ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਬਦਲੇ ਜਾਣ ਦੀ ਖ਼ਬਰ ਵਾਇਰਲ ਹੋ ਰਹੀ ਹੈ।
ਅੱਜ ਸਵੇਰ ਤੋਂ ਹੀ ਇਕ ਸੋਸ਼ਲ ਮੀਡੀਆ ‘ਤੇ ਬਹੁਤ ਪੱਤਰ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਤਬਾਦਲਾ ਹੋ ਸਕਦਾ ਹੈ ਅਤੇ ਨਵਾਂ ਸਿੱਖਿਆ ਸਕੱਤਰ ਲਗਾਇਆ ਜਾ ਸਕਦਾ ਹੈ।
ਵਾਇਰਲ ਮੈਸੇਜ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਏਐਸ ਵੇਨੂ ਗੋਪਾਲ ਨੂੰ ਸਿੱਖਿਆ ਸਕੱਤਰ ਲਗਾਇਆ ਜਾ ਸਕਦਾ ਹੈ, ਦੁਪਹਿਰ ਤੱਕ ਇਸ ਦਾ ਫ਼ੈਸਲਾ ਹੋ ਜਾਵੇਗਾ।
ਵੈਸੇ ਤਾਂ ਅਸੀਂ ਇਸ ਵਾਇਰਲ ਮੈਸੇਜ ਦੀ ਪੁਸ਼ਟੀ ਨਹੀਂ ਕਰਦੇ, ਪਰ ਕਿਹਾ ਜ਼ਰੂਰ ਜਾ ਸਕਦਾ ਹੈ ਕਿ ਮੁੱਖ ਮੰਤਰੀ ਜਿਸ ਤਰੀਕੇ ਨਾਲ ਹੋਰਨਾਂ ਵਿਭਾਗਾਂ ਦੇ ਅਫ਼ਸਰਾਂ ਦੇ ਤਬਾਦਲੇ ਕਰ ਰਹੇ ਹਨ, ਉਸੇ ਤਰ੍ਹਾਂ ਲੱਗਦਾ ਹੈ ਕਿ ਸਿੱਖਿਆ ਸਕੱਤਰ ਦਾ ਵੀ ਤਬਾਦਲਾ ਹੋ ਸਕਦਾ ਹੈ।
ਇਹ ਮੈਸਜ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਪਰ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ। ਆਫਿਸਿਅਲ ਨੋਟੀਫਿਕੇਸ਼ਨ ਤੋਂ ਬਾਅਦ ਹੀ ਪਤਾ ਚੱਲ ਜਾਵੇਗਾ ਕਿ ਕੀ ਸਿੱਖਿਆ ਸਕੱਤਰ ਦਾ ਤਬਾਦਲਾ ਹੋਵੇਗਾ ਜਾਂ ਫਿਰ ਨਹੀਂ।
ਸਿੱਖਿਆ ਸਕੱਤਰ ਇਸ ਵੇਲੇ ਪੰਜਾਬ ਦੇ ਅਣਗਿਣਤ ਸਕੂਲਾਂ ਦੇ ਦੌਰੇ ਕਰ ਚੁੱਕੇ ਹਨ ਅਤੇ ਹੁਣ ਵੀ ਦੌਰੇ ਕਰ ਰਹੇ ਹਨ। ਸਿਤੰਬਰ ਅਤੇ ਅਕਤੂਬਰ ਮਹੀਨੇ ਦੀ ਵਿਜਿਟ ਦਾ ਸ਼ਡਿਊਲ ਵੀ ਜਾਰੀ ਕੀਤਾ ਹੈ, ਇਹਨਾਂ ਦੌਰਿਆਂ ਲਈ ਸਿੱਖਿਆ ਸਕੱਤਰ ਨੂੰ ਪੁਲਿਸ ਸੁਰਖਿਆ ਮਿਲੀ ਹੈ।
ਇਹ ਦੌਰੇ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਲੈ ਕੇ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਸਿੱਖਿਆ ਸਕੱਤਰ ਦਾ ਵੱਖ ਵੱਖ ਸਕੂਲਾਂ ਵਿੱਚ ਪੁੱਜਣ ਤੇ ਅਧਿਆਪਕ ਜੱਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਸਕੱਤਰ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।