ਐਲੀਮੈਂਟਰੀ ਟੀਚਰ ਯੂਨੀਅਨ (ਰਜਿ) ਪੰਜਾਬ ਵੱਲੋਂ ਮੁੱਖ ਮੰਤਰੀ ਵੱਲੋਂ ਦਿੱਤੇ ਪੇਅ ਕਮਿਸ਼ਨ ਬਾਰੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ
ਫਰੀਦਕੋਟ( ) ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਪੇਅ ਕਮਿਸ਼ਨ ਨੂੰ ਲੈ ਕੇ ਦਿੱਤੇ ਗਏ ਬਿਆਨ ਦੀ ਸਖ਼ਤ ਨਿੰਦਾ ਕੀਤੀ । ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਪ੍ਰੈਸ ਦੇ ਨਾਂ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਧਿਕਾਰੀਆਂ ਵੱਲੋਂ ਦਿੱਤੀ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਪੇਅ ਕਮਿਸ਼ਨ ਨਾਲ ਸਬੰਧਤ ਮੁਲਾਜ਼ਮਾਂ ਦੀ ਹੜਤਾਲ 2006 ਤੋਂ ਪਹਿਲਾਂ ਦੀ ਪੇਅ ਕਮਿਸ਼ਨ ਰਿਪੋਰਟ ਨਾਲ ਹੈ।ਹੁਣ ਵਾਲੇ ਛੇਵੇਂ ਪੇ ਕਮਿਸ਼ਨ ਨਾਲ ਇਸ ਦਾ ਕੋਈ ਸਬੰਧ ਨਹੀਂ ਅਤਿ ਨਿੰਦਣਯੋਗ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹਰਜਿੰਦਰਪਾਲ ਪੰਨੂੰ ਨੇ ਦੱਸਿਆ ਕਿ 2006 ਦੇ ਕਮਿਸ਼ਨ ਦੀ ਰਿਪੋਰਟ ਵਿਚ ਕੁਝ ਦਫ਼ਤਰੀ ਊਣਤਾਈਆਂ ਰਹਿ ਗਈਆਂ ਸਨ ਜਿਸ ਕਰਕੇ *ਸਿੱਖਿਆ ਤੇ ਸਿਹਤ ਵਿਭਾਗ ਅਧਾਰਤ 24 ਕੈਟਾਗਰੀਜ਼ ਨੂੰ ਇਸ ਦਾ ਲਾਭ ਸਾਲ 2011 ਤੋਂ ਮਿਲਿਆ* ਜਦੋਂ ਕਿ ਹੁਣ ਵਾਲੇ ਪੇਅ ਕਮਿਸ਼ਨ 2016 ਦੀ ਰਿਪੋਰਟ ਵਿੱਚ ਇਸ ਗੱਲ ਨੂੰ ਅੱਖੋਂ ਪਰੋਖੇ ਕੀਤਾ ਗਿਆ। ਇਸ ਦਾ ਪ੍ਰਾਇਮਰੀ ਅਧਿਆਪਕ ਵਰਗ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ । ਉਹਨਾਂ ਦੱਸਿਆ ਇਸ ਨਾਲ ਜਿੱਥੇ ਵਿੱਤੀ ਨੁਕਸਾਨ ਹੋ ਰਿਹਾ ਹੈ ਉਥੇ ਕਰਮਚਾਰੀਆਂ ਦੀ ਪਰਿਵਾਰਕ ਜਿੰਦਗੀ ਤੇ ਵੀ ਵੱਡਾ ਅਸਰ ਪੈ ਰਿਹਾ ਹੈ।
ਇਸ ਤੋਂ ਵੱਡੀ ਢੀਠਤਾਈ ਦੀ ਗੱਲ ਕੀ ਹੋਵੇਗੀ ਕਿ *ਐਲੀਮੈਂਟਰੀ ਵਿੰਗ ਵਿੱਚ ਈਟੀਟੀ ਅਧਿਆਪਕ ਇੱਕ ਅਲੱਗ ਤੋਂ ਪੋਸਟ ਹੈ (ਬੇਸਕ ਕਾਡਰ ) ਅਤੇ ਮੁੱਖ ਅਧਿਆਪਕ ਇੱਕ ਪੋਸਟ ਹੈ।ਪਰੰਤੂ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਦੋਹਾਂ ਦਾ ਪੇਅ ਸਕੇਲ ਇੱਕੋ ਹੀ ਹੈ। ਜਦੋਂ ਕਿ ਮੁੱਖ ਅਧਿਆਪਕ ਪੋਸਟ ਨੂੰ ਇੱਕ ਅਲੱਗ ਪੋਸਟ ਲਈ ਅਲੱਗ ਸਕੇਲ ਦਿੱਤਾ ਜਾਣਾ ਜ਼ਰੂਰੀ ਹੈ*। ਪੰਜਵੇਂ ਕਮਿਸ਼ਨ ਵੱਲੋਂ ਆਪਣੀ ਗਲਤੀ ਸੁਧਾਰਦਿਆਂ ਮੁੱਖ ਅਧਿਆਪਕ ਨੂੰ ਅਲੱਗ ਸਕੇਲ ਦਿੱਤਾ ਗਿਆ ਸੀ।ਇੱਕਵਾਰ ਫ਼ੇਰ ਛੇਵੇਂ ਪੇਅ ਕਮਿਸ਼ਨ ਵਲੋਂ ਦਿੱਤਾ ਗੁਣਾਂਕ ਨੂੰ ਮੂਲੋਂ ਰੱਦ ਕਰਦਿਆਂ 3.01 ਗੁਣਾਂਕ ਦੇਣ ਦੀ ਮੰਗ ਕੀਤੀ ਗਈ। ਸਮੁੱਚਾ ਪ੍ਰਾਇਮਰੀ ਅਧਿਆਪਕ ਵਰਗ ਸਰਕਾਰ ਦੀਆਂ ਇਹਨਾਂ ਵਧੀਕੀਆਂ ਸਹਿਣ ਨਹੀਂ ਕਰੇਗਾ। ਉਨ੍ਹਾਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ 29 ਤਰੀਕ ਨੂੰ ਪੰਜਾਬ- ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਦਾਣਾ ਮੰਡੀ, ਸਰਹਿੰਦ ਰੋਡ, ਪਟਿਆਲਾ ਵਿਚ ਕੀਤੀ ਜਾ ਰਹੀ *"ਹੱਲਾ ਬੋਲ" ਮਹਾਂ ਰੈਲੀ* ਵਿੱਚ ਵੱਡੀ ਗਿਣਤੀ ਵਿਚ ਪਹੁੰਚਣ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਰੇਸ਼ ਪਨਿਆੜ, ਲਖਵਿੰਦਰ ਸੇਖੋਂ, ਗੁਰਿੰਦਰ ਘੁੱਕੇਵਾਲੀ ਅੰਮ੍ਰਿਤਪਾਲ ਸੇਖੋਂ,ਸਤਵੀਰ ਰੌਣੀ,ਸੋਹਣ ਮੋਗਾ, ਰਵੀ ਵਾਹੀ,ਸਰਬਜੀਤ ਖਡੂਰ ਸਾਹਿਬ, ਹਰਕਿਸ਼ਨ ਮੁਹਾਲੀ,ਪ੍ਰੀਤ ਭਗਵਾਨ ਫਰੀਦਕੋਟ,ਚਰਨਜੀਤ ਫਿਰੋਜ਼ਪੁਰ, ਅਵਤਾਰ ਭਲਵਾਨ ਅਤੇ ਮਨਜੀਤ ਕੁਠਾਣਾ ਆਦਿ ਸਾਥੀ ਮੌਜੂਦ ਸਨ।