Sunday, July 11, 2021

ਹਰਿਆਣਾ ਦੀ ਤਰਜ਼ ਤੇ ਸਕੂਲ ਖੋਲ੍ਹੇ ਪੰਜਾਬ ਸਰਕਾਰ : ਰਾਸਾ

 


ਪੰਜਾਬ ਰੈਕੋਗਨਾਈਜ਼ਡ ਅਤੇ ਐਫੀਲਿਏਟਿਡ ਸਕੂਲਜ਼ ਐਸੋਸੀਏਸ਼ਨ ਪੰਜਾਬ ਰਾਸਾ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਤੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਦਾ ਬੋਧਿਕ, ਸਰੀਰਿਕ ਅਤੇ ਮਾਨਸਿਕ ਪੱਧਰ ਲੰਬਾ ਸਮਾਂ ਸਕੂਲ ਬੰਦ ਰਹਿਣ ਕਾਰਨ ਖ਼ਤਰਨਾਕ ਹੱਦ ਤਕ ਨਸ਼ਟ ਹੋਣ ਦੀ ਸਥਿਤੀ ਵਿਚ ਪਹੁੰਚ ਚੁੱਕਾ ਹੈ, ਜੋ ਕਿ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗਾ। 


ਇਸਸ ਲਈ ਲੋੜ ਹੈ ਕਿ ਗੁਆਂਢੀ ਰਾਜ ਹਰਿਆਣਾ ਦੀ ਤਰਜ਼ 'ਤੇ ਜਲਦੀ ਤੋਂ ਜਲਦੀ ਪੜਾਅਵਾਰ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਜਾਵੇ। 
ਇਸ ਮੌਕੇ ਰਾਸਾ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਪ੍ਰਧਾਨ ਡਾ. ਰਵਿੰਦਰ ਸਿੰਘ ਮਾਨ, ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ, ਡਾ. ਰਵਿੰਦਰ ਸ਼ਰਮਾ, ਸੁਖਵਿੰਦਰ ਸਿੰਘ ਭੱਲਾ, ਸਕੱਤਰ ਸਿੰਘ ਸੰਧੂ ਅਤੇ ਜਗਤਪਾਲ ਮਹਾਜਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਿਦਿਆਰਥੀ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸਕੂਲਾਂ ਨੂੰ ਛੱਡ ਬਾਕੀ ਹਰ ਜਗ੍ਹਾ 'ਤੇ ਜਾ ਰਹੇ ਹਨ। ਹ

ਹਰਿਆਣਾ ਸਰਕਾਰ ਨੇ ਵੀ 16 ਅਤੇ 23 ਜੁਲਾਈ ਤੋਂ ਪੜਾਅਵਾਰ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਅਜਿਹੇ ਵਿਚ ਪੰਜਾਬ ਦੇ ਸਕੂਲ ਬੰਦ ਰੱਖਣੇ ਤਰਕਹੀਣ ਅਤੇ ਵਿਦਿਆਰਥੀਆਂ ਦੀ ਬੌਧਿਕ, ਸਰੀਰਿਕ ਅਤੇ ਮਾਨਸਿਕ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਸ ਪਿੱਛੇ ਸਰਕਾਰ ਦੇ ਕੁਝ ਸੌੜੇ ਹਿਤ ਹੋਣ, ਪਰ ਸਰਕਾਰ ਨੂੰ ਹੁਣ ਵਿਦਿਆਰਥੀਆਂ ਅਤੇ ਸੂਬੇ ਦੇ ਭਵਿੱਖ ਦੇ ਭਲੇ ਲਈ ਸਕੂਲ ਖੋਲ੍ਹਣ ਦਾ ਫ਼ੈਸਲਾ ਤੁਰੰਤ ਲੈਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਆਂਗਨਵਾੜੀ ਭਰਤੀ : 


 ਵਿਦਿਆਰਥੀਆਂ ਦੇ ਮਾਪੇ ਵੀ ਉਨ੍ਹਾਂ ਨੂੰ ਸਕੂਲ ਭੇਜਣ ਲਈ ਕਾਹਲੇ ਹਨ ਅਤੇ ਸਕੂਲਾਂ 'ਤੇ ਦਬਾਅ ਬਣਾ ਰਹੇ ਹਨ ਕਿ ਸਰਕਾਰ ਨੂੰ ਸਕੂਲ ਖੋਲ੍ਹਣ ਕਈ ਕਿਹਾ ਜਾਵੇ। ਉਹ ਸਰਕਾਰ ਦੇ ਅਜੇ ਤਕ ਸਕੂਲ ਖੋਲ੍ਹਣ ਬਾਰੇ ਵੱਟੀ ਚੁੱਪ ਤੋਂ ਬੇਹੱਦ ਖ਼ਫ਼ਾ ਹਨ।

JOIN US ON TELEGRAM

JOIN US ON TELEGRAM
PUNJAB NEWS ONLINE

Today's Highlight