Saturday, 4 September 2021

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅਧਿਆਪਕ ਦਿਵਸ ’ਤੇ ਸੰਦੇਸ਼

 ਤਾਮਿਲਨਾਡੂ, ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਅਧਿਆਪਕ ਦਿਵਸ ’ਤੇ ਸੰਦੇਸ਼ਚੰਡੀਗੜ੍ਹ, 4 ਸਤੰਬਰ 2021 - ਅਧਿਆਪਕ ਦਿਵਸ ’ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮਦਿਨ ਮੌਕੇ ਮੈਂ,ਅਧਿਆਪਕਾਂ ਨੂੰ ਗਿਆਨ ਅਤੇ ਭਾਈਚਾਰਕ ਸਾਂਝ ਵਾਲੇ ਸਮਾਜ ਦੀ ਸਿਰਜਣਾ ਵਾਸਤੇ ਸਮਰਪਿਤ ਸੇਵਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।


ਅਧਿਆਪਕ ਦਿਵਸ ਉਨ੍ਹਾਂ ਅਧਿਆਪਕਾਂ ਨੂੰ ਸਮਰਪਿਤ ਹੈ ਜੋ ਵਿਦਿਆਰਥੀਆਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ, ਗਿਆਨ ਦੀ ਭੁੱਖ ਬੁਝਾਉਂਦੇ ਹਨ ਅਤੇ ਉਨ੍ਹਾਂ ਦੀ ਛੁਪੀ ਹੋਈ ਸਮਰੱਥਾ ਅਤੇ ਪ੍ਰਤਿਭਾ ਨੂੰ ਉਜਾਗਰ ਕਰਦੇ ਹਨ। ਅਧਿਆਪਕ ਹੀ ਅਸਲ ਰਾਸ਼ਟਰ ਨਿਰਮਾਤਾ ਹੁੰਦੇ ਹਨ ਕਿਉਂਕਿ ਉਹ ਹਰ ਬੱਚੇ ਦੇ ਭਵਿੱਖ ਨੂੰ ਰੂਪ ਦਿੰਦੇ ਹਨ ਅਤੇ ਉਨ੍ਹਾਂ ਨੂੰ ਇੱਕ ਜਿੰਮੇਵਾਰ ਨਾਗਰਿਕ ਬਣਾਉਂਦੇ ਹਨ।


ਆਓ ਅਸੀਂ ਸਾਰੇ ਇਸ ਦਿਨ, ਉਨ੍ਹਾਂ ਅਧਿਆਪਕਾਂ ਦਾ ਸਤਿਕਾਰ ਅਤੇ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਡੇ ਵਿਦਿਆਰਥੀਆਂ ਨੂੰ ਰਾਸ਼ਟਰ ਦਾ ਕੀਮਤੀ ਮਨੁੱਖੀ ਸਰਮਾਇਆ ਬਣਨ ਦੀ ਅਗਵਾਈ ਕੀਤੀ ਹੈ ਅਤੇ ਜੋ ਇੱਕ ਮਜ਼ਬੂਤ ਅਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਵਿੱਚ ਵਡਮੁੱਲਾ ਯੋਗਦਾਨ ਪਾ ਯੋਗਦਾਨ ਪਾ ਰਹੇ ਹਨ।

RECENT UPDATES

Today's Highlight

CM gets Vigilance, Power, Mining, Excise, Personnel and Public Relations

  CM gets Vigilance, Power, Mining, Excise, Personnel and Public Relations ·Also to hold All Other Departments not assigned to any other Min...