ਬਠਿੰਡਾ ਲਲਕਾਰ ਰੈਲੀ ਲਈ ਪੰਜਾਬ ਭਰ ਤੋਂ ਜੁੜੇ ਠਾਠਾਂ ਮਾਰਦੇ ਇਕੱਠ ਨੇ ਪੁਰਾਣੀ ਪੈਨਸ਼ਨ ਦਾ ਮੁੱਢ ਬੰਨਿਆ

 ਬਠਿੰਡਾ ਲਲਕਾਰ ਰੈਲੀ ਲਈ ਪੰਜਾਬ ਭਰ ਤੋਂ ਜੁੜੇ ਠਾਠਾਂ ਮਾਰਦੇ ਇਕੱਠ ਨੇ ਪੁਰਾਣੀ ਪੈਨਸ਼ਨ ਦਾ ਮੁੱਢ ਬੰਨਿਆ


ਮੁਲਾਜਮਾਂ ਨੇ ਪੰਜਾਬ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਵਿਢਣ ਦਾ ਫੈਸਲਾ


ਬਠਿੰਡਾ 11 ਜੁਲਾਈ (ਪੱਤਰ ਪ੍ਰੇਰਕ ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਗਵਾਈ ਚ ਬਠਿੰਡਾ ਲਲਕਾਰ ਰੈਲੀ ਦੌਰਾਨ ਪੰਜਾਬ ਭਰ ਚੋਂ ਆਏ ਮੁਲਾਜ਼ਮਾਂ ਦੇ ਠਾਠਾਂ ਮਾਰਦੇ ਇਕੱਠ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਮੁੱਢ ਬੰਨ ਦਿੱਤਾ।




 ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਤਿੱਖੀ ਨਾਅਰੇਬਾਜ਼ੀ ਕਰਦਿਆਂ ਮੁਲਾਜ਼ਮਾਂ ਦੇ ਰਿਕਾਰਡ ਤੋੜ ਇਕੱਠ ਨੇ ਪੰਜਾਬ ਸਰਕਾਰ ਨੂੰ ਤਿੱਖੀ ਚਿਤਾਵਨੀ ਦਿੱਤੀ ਕਿ ਹੁਣ ਤਿੱਖੇ ਘੋਲ ਵਿਢਦਿਆਂ ਸਰਕਾਰ ਨੂੰ ਘੇਰਿਆ ਜਾਵੇਗਾ ਅਤੇ ਪੰਜਾਬ ਭਰ ਮੁਲਾਜਮਾਂ ਨੂੰ ਗੁੰਮਰਾਹ ਕਰਨ ਵਾਲੇ ਵਿੱਤ ਮੰਤਰੀ ਨੂੰ ਹੁਣ ਪਿੰਡਾਂ ਚ ਘੇਰਦਿਆਂ ਪੁਰਾਣੀ ਪੈਨਸ਼ਨ ਦੇ ਵਾਅਦਿਆਂ ਨੂੰ ਚੇਤੇ ਕਰਵਾਇਆ ਜਾਵੇਗਾ ਅਤੇ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਹੋਰਨਾਂ ਜ਼ਿਲ੍ਹਿਆਂ ਤੋ ਇਲਾਵਾ ਮਾਨਸਾ ਜ਼ਿਲ੍ਹੇ ਵਿਚੋਂ ਵੀ ਸੂਬਾ ਪੱਧਰੀ ਲਲਕਾਰ ਦੌਰਾਨ ਦੌਰਾਨ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਮੁਲਾਜਮਾਂ ਨੇ ਸ਼ਿਰਕਤ ਕੀਤੀ,ਜਿਸ ਵਿੱਚ ਵੱਡੀ ਗਿਣਤੀ ਅਧਿਆਪਕਾਂ ਦੀ ਸ਼ਾਮਲ ਸੀ।  

ਇਹ ਵੀ ਪੜ੍ਹੋ: ਇੱਕ ਵੀ ਅਧਿਆਪਕ ਤਨਖਾਹ ਕਮਿਸ਼ਨ ਸਬੰਧੀ ਆਪਸ਼ਨ ਫਾਰਮ ਨਹੀਂ ਭਰੇਗਾ 



 ਉਧਰ ਸੂਬਾ ਕੋ ਕਨਵੀਨਰ ਜਗਸੀਰ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਲਲਕਾਰ ਰੈਲੀ ਲਈ ਪੰਜਾਬ ਭਰ ਦੇ ਮੁਲਾਜ਼ਮਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਆਪ ਮੁਹਾਰੇ ਮੁਲਾਜ਼ਮਾਂ ਵੱਲੋਂ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਤਿਆਰੀਆਂ ਖਿੱਚੀਆਂ ਗਈਆਂ ਹਨ । ਨਵੀਂ ਪੈਨਸ਼ਨ ਤੋਂ ਪੀਡ਼ਤ ਕਰਮਚਾਰੀਆਂ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਵੱਡੀ ਪੱਧਰ ਤੇ ਵਹੀਕਲ ਅਡਵਾਂਸ ਵਿੱਚ ਬੁੱਕ ਕਰਵਾਏ ਗਏ ਹਨ ।





 ਵੱਡੀ ਪੱਧਰ ਤੇ ਮੁਲਾਜ਼ਮਾਂ ਦੀ ਸ਼ਮੂਲੀਅਤ ਲਲਕਾਰ ਰੈਲੀ ਵਿੱਚ ਦੇਖਦਿਆਂ ਅਤੇ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਟੀਮ ਵੱਲੋਂ ਰੈਲੀ ਦਾ ਸਥਾਨ ਬਦਲ ਕੇ ਪੰਜ ਸੌ ਮੀਟਰ ਦੂਰੀ ਤੇ ਟੀਵੀ ਟਾਵਰ ਦੇ ਸਾਹਮਣੇ ਪੁਲ ਦੇ ਹੇਠਾਂ ਇਸ ਸੂਬਾਈ ਰੈਲੀ ਨੂੰ ਕਰਨ ਦਾ ਫੈਸਲਾ ਕੀਤਾ ਹੈ। 




ਇਹ ਵੀ ਪੜ੍ਹੋ : ਆਂਗਨਵਾੜੀ ਭਰਤੀ : 





ਡੈਮੋਕਰੈਟਿਕਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਕਿਹਾ ਸਰਕਾਰ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤੋਂ ਮੁੱਕਰ ਗਈ ਹੈ, ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਜ਼ਰੀਏ ਵੀ ਮੁਲਾਜ਼ਮਾਂ ਦੇ ਨਾਲ ਵੱਡਾ ਧ੍ਰੋਹ ਕਮਾਇਆ ਹੈ। ਪੁਰਾਣੀ ਪੈਨਸ਼ਨ ਬਹਾਲੀ ਦੇ ਸੂਬਾਈ ਕਨਵੀਨਰ ਤਸਵੀਰ ਤਲਵਾੜਾ ਨੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਨੂੰ ਸੰਘਰਸ਼ ਚ ਕੁੱਦਣ ਦਾ ਸੱਦਾ ਦਿੱਤਾ। ਈ ਟੀ ਟੀ ਟੀਚਰਜ਼ ਯੂਨੀਅਨ ਵੱਲ੍ਹੋਂ ਰਣਜੀਤ ਸਿੰਘ ਭਲਾਈਆਣਾ,ਹਰਪ੍ਰੀਤ ਸਿੰਘ ਮੁਕਤਸਰ,ਦੇਵਿੰਦਰ ਰਹਿਲ ਫਤਿਹਗੜ੍ਹ, ਤੇਜਿੰਦਰ ਸੰਗਰੂਰ ਮਲੇਰਕੋਟਲਾ ਦੀ ਅਗਵਾਈ ਚ ਅਧਿਆਪਕਾਂ ਦੀ ਵੱਡੀ ਸਮੂਲੀਅਤ ਹੋਈ। ਮਾਨਸਾ ਜਿਲ੍ਹੇ ਤੋ ਕਰਮਜੀਤ ਤਾਮਕੋਟ, ਦਰਸ਼ਨ ਅਲੀਸ਼ੇਰ ਦੀ ਅਗਵਾਈ ਚ ਵੱਡੀ ਗਿਣਤੀ ਵਿੱਚ ਅਧਿਆਪਕਾਂ ,ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਡੀ ਟੀ ਐਫ ਦੇ ਸਟੇਟ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਪਰਾਣੀ ਪੈਨਸ਼ਨ ਕਮੇਟੀ ਦੇ ਜਿਲ੍ਹਾ ਕਨਵੀਨਰ ਦੇਵਿੰਦਰ ਸਿੰਘ ਨੇ ਕਿਹਾ ਪੁਰਾਣੀ ਪੈਨਸ਼ਨ ਦੀ ਇਹ ਜੰਗ ਹੁਣ ਫੈਸਲਾਕੁੰਨ ਹੋਵੇਗੀ।

Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends