Saturday, July 10, 2021

ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਹਜ਼ਾਰਾ ਕਰਮਚਾਰੀ 11 ਜੁਲਾਈ ਨੂੰ ਬਠਿੰਡਾ ਰੈਲੀ ਚ੍ ਸ਼ਾਮਲ ਹੋਣਗੇ

 ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਹਜ਼ਾਰਾ ਕਰਮਚਾਰੀ 11 ਜੁਲਾਈ ਨੂੰ ਬਠਿੰਡਾ ਰੈਲੀ ਚ੍ ਸ਼ਾਮਲ ਹੋਣਗੇ

"ਲਾ ਮਿਸਾਲ ਇਕੱਠ ਕਰ ਵਿੱਤ ਮੰਤਰੀ ਨੂੰ ਯਾਦ ਕਰਵਾਉਣਗੇ ਚੋਣ ਵਾਅਦਾ"


10 ਜੁਲਾਈ ( ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਲਾ ਕਨਵੀਨਰ ਗੁਰਦਿਆਲ ਮਾਨ ਅਤੇ ਬੀ ਐਡ ਅਧਿਆਪਕ ਫਰੰਟ ਦੇ ਜਿਲ੍ਹਾ ਪ੍ਰਧਾਨ ਜੁਝਾਰ ਸੰਹੂਗੜਾ ਦੀ ਪਰਧਾਨਗੀ ਹੇਠ ਸਾਂਝੀ ਮੀਟਿੰਗ ਹੋਈ ।ਜਿਸ ਵਿਚ ਦੱਸਿਆ ਗਿਆ ਕਿ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਪੰਜਾਬ ਦੇ ਦੋ ਲੱਖ ਕਰਮਚਾਰੀ 11 ਜੁਲਾਈ ਦੀ ਬਠਿੰਡਾ ਲਲਕਾਰ ਰੈਲੀ ਵਿੱਚ ਭਾਗ ਲੈਣਗੇ।ਇਸ ਰੈਲੀ ਨੂੰ ਵੱਡਾ ਰੈਲਾ ਬਨਾਉਣ ਲਈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਸਾਥੀ ਭਾਗ ਲੈਣਗੇ। 

ਜਿਲ੍ਹਾ ਕੰਨਵੀਨਰ ਬਠਿੰਡਾ ਰੈਲੀ ਲਈ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜਮਾਂ ਨੂੰ ਪ੍ਰੇਰਿਤ ਕਰਦੇ ਹੋਏ


ਇਸ ਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਾਨ ਨੇ ਦੱਸਿਆ ਕਿ ਰੈਲੀ ਵਿੱਚ ਸ਼ਾਮਲ ਹੋਣ ਲਈ ਬੱਸਾਂ ਅਤੇ ਹੋਰ ਸਾਧਨਾਂ ਦੀ ਬੁਕਿੰਗ ਵੀ ਕਰ ਲਈ ਗਈ।ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਸਾਥੀ ਬੱਸਾਂ ਅਤੇ ਆਪਣੇ ਸਾਧਨਾਂ ਰਾਂਹੀ ਇੱਕਠੇ ਹੁੰਦੇ ਹੋਏ ਪਿੰਡ ਚੱਕਦਾਨਾ ਪਹੁੰਚਣਗੇ ਅਤੇ ਉੱਥੋ ਵੱਡੇ ਕਾਫ਼ਲੇ ਦੇ ਰੂਪ ਬਠਿੰਡਾ ਲਈ ਰਵਾਨਾ ਹੋਣਗੇ।ਕਿਉਂਕਿ ਕੈਪਟਨ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਇਸ ਸਰਕਾਰ ਨੇ ਆਪਣਾ ਪੁਰਾਣੀ ਪੈਨਸ਼ਨ ਦਾ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਛੇਵੇਂ ਪੇਅ ਕਮਿਸ਼ਨ ਵਿੱਚ ਵੀ ਪੁਰਾਣੀ ਪੈਨਸ਼ਨ ਦਾ ਜਿਕਰ ਤੱਕ ਨਹੀਂ ਕੀਤਾ ਗਿਆ ਇਸ ਦੇ ਉਲਟ ਤਨਖਾਹ ਨੂੰ ਵੀ ਖੋਰਾ ਲੱਗ ਰਿਹਾ ਹੈ ਇਸ ਲੰਗੜੇ ਪੇਅ ਕਮਿਸ਼ਨ ਨੂੰ ਮੁਲਾਜਮਾ ਨੇ ਮੁਢੋ ਨਕਾਰ ਦਿੱਤਾ ਹੈ। ਪੰਜਾਬ ਸਰਕਾਰ ਦੇ ਵਾਅਦਿਆਂ ਤੇ ਲਾਰਿਆਂ ਤੋਂ ਅੱਕੇ ਮੁਲਾਜਮ ਹੁਣ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਫੈਸਲਾਕੁੰਨ ਲੜਾਈ ਲੜਨਗੇ ਕਿਉਕਿ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਨਾਲ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਤੇ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਖੋਹ ਲਈ ਗਈ ਹੈ ਜਿਸ ਕਾਰਨ ਕਰਮਚਾਰੀ ਸੇਵਾਮੁਕਤੀ ਸਮੇਂ ਹਜਾਰ ਜਾ ਪੰਦਰਾਂ ਸੋ ਰੁਪਏ ਪੈਨਸ਼ਨ ਲੈ ਰਹੇ ਹਨ ਜਿਸ ਗੁਜ਼ਾਰਾ ਕਰਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ। ਇਸ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਲਲਕਾਰ ਰੈਲੀ ਵਿੱਚ ਕਾਫਲੇ ਬੰਨ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੋਕੇ ਹੋਰਨਾਂ ਆਗੂਆਂ ਤੋ ਇਲਾਵਾ ਹਰਪ੍ਰੀਤ ਸਿੰਘ ਬਲਾਕਪ੍ਰਧਾਨ ਬੰਗਾ, ਭੂਪਿੰਦਰ ਸਿੰਘ ਬਲਾਕ ਪ੍ਰਧਾਨ ਮੁਕੰਦਪੁਰ ,ਤੀਰਥ ਰੱਲ੍ਹ , ਅਮਰ ਕਟਾਰੀਆ , ਨੀਲ ਕਮਲ ,ਅਸ਼ੋਕ ਕੁਮਾਰ , ਸੁਦੇਸ਼ ਕੁਮਾਰ ਦੀਵਾਨ , ਸੰਦੀਪ ਬਾਲੀ, ਰਾਕੇਸ਼ ਗੰਗੜ,ਬਲਵੀਰ ਕਰਨਾਣਾ ਹਾਜਰ ਸਨ।

JOIN US ON TELEGRAM

JOIN US ON TELEGRAM
PUNJAB NEWS ONLINE

Today's Highlight