ਪੰਜਾਬ ਦੇ 21 ਜਿਲਿਆਂ ਚ 15738 ਬੱਚੇ ਹੋਏ ਸੰਕ੍ਰਮਿਤ , 34 ਦੀ ਹੋਈ ਮੌਤ : ਤੀਜੀ ਲਹਿਰ ਆਈ ਤਾਂ ਹਾਲਾਤ ਮੁਸ਼ਕਿਲ ,ਤਿਆਰੀ ਪੂਰੀ ਨਹੀਂ



ਕਰੋਨਾ ਦੇ ਇਲਾਜ ਵਿੱਚ ਜੁਟੇ ਮਾਹਰਾਂ  ਅਨੁਸਾਰ ਸਤੰਬਰ ਅਤੇ ਅਕਤੂਬਰ ਵਿੱਚ ਕਰੋਨਾ  ਦੀ ਤੀਜੀ ਲਹਿਰ ਆਉਣ  ਦੀ ਸੰਭਾਵਨਾ ਹੈ।   ਇਸਦੇ ਲਈ ਮਾਹਰਾਂ  ਨੇ ਸਰਕਾਰ ਨੂੰ ਹੁਣ ਤੋਂ ਹੀ ਹੈ ਹੈਲਥ ਸਬੰਧੀ ਸੇਵਾਵਾਂ ਕੀ ਤਿਆਰੀ ਕਰਨ ਦੀਆਂ ਹਦਾਇਤਾਂ ਦਿਤੀਆਂ ਹਨ।


ਹਿੰਦੀ ਨਿਊਜ਼ ਪੇਪਰ ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਪੰਜਾਬ ਦੇ 21 ਜਿਲ੍ਹਿਆਂ ਵਿੱਚ  ਕਰੋਨਾ  ਦੀ ਪਹਿਲੀ ਅਤੇ ਦੂਜੀ ਲਹਿਰ ਵਿੱਚ 18 ਸਾਲ  ਤੋਂ ਘਟ  ਉਮਰ ਦੇ ਲਗਭਗ 15738 ਬੱਚੇ ਕਰੋਨਾ ਮਹਾਮਾਰੀ ਦੀ ਚਪੇਟ ਵਿਚ ਆਏ।  25% ਬੱਚਿਆਂ  ਨੂੰ ( 4000 ਦੇ ਲਗਭਗ ) ਹਸਪਤਾਲਾਂ ਵਿਚ ਭਰਤੀ ਕਰਵਾਉਣਾ ਪਿਆ ਅਤੇ ਇੱਸ ਦੌਰਾਨ 34 ਬੱਚਿਆਂ  ਦੀ ਇਸ ਕਰੋਨਾ ਮਹਾਮਾਰੀ ਨੇ ਜਾਨ ਲੈ ਲਈ,  ਅਤੇ 15035 ਬੱਚਿਆਂ  ਨੇ ਕਰੋਨਾ ਤੇ ਜਿੱਤ ਹਾਸਿਲ ਕੀਤੀ।  




ਸਭ ਤੋਂ ਵੱਧ ਮੌਤਾਂ ਲੁਧਿਆਣੇ ਜਿਲੇ ਚ ਹੋਈਆਂ:  ਲੁਧਿਆਣੇ ਜਿਲੇ ਚ 10 ਬੱਚਿਆਂ ਨੇ ਕਰੋਨਾ ਮਹਾਮਾਰੀ ਨਾਲ ਦਮ ਤੋੜਿਆ। ਇੱਸ ਤੋਂ ਬਾਅਦ ਫਿਰੋਜਪੁਰ ਜਿਲ੍ਹੇ  ਚ 5, ਅੰਮ੍ਰਿਤਸਰ ਜਿਲ੍ਹੇ ਚ 4, ਬਠਿੰਡਾ  ਜਿਲ੍ਹੇ ਚ 4, ਪਟਿਆਲਾ  ਜਿਲ੍ਹੇ  ਚ 3, ਬਰਨਾਲਾ ਜਿਲ੍ਹੇ ਚ 2 ਫਤਹਿਗੜ੍ਹ ਸਾਹਿਬ ਜਿਲੇ ਚ 2 ਅਤੇ ਕਪੂਰਥਲਾ , ਮੋਗਾ , ਫਰੀਦਕੋਟ ਅਤੇ ਗੁਰਦਸਪੁਰ ਜਿਲਿਆਂ ਵਿੱਚ  1-1 ਮੌਤ ਹੋਈ ਹੈ ।

  
ਬੱਚਿਆਂ  ਲਈ ਆਈਸੀਯੂ  ਅਤੇ ਵੈਂਟੀਲੇਟਰ ਦੀ ਸੁਵਿਧਾ ਹੈਰਾਨੀਜਨਕ :
ਰਿਪੋਰਟ ਵਿੱਚ  ਕਿਹਾ ਗਿਆ ਹੈ ਕਿ , ਸਿਰਫ 3  ਜਿਲਿਆਂ ਲੁਧਿਆਣਾ , ਪਟਿਆਲਾ ਅਤੇ ਅੰਮ੍ਰਿਤਸਰ  ਵਿਖੇ ਹੀ  ਬੱਚਿਆਂ ਲਈ  ਆਈਸੀਯੂ  ਦੀ ਸੁਵਿਧਾ ਹੈ ਅਤੇ ਸਿਰਫ 4 ਜਿਲਿਆਂ ਜਲੰਧਰ , ਲੁਧਿਆਣਾ ,ਪਠਾਨਕੋਟ , ਅਤੇ ਪਟਿਆਲਾ ਵਿਖੇ ਹੀ ਬੱਚਿਆਂ ਲਈ ਵੈਂਟੀਲੇਟਰ ਦੀ ਸੁਵਿਧਾ ਹੈ।  

ਇਹ ਵੀ ਪੜ੍ਹੋ

ਸਿਰਫ ਬਠਿੰਡਾ ਜਿਲ੍ਹੇ ਵਿਚ ਹੈ ਬੱਚਿਆਂ ਲਈ  1 ਐਂਬੂਲੈਂਸ  ; ਸੂਬੇ ਵਿਚ ਬੱਚਿਆਂ ਨੂੰ ਹੱਸਪਤਾਲ ਲੈ ਜਾਣ  ਲਈ  ਅਲੱਗ  ਤੋਂ ਕੋਈ ਵੀ ਐਂਂਬੂਲੈਂਸਾਂ ਨਹੀਂ ਹੈ, ਸਿਰਫ ਬਠਿੰਡਾ ਜਿਲ੍ਹੇ  ਵਿੱਚ 1 ਐਂਬੂਲੈਂਸ   ਹੈ।  4 ਵੱਡੇ  ਜਿਲਿਆਂ ਜਲੰਧਰ , ਲੁਧਿਆਣਾ , ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਬੱਚਿਆਂ ਲਈ ਅਲਗ ਤੋਂ ਐਂਂਬੂਲੈਂਸਾਂ ਦੀ ਸੁਵਿਧਾ ਨਹੀਂ ਹੈ।  ਐਮਰਜੰਸੀ ਵਿਚ ਵੀ ਬੱਚਿਆਂ  ਨੂੰ  ਸਧਾਰਣ ਐਂਂਬੂਲੈਂਸਾਂ  ਰਾਹੀਂ  ਹੀ ਹਸਪਤਾਲ ਲਿਜਾਇਆ ਜਾਂਦਾ ਹੈ।  

For All Union Related News Send to 9464496353 (Only WhatsApp)  

ਗ੍ਰੈਜੁਏਸ਼ਨ ਪਾਸ ਲਈ  ਨੌਕਰੀ ਦਾ ਮੌਕਾ : ਪੰਜਾਬ ਸਰਕਾਰ ਨੇ 4400 ਤੌਂ ਵੱਧ  ਅਸਾਮੀਆਂ ਤੇ ਭਰਤੀ ਲਈ  ਕੀਤੀ ਅਰਜ਼ੀਆਂ ਦੀ ਮੰਗ  

ਪੰਜਾਬ ਸਰਕਾਰ ਵਲੋਂ ਸਕੂਲਾਂ  ਵਿੱਚ 8000 ਅਸਾਮੀਆਂ ਦੀ ਭਰਤੀ , ਜਲਦੀ ਕਰੋ ਅਪਲਾਈ 

Featured post

PSEB PRE BOARD EXAM 2025 : ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਡੇਟ ਸੀਟ ਜਾਰੀ

PRE BOARD/TERM-2 DATESHEET 2025: ਪਹਿਲੀ ਤੋਂ ਬਾਰ੍ਹਵੀਂ ਵੀਂ ਜਮਾਤ ਦੀਆਂ ਪ੍ਰੀ ਬੋਰਡ/ਟਰਮ-2 ਪ੍ਰੀਖਿਆਵਾਂ 31 ਜਨਵਰੀ ਤੱਕ  Mohali, January 8 ,2025 (PBJOBSOF...

RECENT UPDATES

Trends