NAS 2021: NAS 2021 ਲਈ ਸਿੱਖਿਆ ਵਿਭਾਗ ਸਖ਼ਤ, ਅਧਿਆਪਕਾਂ ਤੇ ਜਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਕੀਤੇ ਨਵੇਂ ਆਦੇਸ਼

NAS 2021 ਲਈ ਜ਼ਿਲ੍ਹਿਆਂ ਵਿੱਚ ਇਹ ਮੀਟਿੰਗਾਂ ਰੈਗੂਲਰ ਨਹੀਂ ਹੋ ਰਹੀਆਂ । ਸਿੱਖਿਆ ਵਿਭਾਗ ਦੇ ਼ ਧਿਆਨ ਵਿਚ ਆਇਆ ਹੈ ਕਿ ਇਨ੍ਹਾਂ ਮੀਟਿੰਗਾਂ ਵਿੱਚ ਵਿਚਾਰੇ ਜਾਣ ਵਾਲੇ ਮੁੱਦਿਆਂ ਦਾ ਏਜੰਡਾ ਕੁੱਝ ਜ਼ਿਲ੍ਹਿਆਂ ਵਿੱਚ ਤੈਅ ਨਹੀਂ ਹੁੰਦਾ। 

ਇਸ ਲਈ  ਜ਼ਿਲ੍ਹਾ ਸਿੱਖਿਆ ਅਧਿਕਾਰਿਆਂ ਨੂੰ ਹਦਾਇਤ ਕੀਤੀ ਗਈ  ਹੈ ਕਿ:- ਇਹ ਮੀਟਿੰਗਾਂ ਹਰ ਸ਼ਨੀਵਾਰ ਕੀਤੀਆਂ ਜਾਣ। ਇਸ ਮੀਟਿੰਗ ਜੂਮ ਲਿੰਕ ਆਪਣੇ ਜ਼ਿਲ੍ਹੇ ਦੇ ਸਬੰਧਿਤ SRP ਨੂੰ ਲਾਜਮੀ ਭੇਜਿਆ ਜਾਵੇ।  ਡੀ.ਐਮ. ਕੋਆਰਡੀਨੇਟਰ/PPDC ਦੀ ਜ਼ਿਮੇਵਾਰੀ ਹੈ ਕਿ ਉਹ ਮੀਟਿੰਗ ਦਾ ਏਜੰਡਾ ਮੀਟਿੰਗ ਤੋਂ ਪਹਿਲਾਂ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਵਿਚਾਰ ਲਵੇ ਅਤੇ ਇਸ ਏਜੰਡੇ ਬਾਰੇ ਸਕੂਲ ਮੁਖੀਆਂ ਨੂੰ ਪਹਿਲਾਂ ਦੱਸਿਆ ਜਾਵੇ।ਇਕ SRP ਕੋਲ ਤਿੰਨ-ਚਾਰ ਜ਼ਿਲ੍ਹੇ ਹਨ। ਇਸ ਲਈ ਮੀਟਿੰਗ ਦਾ ਸਮਾਂ ਨਿਯਤ ਕਰਨ ਤੋਂ ਪਹਿਲਾਂ ਉਸ ਨਾਲ ਮੀਟਿੰਗ ਦਾ ਸਮਾਂ ਤੈਅ ਕਰ ਲਿਆ ਜਾਵੇ। 

 ਇਨ੍ਹਾਂ ਮੀਟਿੰਗਾਂ ਵਿੱਚ ਸਾਰੇ ਸਕੂਲ ਮੁਖੀ ਆਪਣੀ ਪੂਰੀ ਤਿਆਰੀ ਨਾਲ ਸ਼ਾਮਲ ਹੋਣ ਅਤੇ BNO/CHT ਸਾਹਿਬਾਨ ਆਪਣੇ-ਆਪਣੇ ਬਲਾਕ ਦੇ ਸਕੂਲ ਮੁਖੀਆਂ ਦਾ ਇੰਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।

 

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends