Friday, 24 September 2021

6TH PAY COMMISSION: 15% ਦਾ ਵਾਧਾ ਲੈਣ ਵਾਲੇ ਕਰਮਚਾਰੀਆਂ ਨੂੰ ਏਰੀਅਰ ਨਹੀਂ, ਆਪਸ਼ਨ ਦੋ ਪੜਤਾਂ ਵਿੱਚ ਦੇਣ ਦੇ ਹੁਕਮ

  ਚੰਡੀਗੜ੍ਹ : ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ  ਆਪਸ਼ਨ 2.25 ਜਾਂ 2.59 ਅਤੇ ਮਿਤੀ 20-09-21 ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਅਨੁਸਾਰ 15% ਦਾ ਵਾਧਾ ਲੈਣ ਜਾਂ ਨਾ ਲੈਣ ਸਬੰਧੀ ਵੀ ਆਪਸ਼ਨ ਵਿੱਚ ਹੀ ਸਪਸ਼ਟ ਕਰਦੇ ਹੋਏ, ਪ੍ਰਸ਼ਾਸਨ-1 ਸ਼ਾਖਾ ਨੂੰ 15 ਦਿਨਾਂ ਦੇ ਅੰਦਰ ਅੰਦਰ (ਹਾਰਡ ਕਾਪੀ-2 ) ਭੇਜਣ ਲਈ ਕਿਹਾ ਗਿਆ ਹੈ, ਤਾਂ ਜੋ ਤਨਖਾਹ ਨਿਸ਼ਚਿਤ ਕਰਨ ਦੀ ਕਾਰਵਾਈ ਸਮੇਂ ਸਿਰ ਸ਼ੁਰੂ ਕੀਤੀ ਜਾ ਸਕੇ ।


ਇਹ ਵੀ ਸਪਸ਼ਟ ਕੀਤਾ ਹੈ ਕਿ  ਰੂਲਾਂ ਅਨੁਸਾਰ ਆਪਸ਼ਨ ਇੱਕ ਵਾਰ ਹੀ ਭਰੀ ਜਾਣੀ ਹੈ, ਇੱਕ ਵਾਰ ਚੁਣੀ ਗਈ ਆਪਸੁਨ ਮੁੜ ਬਦਲੀ ਨਹੀਂ ਜਾ ਸਕਦੀ । ਸਰਕਾਰ ਦੀ ਨੋਟੀਫਿਕੇਸਨ ਮਿਤੀ 20-09-21 ਅਨੁਸਾਰ 15% ਦਾ ਵਾਧਾ ਲੈਣ ਵਾਲੇ ਕਰਮਚਾਰੀਆਂ/ਅਧਿਕਾਰੀਆਂ ਨੂੰ ਮਿਤੀ 01-01-2016 ਤੋਂ ਏਰੀਅਰ ਦਾ ਲਾਭ ਮਿਲਣਯੋਗ ਨਹੀਂ ਹੈ ।

ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਅਪਡੇਟ ਇਥੇ
 ਸਰਕਾਰ ਵਲੋਂ ਮਿਤੀ 04-11-2021 ਤੱਕ ਆਪਸ਼ਨ ਦੇਣ ਦੀ ਲਾਸਟ ਮਿਤੀ ਨਿਸ਼ਚਿਤ ਕੀਤੀ ਗਈ ਹੈ, ਮਿੱਥੇ ਸਮੇਂ ਤੋਂ ਬਾਅਦ ਪ੍ਰਾਪਤ ਹੋਈਆਂ ਆਪਸਨਜ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਸੋਧੇ ਤਨਖਾਹ ਰੂਲ, 2021 ਅਨੁਸਾਰ ਤਨਖਾਹ ਵਿਕਸ ਕਰ ਦਿੱਤੀ ਜਾਵੇਗੀ ।

 

 

RECENT UPDATES

Today's Highlight

ਕਰੋਨਾ ਪਾਬੰਦੀਆਂ: ਵਿੱਦਿਅਕ ਅਦਾਰੇ ਨਹੀਂ ਖੁੱਲਣਗੇ , ਨਵੀਆਂ ਹਦਾਇਤਾਂ 25 ਨੂੰ

 ਪੰਜਾਬ ਸਰਕਾਰ ਵਲੋ  15 ਜਨਵਰੀ ਨੂੰ ਕਰੋਨਾ ਪਾਬੰਦੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।   LATEST NEWS ABOUT  PUNJAB SCHOOL   ਪੰਜਾਬ ਸਰਕਾਰ ਵਲੋਂ ਜਾ...