ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੱਡੇ ਫੈਸਲੇ, ਕੈਪਟਨ ਵੱਲੋਂ ਲਗਾਏ 13 ਓਐਸਡੀ ਹਟਾਏ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰਕਤ ਵਿੱਚ ਆਏ, ਕੈਪਟਨ ਵੱਲੋਂ ਲਗਾਏ 13 ਓਐਸਡੀ ਹਟਾਏ

ਚੰਡੀਗੜ੍ਹ, 23 ਸਤੰਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤ ਅਧਿਕਾਰੀਆਂ ਦੀ ਛਾਂਟੀ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ 'ਤੇ 13 ਓਐਸਡੀ ਹਟਾਏ ਗਏ।

ਹਟਾਏ ਗਏ ਜ਼ਿਆਦਾਤਰ ਓਐਸਡੀਜ਼ ਦੀ ਨਿਯੁਕਤੀ ਕੈਪਟਨ ਦੁਆਰਾ ਕੀਤੀ ਗਈ ਸੀ। ਹਟਾਏ ਗਏ ਅਧਿਕਾਰੀਆਂ ਦੇ ਨਾਂ ਹਨ - ਮੁੱਖ ਮੰਤਰੀ ਦੇ ਗ੍ਰਹਿ ਸਥਾਨ 'ਤੇ ਤਾਇਨਾਤ ਓਐਸਡੀ ਐਮਪੀ ਸਿੰਘ, ਬਲਦੇਵ ਸਿੰਘ, ਓਐਸਡੀ ਰਾਜੇਂਦਰ ਸਿੰਘ ਬਾਠ, ਮੁੱਖ ਸਕੱਤਰ ਦੇ ਓਐਸਡੀ ਕਰਮਵੀਰ ਸਿੰਘ, ਮੇਜਰ ਅਮਰਦੀਪ ਸਿੰਘ, ਓਐਸਡੀ ਮੁੱਖ ਮੰਤਰੀ ਦੇ ਅੰਮ੍ਰਿਤਸਰ ਵਿੱਚ , ਸੰਦੀਪ, ਓਐਸਡੀ ਰਾਜਨੀਤਕ ਗੁਰਮੇਹਰ ਸਿੰਘ,  ਓਐਸਡੀ ਜਗਦੀਪ ਸਿੰਘ, ਓਐਸਡੀ ਅੰਕਿਤ ਬਾਂਸਲ, ਓਐਸਡੀ ਗੁਰਪ੍ਰੀਤ ਸੋਨੀ ਡੇਜ਼ੀ, ਓਐਸਡੀ ਅਮਰ ਪ੍ਰਤਾਪ ਸਿੰਘ ਸੇਖੋਂ, ਓਐਸਡੀ ਨਰਿੰਦਰ ਭਾਮਰੀ ਦਿੱਲੀ ਵਿਖੇ ਤਾਇਨਾਤ ਸਨ।

ਜ਼ਿਕਰਯੋਗ ਹੈ ਕਿ ਚੰਨੀ ਸਰਕਾਰ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਦਫਤਰ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਅਤੇ ਤੇਜਵੀਰ ਸਿੰਘ ਨੂੰ ਹਟਾ ਦਿੱਤਾ ਸੀ, ਜਦੋਂ ਕਿ ਕੈਪਟਨ ਦੇ ਨਾਲ ਕੰਮ ਕਰਨ ਵਾਲੇ ਕਈ ਅਧਿਕਾਰੀਆਂ ਨੇ ਖੁਦ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਦੇਣ ਵਾਲੇ ਅਧਿਕਾਰੀਆਂ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਭਰਤ ਇੰਦਰ ਸਿੰਘ ਚਾਹਲ, ਰਵੀਨ ਠੁਕਰਾਲ, ਟੀਐਸ ਸ਼ੇਰਗਿੱਲ, ਕੈਪਟਨ ਸੰਦੀਪ ਸੰਧੂ ਅਤੇ ਖੁਦੀ ਰਾਮ ਸ਼ਾਮਲ ਹਨ।


Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends