ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਵਿਦਿਆਰਥੀਆਂ
ਸਬੰਧੀ ਸਕੱਤਰ ਸਕੂਲ ਸਿੱਖਿਆ, ਸਿੱਖਿਆ ਵਿਭਾਗ, ਪੰਜਾਬ ਸਰਕਾਰ
ਅਤੇ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਜੀ ਵੱਲੋਂ ਅਜਿਹੇ ਮਾਮਲੇ ਜਿਲ੍ਹਾ ਪੱਧਰ
ਤੇ ਇੱਕ ਕਮੇਟੀ ਗਠਿਤ ਕਰਕੇ ਨਿਪਟਾਰਾ ਕਰਨ ਸਬੰਧੀ ਕਿਹਾ ਗਿਆ ਹੈ।
ਇਸ ਕਮੇਟੀ ਵਿੱਚ ਸੰਬੰਧਤ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ ਜਿਲ੍ਹਾ
ਮੈਨੇਜਰ (ਖੇਤਰੀ ਦਫ਼ਤਰ) ਸ਼ਾਮਿਲ ਹੋਣਗੇ ।ਸੰਬੰਧਤ ਜਿਲ੍ਹੇ ਦੇ ਸਕੂਲ ਅਜਿਹੇ ਕੇਸ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕੋਲ ਨੋਟ
ਕਰਵਾਉਣਗੇ ਜੋ ਕਿ ਇਹਨਾਂ ਨੂੰ ਜਿਲ੍ਹਾ ਮੈਨੇਜਰ (ਖੇਤਰੀ ਦਫ਼ਤਰ) ਨੂੰ forward
ਕਰਨਗੇ।
ਜਿਲ੍ਹਾ ਮੈਨੇਜਰ (ਖੇਤਰੀ ਦਫ਼ਤਰ) ਸੰਬੰਧਤ ਸਕੂਲਾਂ ਨਾਲ ਤਾਲਮੇਲ ਕਰਕੇ
ਇਹਨਾਂ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਹੱਲ ਕਰਨਗੇ।
ਜੇਕਰ ਕਿਸੇ ਵਿਦਿਆਰਥੀ ਦੀ ਫਿਰ ਵੀ ਕੋਈ ਸਮੱਸਿਆ ਸੰਬੰਧਤ ਜਿਲ੍ਹੇ ਦੇ ਸਕੂਲ ਨਾਲ
ਰਹਿੰਦੀ ਹੈ ਤਾਂ ਜਿਲ੍ਹਾ ਮੈਨੇਜਰ (ਖੇਤਰੀ ਦਫ਼ਤਰ) ਉਸ ਸਕੂਲ ਸਬੰਧੀ ਰਿਪੋਰਟ
ਇੰਚਾਰਜ ਐਫੀਲੀਏਸ਼ਨ ਨੂੰ ਭੇਜਣਗੇ। ਇੰਚਾਰਜ ਐਫੀਲੀਏਸ਼ਨ ਇਸ ਕੇਸ ਤੇ
ਨਿਯਮਾਂ ਅਨੁਸਾਰ ਸਕੂਲਾਂ ਤੇ ਬਣਦੀ ਕਾਰਵਾਈ ਕਰਨਗੇ