29 ਦੀ ਪਟਿਆਲਾ ਰੈਲੀ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਕਰੇਗਾ ਭਰਵੀਂ ਸ਼ਮੂਲੀਅਤ- ਉੱਪਲ
ਨਵਾਂਸ਼ਹਿਰ (27 ਜੁਲਾਈ) ਪੰਜਾਬ ਦੇ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਪੰਜਾਬ
ਵਲੋਂ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਦੇ ਸਬੰਧ ਵਿੱਚ ਮਿਤੀ 29 ਜੁਲਾਈ ਨੂ ੰ ਪਟਿਆਲਾ ਵਿਖੇ ਹੋ ਰਹੀ ਮਹਾਂਰੈਲੀ
ਵਿੱਚ ਸ਼ਾਮਿਲ ਹੋਣ ਲਈ ਅੱਜ ਇੱਕ ਅਹਿਮ ਬੈਠਕ ਹੋਈ ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਜਿਲਾ੍ਹ ਪ੍ਰਧਾਨ
ਹਰਮਿੰਦਰ ਸਿੰਘ ਉੱਪਲ ਅਤੇ ਜਨਰਲ ਸਕੱਤਰ ਵਿਨੇ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜਮ ਬਹੁਤ
ਲੰਮੇ ਸਮ ੇਂ ਤੋਂ ਪੇਅ ਕਮਿਸ਼ਨ ਦੀ ਰਿਪੋਰਟ ਦੀ ਉਡੀਕ ਕਰ ਰਹੇ ਸਨ ਪਰੰਤੂ ਪੇਅ ਕਮਿਸ਼ਨ ਦੀ ਜਾਰੀ ਹੋਈ ਅੱਧੀ
ਅਧੂਰੀ ਰਿਪੋਰਟ ਨੂੰ ਮੁਲਾਜਮਾਂ ਨੇ ਮੁੱਢ ਤੋਂ ਹੀ ਨਾਕਾਰ ਦਿੱਤਾ ਹੈ । ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ ਕਿਹਾ ਕਿ
ਛੇਵੇਂ ਤਨਖਾਹ ਕਮਿਸ਼ਨ ਵਿਚਲੀਆਂ ਤਰੁੱਟੀਆਂ ਨੂੰ ਦੂਰ ਕਰਵਾੳ ੁਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ
ਅਤੇ ਕੱਚੇ ਅਧਿਆਪਕ ਪੱਕੇ ਹੋਣ ਲਈ ਲਗਾਤਾਰ ਸ਼ੰਘਰਸ਼ ਕਰ ਰਹੇ ਹਨ, ਪਰ ਇਸ ਸਭ ਦੇ ਬਜਾਏ ਸਰਕਾਰ
ਲਾਰਿਆਂ ਅਤੇ ਤਸ਼ੱਦਦ ਦਾ ਰਾਹ ਅਖਤਿਆਰ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਮੂਹ ਮ ੁਲਾਜ਼ਮ ਜਥੇਬੰਦੀਆਂ
ਦੇ ਸੱਦੇ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 29 ਜੁਲਾਈ ਨੂੰ ਪਟਿਆਲਾ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿੱਚ
ਮਾਸਟਰ ਕੇਡਰ ਯੂਨੀਅਨ ਵਲੋਂ ਵੱਧ ਚੜ ਕੇ ਭਾਗ ਲਿਆ ਜਾਵੇਗਾ। ਇਸ ਮੌਕੇ ਹਾਜ਼ਰ ਆਗੂਆਂ ਨੇ ਪੰਜਾਬ
ਸਰਕਾਰ ਤੋਂ ਮੰਗ ਕੀਤੀ ਕਿ 2.25 ਗੁਣਾਂਕ ਖਤਮ ਕਰਕੇ ਸਾਰੇ ਮੁਲਾਜ਼ਮਾਂ ਨੂੰ ਇਕਸਾਰ ਗੁਣਾਂਕ ਦੇ 01-01-
2016 ਤੋਂ ਲਾਗੂ ਕੀਤਾ ਜਾਵੇ। ਮੁਲਾਜ਼ਮਾਂ ਦੇ ਰਹਿੰਦੇ ਡੀ.ਏ. ਦਾ ਬਕਾਇਆ ਨਗਦ ਦਿੱਤਾ ਜਾਵੇ, ਭੱਤਿਆਂ ਵਿੱਚ
ਕੀਤੀ ਗਈ ਕਟੌਤੀ ਨੂੰ ਘੱਟ ਕਰਨ ਦੀ ਬਜਾਏ ਤੁਰੰਤ ਵਧਾਇਆ ਜਾਵੇ, ਪੇਅ ਕਮਿਸ਼ਨ ਦਾ ਬਕਾਇਆ ਦੋ ਕਿਸ਼ਤਾਂ
ਵਿੱਚ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਕੱਚੇ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕੀਤਾ
ਜਾਵੇ, ਨਵੇਂ ਅਧਿਆਪਕਾਂ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਕਰਨ,ਨਵੇਂ ਮੁਲਾਜ਼ਮਾਂ ਤੇ ਕੇਂਦਰੀ ਪੇਅ ਕਮਿਸ਼ਨ
ਜਬਰੀ ਥੋਪਣ ਦੇ ਫੈਸਲੇ ਨੂੰ ਰੱਦ ਕਰਵਾਉਣਾ ਸ਼ਾਮਿਲ ਹੈ।
ਪੰਜਵੇਂ ਤਨਖਾਹ ਕਮਿਸ਼ਨ ਦੀ ਅਨਾਮਲੀ ਕਮੇਟੀ ਵਲੋਂ
24 ਕੈਟੇਗਰੀਆਂ ਦੇ ਤਨਖਾਹ ਗ੍ਰੇਡਾਂ ਵਿੱਚ ਤਰੁੱਟੀ ਪੱਤਰ ਰਾਹੀਂ ਦਰੁਸਤੀ ਪੱਤਰ ਜਾਰੀ ਕਰਦਿਆਂ ਅਕਤੂਬਰ
2011 ਤੋਂ ਦਿੱਤਾ ਗਿਆ ਵਾਧਾ ਮਿਤੀ 01-01-2006 ਤੋਂ ਲਾਗੂ ਮੰਨ ਕੇ ਉਸ ਅਨਸਾਰ ਆਪਸ਼ਨ ਲਾਗੂ ਕੀਤੀ
ਜਾਵੇ ਅਤੇ ਸਾਇੰਸ ਅਧਿਆਪਕਾਂ ਦਾ ਸਪੈਸ਼ਲ ਭੱਤਾ ਲਾਗੂ ਕੀਤਾ ਜਾਵੇ। ਇਸ ਮੌਕੇ ਜਸਵਿੰਦਰ, ਨਰਿ ੰਦਰ ਸਿੰਘ
ਭਾਰਟਾ, ਗੁਰਮੀਤ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ, ਜਤਿੰਦਰ
ਕੁਮਾਰ, ਬਖਸ਼ੀਸ ਸਿੰਘ, ਬਲਵਿੰਦਰ ਕੁਮਾਰ, ਸੁਰਿੰਦਰ ਮੋਹਨ ਜੋਸ਼ੀ, ਜਗਦੀਸ਼ ਕੁਮਾਰ, ਜੋਗਿੰਦਰ ਪਾਲ,
ਕਸ਼ਮੀਰ ਸਿੰਘ, ਹਰਚਰਨ ਸਿੰਘ, ਗੁਰਮੁਖ ਸਿੰਘ, ਚੰਦਰ ਸ਼ੇਖਰ ਵਰਮਾ, ਨਿਰਮਲ ਮਾਹੀ, ਸੰਤੋਸ਼ ਕੁਮਾਰ, ਅਰੁਣ
ਕੁਮਾਰ, ਬਲਜਿ ੰਦਰ ਕੁਮਾਰ, ਸੋਮ ਨਾਥ ਆਦਿ ਅਧਿਆਪਕ ਸਾਥੀ ਹਾਜ਼ਰ ਸਨ।