ਆਪਣੀ ਪੋਸਟ ਇਥੇ ਲੱਭੋ

Saturday, 25 September 2021

ਸਕੂਲੀ ਅਧਿਆਪਕਾ ਵਲੋਂ ਵਿਦਿਆਰਥਣ ਦੀ ਕੁੱਟਮਾਰ, ਸਕੂਲ'ਚ ਹੋਇਆ ਹੰਗਾਮਾ, ਮਾਪਿਆਂ ਨੇ ਚੁੱਕਿਆ ਇਹ ਕਦਮ

ਜਲੰਧਰ 25 ਸਤੰਬਰ  
ਜਲੰਧਰ   ਦੇ ਭਾਰਗੋ ਕੈਂਪ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਵਿਚ ਪੜ੍ਹਦੀ ਇਕ ਬੱਚੀ ਨਾਲ ਮੈਡਮ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਕੀ ਹੈ ਮਾਮਲਾ? 
ਪ੍ਰਾਪਤ ਜਾਣਕਾਰੀ ਅਨੁਸਾਰ ਬੱਚੀ ਛੇਵੀਂ ਕਲਾਸ ਵਿਚ ਪੜ੍ਹਦੀ ਹੈ, ਜੋਕਿ ਆਪਣੀ ਇੰਗਲਿਸ਼ ਦੀ ਕਾਪੀ ਅੱਜ ਲਿਆਉਣੀ ਭੁੱਲ ਗਈ ਸੀ। ਜਿਸ ਤੋਂ ਬਾਅਦ ਮੈਡਮ ਵੱਲੋਂ ਉਸ ਨੂੰ ਡਾਂਟਿਆ  ਅਤੇ ਉਸ ਦਾ ਸਿਰ ਕਲਾਸ ਵਿੱਚ ਪਏ ਬੈਂਚ 'ਤੇ ਵੱਜਾ। ਇਸ ਦੇ ਬਾਅਦ ਮੈਡਮ ਨੇ ਉਸ ਨੂੰ ਹੱਥ ਉੱਪਰ ਖੜ੍ਹੇ ਕਰਾ ਕੇ ਕਲਾਸ ਵਿੱਚ ਖੜੇ ਕਰ ਦਿੱਤਾ ।

 ਬੱਚੀ ਜਦੋਂ ਘਰ ਆ ਗਈ ਤਾਂ ਉਸ ਨੇ ਪਹਿਲਾਂ ਤਾਂ ਡਰਦੇ ਮਾਰੇ ਆਪਣੇ ਮੰਮੀ ਨੂੰ ਕੁਝ ਨਹੀਂ ਦੱਸਿਆ ਜਦੋਂ ਬੱਚੀ ਸੌਂ ਕੇ ਉੱਠੀ ਤਾਂ ਉਸ ਕੋਲੋਂ ਸਹੀ ਤਰ੍ਹਾਂ ਨਾਲ ਖੜੇ ਵੀ ਨਹੀਂ ਹੋ ਪਾਇਆ। ਇਸ ਦੇ ਬਾਅਦ ਬੱਚੀ ਨੇ ਇਹ ਜੋ ਕੁੱਝ ਸਕੂਲ ਵਿੱਚ ਹੋਇਆ  ਆਪਣੀ ਮਾਂ ਨੂੰ ਦੱਸਿਆ। ਇਸ ਦੇ ਬਾਅਦ ਮਾਤਾ-ਪਿਤਾ ਵੱਲੋਂ ਸਕੂਲ ਵਿੱਚ ਹੰਗਾਮਾ ਕੀਤਾ ਗਿਆ। 

ਕੀ ਕਹਿਣਾ ਹੈ ਅਧਿਆਪਕਾ ਦਾ? 

ਉੱਥੇ ਹੀ ਬੱਚੀ  ਨੂੰ ਕੁਟਮਾਰ ਕਰਨ  ਵਾਲੀ   ਮੈਡਮ   ਦਾ ਕਹਿਣਾ ਹੈ ਕਿ ਉਸ ਵੱਲੋਂ ਕੋਈ ਵੀ ਕੁੱਟਮਾਰ ਨਹੀਂ ਕੀਤੀ ਗਈ ਹੈ ।ਮਾਪਿਆਂ ਨੇ ਬਣਵਾਈ ਮੈਡੀਕਲ ਰਿਪੋਰਟ 
ਪਰ ਬੱਚੀ ਦੇ ਮਾਪਿਆਂ ਵੱਲੋਂ ਬੱਚੀ ਨਾਲ ਹੋਈ ਕੁੱਟਮਾਰ ਦੀ ਮੈਡੀਕਲ ਰਿਪੋਰਟ ਬਣਵਾ ਦਿੱਤੀ ਗਈ ਹੈ। ਉਥੇ ਹੀ ਮੈਡੀਕਲ ਰਿਪੋਰਟ ਵਿਚ ਇਹ ਆਇਆ ਹੈ ਕਿ ਬੱਚੀ ਦਾ ਇਕ ਕੰਨ ਤੋਂ ਸੁਣਨ ਵਿਚ ਵੀ ਸਮੱਸਿਆ ਆਵੇਗੀ।

ਵਿਦਿਆਰਥਣ ਦੀ ਮਾਂ ਨੇ ਕੀ ਕਿਹਾ? 
 ਬੱਚੀ ਦੀ ਮਾਂ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਇਸ ਸੰਬੰਧ ਵਿਚ ਪੁਲਸ ਨੂੰ ਸ਼ਿਕਾਇਤ ਦੇ ਰਹੇ ਹਨ ਅਤੇ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਗੁਹਾਰ ਲਗਾਉਣਗੇ।

ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਰਵਾਈ ਦੀ ਹਾਲੇ ਕੋਈ ਅਪਡੇਟ ਨਹੀਂ ਹੈ।

RECENT UPDATES

Today's Highlight

PUNJAB SCHOOL CLOSED: ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ

ਮੋਹਾਲੀ, 25 ਜਨ਼ਵਰੀ  ਪੰਜਾਬ ਸਰਕਾਰ ਵਲੋਂ  ਜਾਰੀ ਹੁਕਮਾਂ ਵਿੱਚ  ਸਮੂਹ  ਵਿਦਿਅਕ ਅਦਾਰਿਆਂ ਨੂੰ 25 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਸਕੂਲਾਂ ਨੂੰ ਵਿਦਿਆ...