ਸਿੱਖਿਆ ਬੋਰਡ ਅਤੇ ਐਜੂਕੇਸ਼ਨ ਡਿਪਾਰਟਮੈਂਟ 'ਚ ਤਾਲਮੇਲ ਦੀ ਘਾਟ ਕਾਰਨ ਅਧਿਆਪਕਾਂ ਨੂੰ ਹੋਣਾ ਪੈ ਰਿਹਾ ਪਰੇਸ਼ਾਨ : ਬੁੱਟਰ
ਮੋਹਾਲੀ, 24 ਅਗਸਤ 2021 - ਸਿੱਖਿਆ ਬੋਰਡ ਅਤੇ ਐਜੂਕੇਸ਼ਨ ਡਿਪਾਰਟਮੈਂਟ 'ਚ ਤਾਲਮੇਲ ਦੀ ਘਾਟ ਕਾਰਨ ਅਧਿਆਪਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਸਬੰਧੀ ਮਾਸਟਰ ਕਾਡਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਬਲਜਿੰਦਰ ਸਿੰਘ ਧਾਲੀਵਾਲ, ਵਸ਼ਿੰਗਟਨ ਸਿੰਘ ਸਮੀਰੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਸੁਖਰਾਜ ਸਿੰਘ ਬੁੱਟਰ ਨੇ ਦੱਸਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਾਰ ਪੰਜਵੀਂ, ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਦਾ ਜਨਰਲ ਨਤੀਜਾ ਤਾਂ ਘੋਸ਼ਿਤ ਕਰ ਦਿੱਤਾ ਗਿਆ ਹੈ।
ਪਰ ਵਿਸ਼ਾ ਵਾਈਜ਼ ਨਤੀਜਾ ਅੱਜ ਤੱਕ ਘੋਸ਼ਿਤ ਨਹੀਂ ਕੀਤਾ ਗਿਆ ।ਹੁਣ ਸਿੱਖਿਆ ਵਿਭਾਗ ਅਧਿਆਪਕਾਂ ਤੋਂ ਸਾਲਾਨਾ ( ਏ.ਸੀ.ਆਰ.) ਜਲਦੀ ਭਰ ਕੇ ਜਮ੍ਹਾ ਕਰਵਾਉਣ ਲਈ ਕਹਿ ਰਿਹਾ ਹੈ ।ਉਪਰੋਕਤ ਏ.ਸੀ.ਆਰ. ਵਿੱਚ ਵਿਸ਼ੇ ਵਾਰ ਨਤੀਜਾ ਭਰਨ ਦੀ ਜ਼ਰੂਰਤ ਹੁੰਦੀ ਹੈ। ਹੁਣ ਇਸ ਲਈ ਅਧਿਆਪਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਬੋਰਡ ਦੇ ਦਫ਼ਤਰ ਵਿੱਚ ਵਾਰ ਵਾਰ ਫੋਨ ਕਰਨ ਤੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲ ਰਿਹਾ।
ਇਸ ਕਰਕੇ ਯੂਨੀਅਨ ਦੇ ਨੁਮਾਇੰਦੇ ਸਰਪ੍ਰਸਤ ਕੁਲਜੀਤ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਰਾੜ, ਹਰਪਾਲ ਸਿੰਘ ਜਨਰਲ ਸਕੱਤਰ, ਮਨਜੀਤ ਸਿੰਘ, ਗੁਰਦੀਪ ਸਿੰਘ,ਕੁਲਦੀਪ ਸਿੰਘ, ਗੁਰਮੀਤ ਗਿੱਲ ,ਹਰਕੇਵਲ ਸਿੰਘ ,ਸੁਖਮੰਦਰ ਚੰਨੂ,ਗੁਰਕਿਰਪਾਲ ਸਿੰਘ, ਹਰਜੀਤ ਸਿੰਘ ਅਤੇ ਗੁਰਪ੍ਰੀਤ ਦੁੱਗਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕੀਤੀ ਹੈ ਕੇ ਵਿਸ਼ੇ ਵਾਈਜ਼ ਨਤੀਜਾ ਜਲਦੀ ਤੋਂ ਜਲਦੀ ਘੋਸ਼ਿਤ ਕੀਤਾ ਜਾਵੇ ਤਾਂ ਕਿ ਅਧਿਆਪਕ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ