ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਤੀ ਰੋਸ ਦਾ ਪ੍ਰਗਟਾਵਾ

 *ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਤੀ ਰੋਸ ਦਾ ਪ੍ਰਗਟਾਵਾ* 


*ਪੇ ਕਮਿਸ਼ਨ ਨੋਟੀਫਿਕੇਸ਼ਨ ਦੀਆਂ ਸਾੜੀਆਂ ਗਈਆਂ ਕਾਪੀਆਂ*

*ਡਿਪਟੀ ਕਮਿਸ਼ਨਰ ਸ਼.ਭ.ਸ. ਨਗਰ ਨੂੰ ਦਿੱਤਾ ਮੰਗ ਪੱਤਰ*




 ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਦੀ ਜ਼ਿਲਾ ਸ਼ਹੀਦ ਭਗਤ ਸਿੰਘ ਇਕਾਈ ਨੇ ਅੱਜ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਵਿੱਤ ਵਿਭਾਗ ਦੇ ਨੋਟੀਫਿਕੇਸ਼ਨ ਨੂੰ ਐਸੋਸੀਏਸ਼ਨ ਵੱਲੋਂ ਨਕਾਰਦਿਆਂ ਨਾਮਨਜ਼ੂਰ ਕਰਨ ਦਾ ਐਲਾਨ ਕੀਤਾ ਹੈ । 

ਪੰਜਾਬ ਪੱਧਰ 'ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਰਿਪੋਰਟ ਦੀਆਂ ਕਾਪੀਆਂ ਸਾੜਦੇ ਹੋਏ ਹੈੱਡਮਾਸਟਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਸ਼. ਭ. ਸ. ਨਗਰ ਦੇ ਪ੍ਰਧਾਨ ਬਲਜੀਤ ਕੁਮਾਰ ਅਤੇ ਰਮਸਾ ਹੈੱਡਮਾਸਟਰ ਯੂਨੀਅਨ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਪੰਜਾਬ ਦੇ ਮੁਲਾਜ਼ਮ ਵਰਗ ਲਈ ਚਿੱਟਾ ਹਾਥੀ ਸਾਬਤ ਹੋ ਰਹੇ ਪੇ ਕਮਿਸ਼ਨ ਵਿੱਚ ਕੁਝ ਵੀ ਅਜਿਹਾ ਨਹੀਂ ਜੋ ਮੁਲਾਜ਼ਮਾਂ ਦੇ ਚਿਹਰੇ 'ਤੇ ਰੌਣਕ ਲੈ ਕੇ ਆਵੇ। ਉਨ੍ਹਾਂ ਦੱਸਿਆ ਕਿ ਪੰਜਵੇਂ,ਤਨਖਾਹ ਕਮਿਸ਼ਨ ਦੁਆਰਾ 01.01.2006 ਤੋਂ ਹੀ ਹੈੱਡਮਾਸਟਰ ਕਾਡਰ ਦੀ ਤਨਖਾਹ ਦੀ ਫਿਕਸੇਸ਼ਨ ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਹੈੱਡਮਾਸਟਰ ਦੀ ਅਸਾਮੀ ਡੀ.ਡੀ.ਓ. ਤੇ ਗਜ਼ਟਿਡ ਹੋਣ ਕਾਰਨ ਜ਼ਿੰਮੇਵਾਰੀਆਂ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਜਿਸ ਕਾਰਨ ਪੇਅ ਪੈਂਡ ਲੈਵਲ 3 ਦੀ ਥਾਂ ਪੇਅ ਬੈਂਡ ਲੈਵਲ 4 ਦੇਣਾ ਬਣਦਾ ਹੈ । ਉਹਨਾਂ ਕਿਹਾ ਕਿ ਹੈੱਡਮਾਸਟਰ ਕਾਡਰ ਨੇ ਸਰਕਾਰੀ ਸਕੂਲਾਂ ਦਾ ਸਰਵਪੱਖੀ ਵਿਕਾਸ ਕਰਕੇ ਮਿਆਰੀ ਸਿੱਖਿਆ ਦੇਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ । ਹੁਣ ਸਰਕਾਰੀ ਸਕੂਲਾਂ ਦੀ ਦਿੱਖ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗੀ ਹੈ । ਗੁਣਾਤਮਕਤਾ ਪੱਖੋਂ ਵੀ ਸਰਕਾਰੀ ਸਕੂਲ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਲੱਗੇ ਹਨ । ਹੁਣ ਜਦ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਭਰ ਵਿੱਚੋਂ ਪਹਿਲਾ ਸਥਾਨ ਪਾ੍ਪਤ ਕੀਤਾ ਹੈ , ਇਸ ਸ਼ਾਨਦਾਰ ਪ੍ਰਾਪਤੀ ਦਾ ਇਨਾਮ ਹੈੱਡਮਾਸਟਰਜ਼ ਨੂੰ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਨਿੰਦਣਯੋਗ ਰਿਪੋਰਟ ਰਾਹੀਂ ਦਿੱਤਾ ਹੈ । ਪਿਛਲੇ 15 ਸਾਲਾਂ ਤੋਂ ਪੰਜਾਬ ਭਰ ਦੇ ਹੈੱਡਮਾਸਟਰਜ਼ ਸਿਰਫ 5400 ਗ੍ਰੇਡ ਪੇਅ ਲੈ ਰਹੇ ਹਨ ਜਦਕਿ ਇਸ ਕਾਡਰ ਦਾ ਕੰਮ ਪਿ੍ੰਸੀਪਲ ਕਾਡਰ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ । ਹੈੱਡਮਾਸਟਰਜ਼ ਐਸੋਸੀਏੇਸ਼ਨ ਨੇ ਕਿਹਾ ਕਿ ਸਾਡਾ 15600-39100 ਪੇਅ-ਬੈਂਡ ਅਤੇ ਗ੍ਰੇਡ-ਪੇਅ 6600 ਬਣਦਾ ਹੈ ਪਰੰਤੂ ਸਰਕਾਰ ਵੱਲੋਂ ਇਸ ਕੇਡਰ ਨਾਲ ਧੱਕਾ ਕਰਦੇ ਹੋਏ ਗ੍ਰੇਡ ਪੇਅ 10300+34800+5400 ਹੀ ਰੱਖਿਆ ਗਿਆ ਹੈ, ਜਿਸ ਨਾਲ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਤਾਂ ਹੋਇਆ ਹੀ ਹੈ, ਉਹਨਾਂ ਦੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚੀ ਹੈ। ਇਸ ਲਈ ਐਸੋਸੀਏਸ਼ਨ ਵੱਲੋਂ ਇਸ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਗਿਆ ਹੈ ਅਤੇ ਮੁਲਾਜਮ ਮਾਰੂ ਰਿਪੋਰਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਹੈੱਡਮਾਸਟਰਜ਼ ਦੀਆਂ ਪੇਅ ਫਿਕਸ਼ੇਸ਼ਨ ਸਬੰਧੀ ਜਾਇਜ਼ ਤੇ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਤੁਰੰਤ ਮੀਟਿੰਗ ਦਾ ਸਮਾਂ ਦੇ ਕੇ ਇਹਨਾਂ ਦਾ ਹੱਲ ਕਰੇ।

ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋ ਮਾਨਯੋਗ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਜੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਉਹਨਾਂ ਹੈੱਡਮਾਸਟਰ ਤੋਂ ਪਿ੍ੰਸੀਪਲ ਪ੍ਮੋਸ਼ਨ ਕੋਟਾ 40% ਕਰਨ ਅਤੇ 8-10 ਸਾਲ ਰੈਗੂਲਰ ਸੇਵਾ ਨਿਭਾਉਣ ਉਪਰੰਤ ਯੋਗ ਪ੍ਣਾਲੀ ਰਾਹੀਂ ਭਰਤੀ ਹੋਏ ਹੈੱਡਮਾਸਟਰਜ਼ ਤੇ ਸਾਰੇ ਕਾਡਰਾਂ ਦੇ ਪਰਖ ਸਮੇਂ ਨੂੰ ਇੱਕ ਸਾਲ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ। ਇਸ ਮੌਕੇ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਸੁਖਵੰਦਰ ਕੁਮਾਰ, ਹੈੱਡਮਾਸਟਰ ਐਸੋਸੀਏਸ਼ਨ ਦੇ ਸਟੇਟ ਕਮੇਟੀ ਮੈਂਬਰ ਨਵੀਨ ਪਾਲ ਗੁਲਾਟੀ ਅਤੇ ਅਮਨਪ੍ਰੀਤ ਸਿੰਘ ਜੌਹਰ ਹਾਜ਼ਰ ਸਨ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends