ਅਧਿਆਪਕਾਂ ਦੀਆਂ ਤੀਜੇ ਰਾਊਂਡ ਦੀਆਂ ਬਦਲੀਆਂ ਦੀ ਮੰੰਗ ਹੋਈ ਪ੍ਰਵਾਨ – ਬੁੱਟਰ
ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਰਹਿੰਦੀਆਂ ਤਰੱਕੀਆਂ ਹੋਣਗੀਆਂ ਤੁਰੰਤ
ਐੱਸ.ਏ.ਐੱਸ. ਨਗਰ 1 ਜੁਲਾਈ ( )
ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਅਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਦੀ ਸਾਂਝੀ ਅਗਵਾਈ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਉਹਨਾਂ ਦੇ ਦਫ਼ਤਰ ਵਿਖੇ ਹੋਈ। ਇਸ ਮੀਟਿੰਗ ਵਿੱਚ ਮਾਸਟਰ ਕਾਡਰ ਯੂਨੀਅਨ ਵੱਲੋਂ ਅਧਿਆਪਕਾਂ ਦੀ ਵੱਡੀ ਮੰਗ ਤੀਜੇ ਗੇੜ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਵਾਉਣ ਦੀ ਰੱਖੀ ਗਈ ਜਿਸ ਨੂੰ ਮੌਕੇ 'ਤੇ ਹੀ ਪ੍ਰਵਾਨ ਕਰਕੇ ਵਿਭਾਗ ਦੇ ਅਧਿਕਾਰੀਆਂ ਨੂੰ ਇਸਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਯੂਨੀਅਨ ਵੱਲੋਂ ਰੱਖੀ ਗਈ 3582 ਨਾਨ-ਬਾਰਡਰ ਵਾਲੇ ਭਰਤੀ ਅਧਿਆਪਕਾਂ ਨੂੰ ਵੀ ਤੀਜੇ ਗੇੜ ਦੀ ਬਦਲੀਆਂ ਵਿੱਚ ਅਪਲਾਈ ਕਰਨ ਦੀ ਮੰਗ ਨੂੰ ਵੀ ਸਵੀਕਾਰ ਕਰ ਲਿਆ ਗਿਆ।
ਇਸਤੋਂ ਇਲਾਵਾ ਮਾਸਟਰ ਕਾਡਰ ਤੋਂ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਪੈਂਡਿੰਗ ਅਤੇ ਦੂਜੇ ਰਾਊਂਡ ਦੀਆਂ ਤਰੱਕੀਆਂ ਦੀਆਂ ਸੂਚੀਆਂ ਬਿਨਾ ਦੇਰੀ ਜਾਰੀ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਹਨਾਂ ਵੱਖ-ਵੱਖ ਕਾਡਰਾਂ ਵਿੱਚ ਤਰੱਕੀਆਂ ਸਬੰਧੀ ਤਜ਼ਰਬੇ ਦੀ ਸ਼ਰਤ ਨੂੰ ਵਿਚਾਰਨ ਦਾ ਭਰੋਸਾ ਦਿੱਤਾ।
ਸਿੱਖਿਆ ਵਲੰਟੀਅਰਾਂ ਨੂੰ ਜਾਗੀ ਉਮੀਦ ਦੀ ਕਿਰਨ ,ਪ੍ਰੀ ਪ੍ਰਾਇਮਰੀ ਪੋਸਟਾਂ ਵਿਚ ਮਿਲੇਗੀ ਵਿਸ਼ੇਸ਼ ਛੂਟ
ਸਿੱਖਿਆ ਵਿਭਾਗ ਵਿਚ ਹੋਣਗੀਆਂ ਤੀਜੇ ਗੇੜ ਦੀਆਂ ਬਦਲੀਆਂ
ਸੂਬਾ ਪ੍ਰਧਾਨ ਸ੍ਰੀ ਬੁੱਟਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਤੋਂ ਇਲਾਵਾ ਵਿਭਾਗ ਵਿੱਚ ਕੰਮ ਕਰਦੇ ਮਾਸਟਰ ਕਾਡਰ ਵਿੱਚ ਇੱਕੋ ਵਿਸ਼ੇ ਵਿੱਚ ਬਣਦੇ ਜੂਨੀਅਰ-ਸੀਨੀਅਰ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਯੂਨੀਅਨ ਦੀ ਮੰਗ ਨੂੰ ਵੀ ਮੌਕੇ 'ਤੇ ਪ੍ਰਵਾਨ ਕੀਤਾ ਗਿਆ।
ਸਿੱਖਿਆ ਸਕੱਤਰ ਵੱਲੋਂ ਯੂਨੀਅਨ ਦੀ ਕੁਆਰਨਟੀਨ ਲੀਵ ਸਬੰਧੀ ਜਾਰੀ ਕੀਤੇ ਗਏ ਪੱਤਰ ਨੂੰ ਸੋਧਨ ਦੀ ਮੰਗ ਜਿਸ ਵਿੱਚ ਕੁਆਰਨਟੀਨ ਲੀਵ ਨੂੰ ਕਮਾਈ ਛੁੱਟੀ ਦੀ ਬਜਾਏ ਮੈਡੀਕਲ ਲੀਵ ਮੰਨਣ ਦਾ ਭਰੋਸਾ ਦਿੱਤਾ।
Also read: ਮਿਲੋ ਪੰਜਾਬ ਦੀ 6 ਸਾਲਾ ਐਜੂ. ਮਾੱਡਲ ਜਸ਼ਨੀਤ ਕੌਰ ਨੂੰਮਾਸਟਰ ਕਾਡਰ ਤੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਕਿਹਾ ਗਿਆ ਕਿ ਇਹ ਮਾਮਲਾ ਅਜੇ ਮਾਨਯੋਗ ਅਦਾਲਤ ਵਿੱਚ ਹੈ। ਇਸ ਸਬੰਧੀ ਵਿਭਾਗ ਵੱਲੋਂ ਤਰੱਕੀਆਂ ਸਬੰਧੀ ਮਨਜ਼ੂਰੀ ਲਈ ਮਾਨਯੋਗ ਅਦਾਲਤ ਨੂੰ ਬੇਨਤੀ ਕੀਤੀ ਹੋਈ ਹੈ ਅਤੇ ਜਦੋਂ ਹੀ ਮਾਨਯੋਗ ਅਦਾਲਤ ਵੱਲੋਂ ਕੋਈ ਫੈਸਲਾ ਆਉਂਦਾ ਹੈ ਉਸ ਅਨੁਸਾਰ ਤੁਰੰਤ ਕਾਰਵਾਈ ਕਰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਓ.ਡੀ.ਐੱਲ. ਸਬੰਧੀ ਮੁੱਦਾ ਵੀ ਮੀਟਿੰਗ ਵਿੱਚ ਵਿਚਾਰਿਆ ਗਿਆ। ਕਾਨੂੰਨੀ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਇਸਤੇ ਯੋਗ ਕਾਰਵਾਈ ਕਰਨ ਦਾ ਭਰੋਸਾ ਵੀ ਮਾਸਟਰ ਕਾਡਰ ਯੂਨੀਅਨ ਨੂੰ ਦਿੱਤਾ ਗਿਆ।
ਇਸ ਮੌਕੇ ਯੂਨੀਅਨ ਦੇ ਵਫਦ ਵਿੱਚ ਬਲਦੇਵ ਸਿੰਘ ਬੁੱਟਰ ਸੂਬਾ ਪ੍ਰਧਾਨ, ਬਲਜਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਇੰਦਰਪਾਲ ਸਿੰਘ ਮੋਗਾ, ਗੁਰਮੀਤ ਸਿੰਘ ਪਾਰੋਵਾਲ, ਹਰਦੀਪ ਸਿੰਘ ਪੰਨੂ, ਬਿਕਰਮਜੀਤ ਸਿੰਘ ਰਿਆੜ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ।