ਸੂਬੇ ਚ 2 ਜੂਨ ਤੋਂ ਅਰਬ ਸਾਗਰ ਦੀ ਸ਼ਾਖਾ ਚੋਂ ਨਮੀ ਪੁੱਜਣੀ ਸ਼ੁਰੂ ਹੋ ਚੁੱਕੀ ਹੈ, ਜਿਸ ਕਰਕੇ ਆਮ ਤੌਰ ਤੇ ਜੇਠ ਮਹੀਨੇ ਦੀਆਂ ਤਪਦੀਆਂ ਦੁਪਹਿਰਾਂ ਦੀ ਜਗ੍ਹਾ, ਪੂਰਬੀ ਜਿਲਿਆਂ ਚ ਅਸਾਧਾਰਨ ਨਮੀ ਤੇ ਸ਼ੀਤਲਤਾ ਦੇਖੀ ਜਾ ਸਕਦੀ ਹੈ। ਫਲਸਰੂਪ, ਪੂਰਬੀ ਪੰਜਾਬ ਚ ਤਕੜੀਆਂ ਪ੍ਰੀ ਮਾਨਸੂਨ ਦੀਆਂ ਬਰਸਾਤਾਂ ਵੀ ਦਰਜ ਹੋਈਆਂ ਹਨ ਅਤੇ ਸੂਬੇ ਦੇ ਪੂਰਬੀ ਤੇ ਪੱਛਮੀ ਜਿਲਿਆਂ ਦੇ ਮੌਸਮ ਚ ਵੱਡਾ ਅੰਤਰ ਦੇਖਿਆ ਜਾ ਰਿਹਾ ਹੈ। ਜਿੱਥੇ ਬਠਿੰਡਾ 40° ਦੇ ਆਸਪਾਸ ਚੱਲ ਰਿਹਾ ਹੈ ਜਦਕਿ ਪੂਰਬੀ ਜਿਲਿਆਂ ਚ ਭਰਪੂਰ ਜਮੀਨੀ ਨਮੀ ਨਾਲ ਪਾਰਾ 34-35° ਦੇ ਕਰੀਬ ਦਰਜ ਹੋ ਰਿਹਾ ਹੈ ਤੇ ਮਾਨਸੂਨ ਦੇ ਆਗਮਨ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਆਗਾਮੀ 3-4 ਦਿਨ ਪੂਰਬੀ ਜਿਲਿਆਂ ਚ ਵੀ ਪਾਰਾ 40° ਪਾਰ ਕਰਨ ਲਈ ਤਿਆਰ ਹੈ। ਹਾਲਾਂਕਿ ਵਾਤਾਵਰਣ ਚ ਮੌਜੂਦ ਨਮੀ ਕਾਰਨ ਟੁੱਟਵੀ ਹਲਚਲ ਤੋਂ ਇਨਕਾਰ ਨਹੀਂ।
ਮਾਨਸੂਨ_2021🌧️⛈️
10 ਜੂਨ ਨੂੰ ਖਾੜੀ ਬੰਗਾਲ ਚ ਮਾਨਸੂਨੀ ਸਿਸਟਮ ਬਣਨ ਜਾ ਰਿਹਾ ਹੈ, ਜਿਸਦੇ ਫਲਸਰੂਪ ਪੂਰੇ ਮੁਲਕ ਚ ਮਾਨਸੂਨ ਦੇ ਰਫਤਾਰ ਫੜਨ ਦੀ ਉਮੀਦ ਹੈ।
ਜੂਨ 11 ਤੋਂ ਪੰਜਾਬ ਸਣੇ ਪੂਰੇ ਉੱਤਰ ਭਾਰਤ ਚ ਪ੍ਰੀ ਮਾਨਸੂਨੀ ਬਰਸਾਤਾਂ ਦੇ ਹਨੇਰੀ/ਤੂਫਾਨਾਂ ਨਾਲ਼ ਤੇਜੀ ਫੜਨ ਦੀ ਉਮੀਦ ਹੈ।
Source : PUNJAB DA MOUSAM