ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਨੁੂੰ ਮੰਗ ਪੱਤਰ ਦਿੱਤਾ

 

ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਨੁੂੰ ਮੰਗ ਪੱਤਰ ਦਿੱਤਾ



ਅੱਜ਼ ਮਿਤੀ 28/09/2021 ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ  ਖਟਕੜਕਲਾ ਵਿਖੇ ਸ਼ਹੀਦੇ- ਏ- ਆਜ਼ਮ ਸ.ਭਗਤ ਸਿੰਘ ਜੀ ਦੇ ਮਨਾਏ ਜਾ ਰਹੇ 114 ਵੇ ਜਨਮ ਦਿਨ ਦੇ ਮੌਕੇ ਉੱਤੇ ਖਟਕੜਕਲਾ ਵਿਖੇ ਸ਼ਰਦਾ ਦੇ ਫੁੱਲ ਭੇਂਟ ਕਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਜੀ ਨੂੰ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਜਿਲਾ੍ਹ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਕਮੇਟੀ ਮੈਂਬਰ ਰਾਜ਼ਵਿੰਦਰ ਲਾਖਾ, ਸੁਰਿੰਦਰ ਸੋਢੀ , ਹਰਮਨਜੀਤ ਕੌਰ ਅਤੇ ਸਮੂਹ ਮੈਂਬਰਾ ਵੱਲੋ ਆਪਣੀਆ ਪਿਛਲੇ ਲੰਮੇ ਸਮੇ ਤੋ ਲਟਕ ਰਹੀਆ ਮੁੱਖ ਮੰਗਾ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਲਈ   ,  ਮੈਡੀਕਲ ਰੀਇੰਬਰਸਮੈਂਟ ,ਤਰਸ ਦੇ ਆਧਾਰ ਤੇ ਨੌਕਰੀ  , ਪੰਜਾਬ ਸਿਵਿਲ ਸਰਵਿਸ ਰੂਲਜ਼ ,ਪ੍ਰਮੋਸ਼ਨ ਚੈਨਲ  ਵਰਗੀਆਂ ਮੰਗਾ  ਅਜ਼ੇ ਤੱਕ ਨਾ ਸਵਿਕਾਰ ਕਰਨ ਕਰਕੇ ਅੱਜ਼ ਮੰਗ ਪੱਤਰ ਦਿੱਤਾ ਗਿਆ। ਮਾਨਯੋਗ ਮੁੱਖ ਮੰਤਰੀ ਜੀ ਵੱਲੋ ਮੰਗਾ ਨੂੰ ਬੜੇ ਧਿਆਂਨ ਨਾਲ ਸੁਣਦੇ ਹੋਏ ਯੂਨੀਅਨ ਦੀਆ ਮੰਗਾ ਨੂੰ ਜਲਦੀ ਹੱਲ  ਕਰਨ ਦਾ ਭਰੋਸਾ ਦਿਤਾ ਹੈ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends