ਦੀ ਰੈਵੀਨਿਊ ਆਫ਼ੀਸਰਜ਼ ,ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ, ਛੇਵੇਂ ਪੇਅ ਦੀ ਰਿਪੋਰਟ ਕੀਤੀ ਰੱਦ

 ਦੀ ਰੈਵੀਨਿਊ ਆਫ਼ੀਸਰਜ਼ ,ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ, ਛੇਵੇਂ ਪੇਅ ਦੀ ਰਿਪੋਰਟ ਕੀਤੀ ਰੱਦ



ਚੰਡੀਗੜ੍ਹ, 10 ਜੁਲਾਈ 2021 - ਅੱਜ ਦੀ ਰੈਵੀਨਿਊ ਆਫ਼ੀਸਰਜ਼,ਪਟਵਾਰ ਯੂਨੀਅਨ,ਕਾਨੂੰਗੋ ਐਸੋਸ਼ੀਏਸ਼ਨ ਪੰਜਾਬ ਦੀ ਮੀਟਿੰਗ ਗੁਰਦੇਵ ਸਿੰਘ ਧੰਮ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿੱਚ ਸਰਵ-ਸੰਮਤੀ ਨਾਲ ਤਿੰਨੋ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਕੋਈ ਪਟਵਾਰੀ,ਕਾਨੂੰਗੋ,ਨਾਇਬ ਤਹਿਸੀਲਦਾਰ,ਤਹਿਸੀਲਦਾਰ,ਡੀ ਆਰ ਓ ,ਪੰਜਾਬਸਰਕਾਰ ਵਲੋਂ ਤਨਖਾਹ ਸਬੰਧੀ ਫਾਰਮ ਭਰਕੇ ਦੇਣ ਲਈ ਕਿਹਾ ਹੈ ,ਉਹ ਨਹੀਂ ਦਿੱਤੇ ਜਾਣਗੇ ਅਤੇ ਸਰਕਾਰ ਵਲੋਂ ਦਿੱਤੀ ਛੇਵੇਂ ਪੇਅ ਦੀ ਰਿਪੋਰਟ ਨੂੰ ਤਿੰਨੋਂ ਜਥੇਬੰਦੀਆਂ ਰੱਦ ਕਰਦੀਆਂ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤੇ ਗੁਰਦੇਵ ਸਿੰਘ ਧੰਮ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੀ ਰੈਵੀਨਿਊ ਪਟਵਾਰ/ਕਾਨੂੰਗੋ ਤਾਲਮੇਲ ਕਮੇਟੀ ਪੰਜਾਬ ਵਲੋਂ ਜੋ ਸੰਘਰਸ਼ ਛੇੜਿਆ ਗਿਆ ਹੈ, ਪੰਜਾਬ ਰੈਵੀਨਿਊ ਆਫਿਸਰਜ਼ ਐਸੋਸ਼ੀਏਸ਼ਨ ਉਸ ਦੀ ਹਮਾਇਤ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਪਟਵਾਰੀ ਦੀਆਂ ਖਾਲੀ ਪੋਸਟਾਂ ਤੇ ਤੁਰੰਤ ਭਰਤੀਕੀਤੀ ਜਾਵੇ।


ਅੱਜ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਦੇ ਅੜੀਅਲ ਰਵੱਈਏ ਦੀਪੁਰਜ਼ੋਰ ਨਿਖੇਧੀ ਕੀਤੀ ਗਈ। ਨਵਦੀਪ ਸਿੰਘ ਭੋਗਲ ਤਹਿਸੀਲਦਾਰ,ਰਾਮ ਕਿਸ਼ਨਸਿੰਘ ਤਹਿਸੀਲਦਾਰ, ਕੁਲਦੀਪ ਸਿੰਘ ਤਹਿਸੀਲਦਾਰ ਅਤੇ ਸੁਖਚਰਨ ਸਿੰਘ ਚੰਨੀਨਾਇਬ ਤਹਿਸੀਲਦਾਰ(ਜ/ਸ ਪੰਜਾਬ ਰੈਵੀਨਿਊ ਆਫਿਸਰਜ਼),ਅਮਿਤ ਕੁਮਾਰਨਾਇਬ ਤਹਿਸੀਲਦਾਰ,ਹਰਿੰਦਰਜੀਤ ਸਿੰਘ ਨਾਇਬ ਤਹਿਸੀਲਦਾਰ,,ਰੁਪਿੰਦਰ ਸਿੰਘਗਰੇਵਾਲ(ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸ਼ੀਏਸ਼ਨ ਪੰਜਾਬ),ਮਲਕੀਤ ਸਿੰਘਮਾਨ(ਨੁਮਾਇੰਦਾ ਕੁਲ ਹਿੰਦ),ਮੋਹਨ ਸਿੰਘ ਭੇਡਪੁਰਾ(ਕਾਨੂੰਨੀ ਸਕੱਤਰ ਕਾਨੂੰਗੋਐਸੋਸ਼ੀਏਸ਼ਨ)ਹਰਵਿੰਦਰ ਸਿੰਘ ਪੋਹਲੀ(ਕਾਨੂੰਗੋ),ਹਰਵੀਰ ਸਿੰਘ ਢੀਂਡਸਾ(ਪ੍ਰਧਾਨਰੈਵੀਨਿਊ ਪਟਵਾਰ ਯੂਨੀਅਨ ਪੰਜਾਬ),ਕਰਨਜਸਪਾਲ ਸਿੰਘ ਵਿਰਕ (ਸੂਬਾਖਜ਼ਾਨਚੀ), ਜਸਬੀਰ ਸਿੰਘ ਖੇੜਾ (ਸੀਨੀਅਰ ਮੀਤ ਪ੍ਰਧਾਨ) ਨਵਦੀਪ ਸਿੰਘ ਖਾਰਾ (ਸੀਨੀਅਰ ਮੀਤ ਪ੍ਰਧਾਨ-) ਜਸਵੀਰ ਸਿੰਘ ਧਾਲੀਵਾਲ (ਜ਼ਿਲ੍ਹਾ ਪ੍ਰਧਾਨ ਮੋਹਾਲੀ) ਹਾਜ਼ਰ ਰਹੇ।

Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends