Sunday, 26 September 2021

ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ , ਸਰਕਾਰ ਵੱਲੋਂ ਧਾਰਾ 144 ਲਗਾਈ

ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ, ਲਾਡ ਐਂਡ ਆਰਡਰ ਪੰਜਾਬ ਵਲੋਂ ਪੱਤਰ ਮਿਤੀ 24.9.2021 ਅਤੇ ਹਿ ਮਾਮਲੇ ਤੋਂ ਨਿਆਂ ਵਿਭਾਗ, ਚੰਡੀਗਤੂ ਜੀ ਦੇ ਮੀਮੋ ਨੰਬਰ ਸਪੈਸ਼ਲ 20215ਐਚ.4/5075 ਮਿਤੀ 26.9.2021 ਰਾਹੀਂ ਸੂਚਿਤ ਕੀਤਾ ਹੈ ਕਿ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਮਿਤੀ 27.9.2021 ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ।

 ਭਾਰਤ ਬੰਦ ਦੀ ਕਾਲ ਦੌਰਾਨ ਜਿਲ੍ਹੇ ਵਿੱਚ ਅਮਨ ਤੇ ਕਾਨੂੰਨ ਦੀ ਹਾਲਤ ਵਿਗੜਨ ਦਾ ਡਰ ਹੈ ਅਤੇ ਅਮਨ ਸ਼ਾਂਤੀ ਭੰਗ ਹੋ ਜਾਣ ਅਤੇ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਵੀ ਅੰਦੋਸਾਂ ਹੈ। 


ਇਸ ਲਈ  ਮੁਹੰਮਦ ਇਸਫਾਕ, ਆਈ.ਏ.ਐਸ., ਜ਼ਿਲ੍ਹਾ ਮੈਜਿਸਟਰੋਟ, ਗੁਰਦਾਸਪੁਰ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਿਲ੍ਹਾ ਗੁਰਦਾਸਪੁਰ ਵਿੱਚ ਸਮੂਹ ਸਾਧਰਨ ਜਨਤਾ ਨੂੰ ਜਾਂ ਇਸ ਦੇ ਕਿਸੇ ਮੈਂਬਰ ਨੂੰ ਕਿਸੇ ਪਬਲਿਕ ਥਾਂ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਜਲੂਸ ਕੱਢਣ ਅਤੇ ਰੈਲੀਆਂ ਆਦਿ ਕਰਨ ਤੋਂ ਇਲਾਵਾ ਹਰ ਤਰ੍ਹਾਂ ਦੇ ਮਾਰੂ ਹਥਿਆਰਾਂ ਨੂੰ ਨਾਲ ਲੈ ਕੇ ਜਾਣ ਤੇ ਪਾਬੰਦੀ ਲਗਾਈ ਹੈ। ਇਹ ਹੁਕਮ ਮਿਤੀ 27.9.2021 ਨੂੰ ਪੂਰਾ ਦਿਨ ਲਾਗੂ ਰਹੇਗਾ।

ਇਹ ਵੀ ਪੜ੍ਹੋ: ਭਾਰਤ ਬੰਦ ਦੇ ਸੱਦੇ ਤੇ ਵਿੱਦਿਅਕ ਅਦਾਰਿਆਂ ਲਈ ਕੀ ਹਨ ਆਦੇਸ਼

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੇ ਫੈਸਲੇ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਅਪਡੇਟ ਇਥੇ

ਚੰਨੀ ਕੈਬਨਿਟ ਦੇ ਮੰਤਰੀਆਂ ਦੀ ਅੰਤਿਮ ਸੂਚੀ, 15 ਵੱਡੇ ਨਾਂ ਪੜ੍ਹੋ ਜੋ ਮੰਤਰੀ ਬਣੇ


 

 


RECENT UPDATES

Today's Highlight

ਕਰੋਨਾ ਪਾਬੰਦੀਆਂ: ਵਿੱਦਿਅਕ ਅਦਾਰੇ ਨਹੀਂ ਖੁੱਲਣਗੇ , ਨਵੀਆਂ ਹਦਾਇਤਾਂ 25 ਨੂੰ

 ਪੰਜਾਬ ਸਰਕਾਰ ਵਲੋ  15 ਜਨਵਰੀ ਨੂੰ ਕਰੋਨਾ ਪਾਬੰਦੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।   LATEST NEWS ABOUT  PUNJAB SCHOOL   ਪੰਜਾਬ ਸਰਕਾਰ ਵਲੋਂ ਜਾ...