ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ 2022 ਦੀ ਪਹਿਲੀ ਤਿਮਾਹੀ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 1 ਜਨਵਰੀ 2022 ਤੱਕ 18 ਸਾਲ
ਦੀ ਉਮਰ ਦੇ ਹੋਣ ਵਾਲੇ ਵੋਟਰਾਂ ਨੂੰ ਸੂਚੀ ਵਿੱਚ ਸ਼ਾਮਲ
ਕਰਨ ਦੀ ਪ੍ਰਕਿਰਿਆ ਕਰ ਦਿੱਤੀ ਗਈ ਹੈ। 18 ਸਾਲ ਦੇ
ਹੋਣ ਵਾਲੇ ਹਰ ਵਿਅਕਤੀ ਨੂੰ ਵੋਟਰ ਬਣਾਉਣਾ ਪਹਿਲੀ
ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਦੱਸਿਆ ਕਿ ਵੋਟਰਾਂ ਦੀ ਗਿਣਤੀ 2
ਕਰੋੜ ਤੋਂ ਵੱਧ ਹੋਵੇਗੀ।
ਪਹਿਲਾਂ ਤਾਂ ਡਰ ਮੁਕਤ ਚੋਣਾਂ
ਕਰਵਾਉਣਾ ਚਣੌਤੀ ਹੁੰਦੀ ਸੀ ਪਰ ਹੁਣ ਕੋਰੋਨਾ ਦੇ ਚਲਦੇ
ਬੀਮਾਰੀ ਤੋਂ ਸੁਰੱਖਿਅਤ ਚੋਣਾਂ ਕਰਵਾਉਣਾ ਵੀ ਚੁਣੌਤੀ ਹੈ।
ਉਨ੍ਹਾਂ ਕਿਹਾ ਕਿ ਝੂਰ -ਟੂ-ਡੂਰ ਕੰਪੇਨ ਕਰਕੇ 2022 ਲਈ
ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਘਰ - ਘਰ ਜਾ ਕੇ
ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। 80 ਸਾਲ ਤੋਂ
ਉਪਰ ਵਾਲਿਆਂ ਲਈ ਵਿਸ਼ੇਸ਼ ਸਹੂਲਤਾਂ ਲਈ ਪ੍ਰਬੰਧ ਕੀਤਾ
ਜਾਵੇਗਾ। 80 ਸਾਲ ਤੋਂ ਉਪਰ ਉਮਰ ਵਾਲੇ ਵੋਟਰਾਂ ਦੀ
ਗਿਣਤੀ 4 ਲੱਖ ਤੋਂ ਵੱਧ ਹੈ। ਇੱਕ ਪੋਲਿੰਗ ਬੂਥ 'ਤੇ 1260
ਵੋਟਰਾਂ ਦੀ ਗਿਣਤੀ ਰੱਖਣ ਦਾ ਟੀਚਾ ਹੈ।
ਪਹਿਲਾਂ ਇੱਕ
ਪੋਲਿੰਗ
प
'ਤੇ ਵੋਟਰਾਂ ਦੀ ਗਿਣਤੀ 1400 ਸੀ।
ਉਨ੍ਹਾਂ ਕਿਹਾ ਕਿ ਵੋਟਰਾਂ ਦਾ ਨਾਮ ਲਿਸਟ 'ਚੋਂ ਹਟਾਉਣ ਜਾਂ
ਕਟਵਾਉਣ ਦਾ ਵੱਡਾ ਮੁੱਦਾ ਰਹਿੰਦਾ ਹੈ। ਕਿਸੇ ਵੀ ਵੋਟਰ ਦੇ
ਇਤਰਾਜ ਨੂੰ ਵੇਖਣ ਲਈ ਖੁਦ ਡਿਪਟੀ ਕਮਿਸ਼ਨਰ ਕੰਮ
ਕਰਨਗੇ। ਵੋਟਾਂ ਦੀ ਸੁਧਾਈ ਲਈ ਤਾਰੀਖਾਂ ਜਾਰੀ ਕੀਤੀਆਂ
ਜਾਣਗੀਆਂ।