3704 ਮਾਸਟਰ ਕਾਡਰ ਪੋਸਟਾਂ ਦੀ ਭਰਤੀ ਗੈਰਹਾਜ਼ਰ ਉਮੀਦਵਾਰਾਂ ਨੂੰ ਸਕਰੂਟਨੀ ਲਈ ਸੱਦਾ

 

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਮਿਤੀ 28-02-2020/25-10-2020 ਨੂੰ 3704 ਮਾਸਟਰ ਕਾਡਰ ਪੋਸਟਾਂ ਦੀ ਭਰਤੀ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ। ਇਹਨਾਂ ਅਸਾਮੀਆਂ ਵਿੱਚ ਮੈਥ ਵਿਸ਼ੇ ਲਈ ਕੇਵਲ SC(R&O) ਕੈਟਾਗਰੀ ਦੇ ਉਮੀਦਵਾਰ ਜਿਹਨਾਂ ਦੇ ਮੈਰਿਟ ਅੰਕ 76 ਤੋਂ 74 ਹਨ ਅਤੇ ਸਾਇੰਸ ਵਿਸ਼ੇ ਲਈ ਕੇਵਲ SC(R&O) ਕੈਟਾਗਰੀ ਦੇ ਉਮੀਦਵਾਰ ਜਿਹਨਾਂ ਦੇ ਮੈਰਿਟ ਅੰਕ 63 ਤੋਂ 62 ਹਨ, ਨੂੰ ਮਿਤੀ 20-9-2021 ਨੂੰ ਆਪਣੇ ਅਸਲ ਦਸਤਾਵੇਜਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਸੀ। ਕੇਵਲ ਇਨ੍ਹਾਂ ਉਮੀਦਵਾਰਾਂ ਵਿੱਚੋਂ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਈਕਰੋਸਾਫ਼ਟ ਬਿਲਡਿੰਗ ਫੇਜ਼-3 ਬੀ-1, ਐਸ.ਏ.ਐਸ ਨਗਰ (ਮੋਹਾਲੀ) ਵਿਖੇ ਮਿਤੀ 21-09-2021 ਨੂੰ ਸਵੇਰੇ 9.00 ਵਜੇ ਤੋਂ 3.00 ਵਜੇ ਤੱਕ ਸੱਦਾ ਦਿੱਤਾ ਜਾਂਦਾ ਹੈ। ਇਹਨਾਂ ਉਮੀਦਵਾਰਾਂ ਤੋਂ ਇਲਾਵਾ ਹੋਰ ਕਿਸੇ ਉਮੀਦਵਾਰ ਨੂੰ ਅਟੈਂਡ ਨਹੀਂ ਕੀਤਾ ਜਾਵੇਗਾ। ਬਾਕੀ ਸ਼ਰਤਾਂ ਅਤੇ ਬਾਣਾਂ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਦਰਸਾਏ ਅਨੁਸਾਰ ਪਹਿਲਾਂ ਵਾਂਗ ਹੀ ਰਹਿਣਗੀਆਂ।



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends