ਸਕੱਤਰ ਭਜਾਓ ਸਿੱਖਿਆ ਬਚਾਓ ਦੇ ਨਾਅਰਿਆਂ ਨਾਲ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ

 *ਸਕੱਤਰ ਭਜਾਓ ਸਿੱਖਿਆ ਬਚਾਓ ਦੇ ਨਾਅਰਿਆਂ ਨਾਲ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ*  



*ਅਧਿਆਪਕ ਵਿਰੋਧੀ ਫ਼ੈਸਲਿਆਂ ਅਤੇ ਵਿੱਤੀ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰੇ ਨਵੀਂ ਸਰਕਾਰ :- ਸਾਂਝਾ ਅਧਿਆਪਕ ਮੋਰਚਾ!


   ਜਲੰਧਰ 23 ਸਤੰਬਰ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਸਿਖਿਆ ਸਕੱਤਰ ਵੱਲੋਂ ਜ਼ਿਲ੍ਹਿਆਂ ਦੀ ਵਿਜਟ ਕਰਨ ਦੇ ਅੇੈਲਾਨੇ ਸ਼ਡਿਊਲ ਵਾਲੇ ਜ਼ਿਲ੍ਹਿਆਂ ਵਿੱਚ ਸਕੱਤਰ ਭਜਾਓ ਸਿੱਖਿਆ ਬਚਾਓ ਦੇ ਨਾਅਰੇ ਅਧੀਨ ਸਿੱਖਿਆ ਸਕੱਤਰ ਦੇ ਪੁਤਲੇ ਫੂਕਣ ਦੀ ਕੜੀ ਵਜੋਂ ਅੱਜ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਸਾਹਮਣੇ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਰਨੈਲ ਫਿਲੌਰ, ਨਵਪ੍ਰੀਤ ਬੱਲੀ, ਸੁਰਿੰਦਰ ਪੁਆਰੀ, ਹਰਬੰਸ ਲਾਲ, ਕੁਲਵਿੰਦਰ ਸਿੰਘ ਜੋਸਨ, ਗੁਰਮੀਤ ਕੋਟਲੀ ਨੇ ਕਿਹਾ ਕਿ ਨਵੀਂ ਸਰਕਾਰ ਸਿੱਖਿਆ ਸਕੱਤਰ ਦੇ ਅਧਿਆਪਕ ਵਿਰੋਧੀ ਫ਼ੈਸਲਿਆਂ ਅਤੇ ਵਿੱਤੀ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰੇ ਜੋ ਕੇਂਦਰ ਸਰਕਾਰ ਵਲੋਂ ਦੇਸ਼ ਦੇ ਸੰਘੀ ਢਾਂਚੇ ਨੂੰ ਖਤਮ ਕਰਨ ਲਈ ਖੇਤੀ ਕਾਨੂੰਨਾਂ ਵਾਂਗ ਹੀ ਰਾਸ਼ਟਰੀ ਸਿੱਖਿਆ ਨੀਤੀ 2020 ਜਾਰੀ ਕਰਨ ਤੇ ਸਿੱਖਿਆ ਸਕੱਤਰ ਤੇਜ਼ੀ ਨਾਲ ਲਾਗੂ ਕਰ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰਨ ਵਿੱਚ ਸਿਖਿਆ ਸਕੱਤਰ ਦੀ ਅਹਿਮ ਭੂਮਿਕਾ ਹੈ, ਜ਼ਿਲ੍ਹੇ ਵਿੱਚ ਸੈਂਟਰ ਹੈਡ ਟੀਚਰ ਅਤੇ ਹੈੱਡ ਟੀਚਰ ਦੀਆਂ ਤਰੱਕੀਆਂ ਸਮੇਤ ਹਰ ਵਰਗ ਦੀਆਂ ਤਰੱਕੀਆਂ ਜਾਣ ਬੁੱਝ ਕੇ ਨਾ ਕਰਨ, ਅਧਿਆਪਕਾਂ ਦੇ ਸੰਘਰਸ਼ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਹੱਲ ਨਾ ਕਰਨ, ਅਧਿਆਪਕਾਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਵਿੱਚ ਸਿਖਿਆ ਸਕੱਤਰ ਦਾ ਅਹਿਮ ਰੋਲ ਹੋਣ, ਝੂਠੀ ਅੰਕੜਿਆਂ ਦੀ ਖੇਡ ਖੇਡ ਕੇ ਪੰਜਾਬ ਨੂੰ ਅੰਕੜਿਆਂ ਵਿੱਚ ਇੱਕ ਨੰਬਰ ਲਿਆਉਣ ਲਈ ਕੇਵਲ ਇੱਕ ਸਿਆਸੀ ਪਾਰਟੀ ਦਾ ਪ੍ਰਚਾਰ ਕਰਨ, ਵਿਦਿਆਰਥੀਆਂ ਦੀ ਹਾਜ਼ਰੀ 4 ਥਾਵਾਂ ਤੇ ਲਗਾਉਣ ਕਾਰਨ, ਬਦਲੀਆਂ ਅਤੇ ਹੋਰ ਵਿਭਾਗੀ ਮੁਸ਼ਕਿਲਾਂ ਹੱਲ ਕਰਨ ਦੀ ਥਾਂ ਅਧਿਆਪਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ, ਚਾਰ ਸਾਲ ਅਧਿਆਪਕਾਂ ਦੀਆਂ ਜੇਬਾਂ ਵਿਚੋਂ ਖ਼ਰਚ ਕਰਵਾਉਣ ਲਈ ਮਜਬੂਰ ਕਰਨ ਵਿਰੁੱਧ ਅਤੇ ਅਖੀਰਲੇ ਚੋਣ ਵਰ੍ਹੇ ਦੌਰਾਨ ਗ੍ਰਾਂਟਾਂ ਤੁਰੰਤ ਖਰਚਣ ਲਈ ਦਬਾਅ ਬਣਾਉਣ, ਬਾਰਵੀਂ ਜਮਾਤ ਦੇ ਵਿਦਿਆਰਥੀਆਂ ਕੋਲੋਂ ਸਰਟੀਫਿਕੇਟ ਜਾਰੀ ਕਰਨ ਲਈ ਫੀਸ ਲੈਣ, ਸਿਖਿਆ ਸਕੱਤਰ ਵੱਲੋਂ ਅਧਿਆਪਕ ਜਥੇਬੰਦੀਆਂ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰਨ, ਸਿਖਿਆ ਸਕੱਤਰ ਦੇ ਤਾਨਾਸ਼ਾਹੀ ਰਵੱਈਏ ਕਾਰਨ, ਅਧਿਆਪਕਾਂ ਨੂੰ ਸਿਲੇਬਸ ਤੋਂ ਦੂਰ ਕਰਕੇ ਕੇਵਲ ਗੈਰ ਵਿਗਿਆਨਕ ਪ੍ਰੋਜੈਕਟ ਲਾਗੂ ਕਰਕੇ ਵਿਦਿਆ ਦਾ ਬੇੜਾ ਗਰਕ ਕਰਨ, ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਹਜ਼ਾਰਾਂ ਅਧਿਆਪਕਾਂ ਨੂੰ ਗੈਰ ਵਿਗਿਆਨਕ ਪ੍ਰੋਜੈਕਟ ਦੇ ਨਾਂ ਤੇ ਸਕੂਲਾਂ ਤੋਂ ਬਾਹਰ ਰੱਖ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ, ਸਕੂਲ ਲੱਗਣ ਦੇ ਬਾਵਜੂਦ ਆਨਲਾਈਨ ਮੀਟਿੰਗਾਂ, ਆਨਲਾਈਨ ਪੜ੍ਹਾਈ ਕਰਵਾਉਣ ਲਈ ਮਜਬੂਰ ਕਰਨ ਵਿਰੁੱਧ ਸਾਰੇ ਪੰਜਾਬ ਵਿੱਚ ਸਕੱਤਰ ਭਜਾਓ, ਸਿੱਖਿਆ ਬਚਾਓ ਦੇ ਨਾਅਰੇ ਲਗਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਿਖਿਆ ਸਕੱਤਰ ਦੇ ਪੁਤਲੇ ਫੂਕ ਐਕਸ਼ਨ ਕੀਤੇ ਜਾ ਰਹੇ ਹਨ।

     ਇਸ ਸਮੇਂ ਗਣੇਸ਼ ਭਗਤ,ਕਵਲਜੀਤ ਸੰਗੋਵਾਲ, ਮੰਗਤ ਸਿੰਘ, ਭਾਰਤ ਭੂਸਨ ਲਾਡਾ, ਜੀਵਨ ਲਾਲ, ਬਲਜੀਤ ਸਿੰਘ ਕੁਲਾਰ, ਹਰਵਿੰਦਰ ਸਿੰਘ, ਨਿਮੋਲਕ ਹੀਰਾ, ਗੁਰਮੇਜ਼ ਹੀਰ,ਗੁਰਦੇਵ ਰਾਮ, ਕੁਲਦੀਪ ਵਾਲ਼ੀਆ, ਬਲਵਿੰਦਰ ਕੁਮਾਰ, ਜਸਵੀਰ ਸਿੰਘਸੰਧੂ,ਭੁਪਿੰਦਰ ਪਾਲ ਸਿੰਘ, ਕੁਲਦੀਪਸਿੰਘ ਕੌੜਾ ,ਸੁਖਵਿੰਦਰ ਸਿੰਘ ਮੱਕੜ, ਹਰਮਨ ਜੋਤ ਸਿੰਘ ਆਹਲੂਵਾਲੀਆ, ਵਿਨੋਦ ਭੱਟੀ,ਦੀਪਕ ਕੁਮਾਰ ਨਕੋਦਰ, ਅਮਰਜੀਤ ਪੰਡੋਰੀ ਸਰਬਜੀਤ ਢੇਸੀ, ਗੁਰਚਰਨ ਸਿੰਘ, ਕੁਲਦੀਪ ਕੁਮਾਰ, ਗੁਰਿੰਦਰ ਸਿੰਘ, ਬਲਵੀਰ ਼ਗਤ,ਰਾਜੀਵ ਭਗਤ, ਰਗਜੀਤ ਸਿੱਖਜਤਿੰਦਰ ਸਿੰਘ, ਰਣਜੀਤ ਠਾਕੁਰ, ਪਰਨਾਮ ਸਿੰਘ ਸੈਣੀ, ਬਲਕਾਰ ਸਿੰਘ, ਜਗਦੀਸ ਕੁਮਾਰ, ਅਨਿਲ ਕੁਮਾਰ, ਪਰੇਮ ਖਲਵਾੜਾ, ਮੁਲਖ ਰਾਜ,ਜੋਗਿੰਦਰ ਸਿੰਘ ਯੋਗੀ,ਦਲਵੀਰ ਰਾਮ ਪੁਆਦੜਾ, ਪੰਕਜ ਪਠਾਣੀਆਂ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ ,ਵਿੱਦਿਆ ਸਾਗਰ,ਸੰਦੀਪ ਕੁਮਾਰ, ਮਨਵਿੰਦਰ ਹੇਲਰ,ਅਮਰਜੀਤ ਭਗਤ ਆਦਿ ਹਾਜ਼ਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends