ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਰੈਗੂਲਰ ਤੇ ਓਪਨ ਸਕੂਲ ਦਾ ਨਤੀਜਾ 28 ਜਾਂ 29 ਜੁਲਾਈ ਨੂੰ ਐਲਾਨਿਆ ਜਾ ਸਕਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਬਾਰੂਵੀਂ ਸ਼੍ਰੇਣੀ ਦਾ ਨਤੀਜਾ ਐਲਾਨਣ ਲਈ ਆਖਰੀ ਮਿਤੀ 31 ਜੁਲਾਈ ਦਿੱਤੀ ਗਈ ਹੈ।
ਸਿੱਖਿਆ
ਬੋਰਡ ਵਲੋਂ 31 ਜੁਲਾਈ ਤੋਂ ਪਹਿਲਾਂ
ਪਹਿਲਾਂ ਨਤੀਜਾ ਐਲਾਨਣ ਦੇ ਲਈ
ਪੂਰੀਆਂ ਤਿਆਰੀਆਂ ਕਰ ਲਈਆਂ
ਗਈਆਂ ਹਨ। ਉਨ੍ਹਾਂ ਦੱਸਿਆ ਕਿ
ਇੱਕ ਹਜ਼ਾਰ ਦੇ ਕਰੀਬ ਪ੍ਰਾਈਵੇਟ ਤੇ
ਸਰਕਾਰੀ ਸਕੂਲਾਂ ਵੱਲੋਂ 12 ਵੀਂ ਸ਼੍ਰੇਣੀ
ਦੇ ਵਿਦਿਆਰਥੀਆਂ ਦਾ ਪ੍ਰੀ ਬੋਰਡ
ਪ੍ਰੀਖਿਆਵਾਂ ਦਾ ਡਾਟਾ ਨਹੀਂ ਭੇਜਿਆ
ਗਿਆ ਅਤੇ ਇਨ੍ਹਾਂ ਸਕੂਲਾਂ ਨੂੰ
ਡਾਟਾ ਮੁੜ ਭੇਜਣ ਸਬੰਧੀ ਕਿਹਾ
ਗਿਆ ਹੈ ।
ਉਨ੍ਹਾਂ ਦੱਸਿਆ ਕਿ ਸਿੱਖਿਆ
ਬੋਰਡ ਵਲੋਂ 28 ਜਾਂ 29 ਜੁਲਾਈ
ਜੁਲਾਈ ਨੂੰ ਬਾਰੂਵੀਂ ਸ਼੍ਰੇਣੀ ਦੀ
ਸਾਲਾਨਾ ਪ੍ਰੀਖਿਆ ਰੈਗੂਲਰ
ਤੇ ਓਪਨ ਸਕੂਲ ਦਾ ਨਤੀਜਾ
ਮਾਣਯੋਗ ਸੁਪਰੀਮ ਕੋਰਟ ਵਲੋਂ
ਜਾਰੀ ਹਦਾਇਤਾਂ ਅਨੁਸਾਰ ਐਲਾਨ
ਦਿੱਤਾ ਜਾਵੇਗਾ।