ਕੌਮੀ ਪ੍ਰਾਪਤੀ ਸਰਵੇਖਣ ਦੀ ਤਿਆਰੀ ਸਬੰਧੀ ਪ੍ਰਾਇਮਰੀ ਅਧਿਆਪਕਾਂ ਦਾ ਹੋਇਆ ਸੈਮੀਨਾਰ
ਸ੍ਰੀ ਆਨੰਦਪੁਰ ਸਾਹਿਬ 27 ਜੁਲਾਈ()
ਇੱਥੋਂ ਦੇ ਸੰਤ ਬਾਬਾ ਸੇਵਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬਲਾਕ ਅਨੰਦਪੁਰ ਸਾਹਿਬ ਨਾਲ ਸਬੰਧਿਤ ਪ੍ਰਾਇਮਰੀ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸਮਾਪਤ ਹੋ ਗਿਆ। ਇਸ ਸਬੰਧੀ ਬੀ ਐਮ ਟੀ ਇੰਦਰਦੀਪ ਸਿੰਘ, ਵਰੁਣ ਕੁਮਾਰ ਆਦਿ ਰਿਸੋਰਸ ਪਰਸਨ ਨੇ ਅਧਿਆਪਕਾਂ ਨੂੰ ਦੱਸਿਆ ਕਿ ਨਵੰਬਰ ਮਹੀਨੇ ਕਰਵਾਏ ਜਾ ਰਹੇ ਕੌਮੀ ਪ੍ਰਾਪਤੀ ਸਰਵੇਖਣ ਦੀ ਤਿਆਰੀ ਸਬੰਧੀ ਅਧਿਆਪਕਾਂ ਨੂੰ ਜਰੂਰੀ ਨੁੱਕਤੇ ਦੱਸੇ ਜਾ ਰਹੇ ਹਨ, ਤਾਂ ਜੋ ਸਾਰੇ ਅਧਿਆਪਕ ਇਸ ਲਈ ਜੁੱਟ ਜਾਣ ਤੇ ਪੰਜਾਬ ਦਾ ਸਿੱਖਿਆ ਦੇ ਖੇਤਰ ਵਿੱਚ ਆਇਆ ਪਹਿਲਾਂ ਨਾਮ ਬਰਕਰਾਰ ਰਹਿ ਸਕੇ।ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਿੱਖਣ ਸਮੱਗਰੀ ਅਤੇ ਹੋਰ ਢੰਗਾਂ ਬਾਰੇ ਦੱਸਿਆ ਗਿਆ ਹੈ, ਜਿਸ ਨਾਲ ਵਧੀਆ ਨਤੀਜੇ ਸਾਹਮਣੇ ਆ ਸਕਦੇ ਹਨ।ਇਸ ਤੋਂ ਪਹਿਲਾਂ ਉਪ ਜਿਲ੍ਹਾਂ ਸਿੱਖਿਆ ਸਫਸਰ ਚਰਨਜੀਤ ਸਿੰਘ ਸੋਢੀ ਨੇ ਸਾਰੇ ਅਧਿਆਪਕਾਂ ਨੂੰ ਕੌਮੀ ਪ੍ਰਾਪਤੀ ਸਰਵੇਖਣ ਬਾਰੇ ਜਰੂਰੀ ਜਾਣਕਾਰੀ ਦਿੱਤੀ। ਇਸ ਮੌਕੇ ਬੀ.ਪੀ.ਈ.ਓ. ਰਮੇਸ਼ ਧੀਮਾਨ ਵੀ ਹਾਜਿਰ ਸਨ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗੇ ਸੈਮੀਨਾਰ ਦਾ ਦ੍ਰਿਸ਼। |