ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲ੍ਹੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਆਰ ਪਾਰ ਦੀ ਜੰਗ ਦਾ ਵੱਡਾ ਫੈਸਲਾ
ਰਾਜੇਸ਼ ਕੁਮਾਰ ਬੁਢਲਾਡਾ ਸੂਬਾ ਪ੍ਰੈਸ ਸਕੱਤਰ ਬਣਾਏ ਗਏ
ਚੰਡੀਗੜ੍ਹ 24 ਜੂਨ (ਪੱਤਰ ਪ੍ਰੇਰਕ )ਅੱਜ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਸ਼੍ਰ ਰਣਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਭਰਵੀਂ ਗਿਣਤੀ ਵਿੱਚ ਜ਼ਿਲ੍ਹਿਆਂ ਨੇ ਸ਼ਮੂਲੀਅਤ ਕੀਤੀ।
ਜੰਥੇਬੰਦੀ ਵੱਲੋਂ ਲਏ ਗਏ ਫੈਸਲਿਆਂ ਤਹਿਤ 6 ਜੁਲਾਈ ਨੂੰ ਪੰਜਾਬ ਭਰ ਦੇ ਅਧਿਆਪਕ ਜ਼ਿਲ੍ਹਾ ਪੱਧਰਾਂ ਤੇ ਵੱਡੇ ਇਕੱਠ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਅਤੇ ਅਧਿਆਪਕਾਂ ਤੇ ਪੂਰਾ ਗ੍ਰੇਡ ਪੇਅ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦੇ ਕੇ ਰੋਸ ਜ਼ਾਹਿਰ ਕਰਨਗੇ। ਇਸ ਤੋਂ ਪਹਿਲਾਂ ਪੂਰੇ ਪੰਜਾਬ ਅੰਦਰ ਹਰੇਕ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਹੰਗਾਮੀ ਮੀਟਿੰਗਾਂ ਕਰਕੇ ਅਧਿਆਪਕਾਂ ਨੂੰ ਤਿਆਰ-ਬਰ-ਤਿਆਰ ਕੀਤਾ ਜਾਵੇਗਾ। ਹਰੇਕ ਜ਼ਿਲ੍ਹੇ ਵਿੱਚ ਸੈਂਟਰ ਪ੍ਰਧਾਨ, ਬਲਾਕ ਪ੍ਰਧਾਨ ਤੱਕ ਜੰਥੇਬੰਦੀ ਦਾ ਢਾਂਚਾ ਹੋਰ ਮਜ਼ਬੂਤ ਕੀਤਾ ਜਾਵੇਗਾ। ਜੰਥੇਬੰਦੀ ਦੇ ਹਰ ਅਧਿਆਪਕ ਦੀ ਲਿਸਟ ਤੇ ਉਸ ਦਾ ਵੇਰਵਾ ਗਰਾਊਂਡ ਲੈਵਲ ਤੱਕ ਸੈਂਟਰ ਪ੍ਰਧਾਨ, ਬਲਾਕ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਕੋਲ ਹੋਵੇਗਾ, ਤਾਂ ਜੋ ਭਵਿੱਖ ਵਿੱਚ ਚੱਲਣ ਵਾਲੇ ਫੈਸਲਾਕੁੰਨ ਸੰਘਰਸ਼ ਵਿੱਚ ਹਰੇਕ ਦੀ ਸ਼ਮੂਲੀਅਤ ਹੋਵੇ। ਇਸ ਮੌਕੇ ਜੰਥੇਬੰਦੀ ਨੇ ਇਹ ਵੀ ਫੈਸਲਾ ਕੀਤਾ ਕਿ ਜੇਕਰ ਸਰਕਾਰ ਵੱਲੋਂ ਅਧਿਆਪਕਾਂ ਦੀ ਮੁੱਢਲੀ ਮੰਗ ਪੁਰਾਣੀ ਪੈਨਸ਼ਨ ਅਤੇ ਪੇਅ ਗ੍ਰੇਡ ਜਲਦੀ ਨੂੰ ਜਲਦੀ ਹੀ ਲਾਗੂ ਨਹੀਂ ਕੀਤਾ ਜਾਂਦਾ, ਤਾਂ ਜੰਥੇਬੰਦੀ ਆਪਣੇ ਐਕਸ਼ਨ ਹੋਰ ਤਿੱਖੇ ਕਰਕੇ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਲੜਨ ਜਾ ਰਹੀ ਹੈ, ਜਿਸ ਸਬੰਧੀ ਸਾਰੀ ਪਲਾਨਿੰਗ ਬਣਾ ਲਈ ਹੈ। ਜੰਥੇਬੰਦੀ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਰਾਜੇਸ਼ ਕੁਮਾਰ ਬੁਢਲਾਡਾ ਨੂੰ ਜੰਥੇਬੰਦੀ ਦਾ ਸੂਬਾ ਪ੍ਰੈੱਸ ਸਕੱਤਰ ਵੀ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਅਧਿਆਪਕਾਂ ਦੀ ਅੰਤਰ ਜ਼ਿਲ੍ਹਾ ਬਦਲੀ ਬਹਾਲ ਕਰਨ ਵੀ ਮੰਗ ਕੀਤੀ।
ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਖ਼ਬਰ ਇਥੇ
ਇਸ ਸਮੇਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਤੇ ਬਲਰਾਜ ਸਿੰਘ ਘਲੋਟੀ, ਕੁਲਵਿੰਦਰ ਜਹਾਂਗੀਰ ਸੰਗਰੂਰ, ਬੂਟਾ ਸਿੰਘ ਮੋਗਾ, ਉਂਕਾਰ ਸਿੰਘ ਗੁਰਦਾਸਪੁਰ, ਪਰਮਜੀਤ ਮਾਨ ਲੁਧਿਆਣਾ, ਗੁਰਜੀਤ ਜੱਸੀ ਬਠਿੰਡਾ, ਜਸਵਿੰਦਰ ਸਿੰਘ ਬਰਗਾੜੀ, ਰਾਜੇਸ਼ ਕੁਮਾਰ ਬੁਢਲਾਡਾ, ਸ਼ਿਵਰਾਜ ਜਲੰਧਰ, ਸ਼੍ਰੀ ਰਾਮ ਨਵਾਂ ਸ਼ਹਿਰ, ਸ਼ਿਵ ਰਾਣਾ ਮੁਹਾਲੀ, ਬਲਵੀਰ ਸਿੰਘ ਮੁਹਾਲੀ, ਸੋਮਨਾਥ ਹੁਸ਼ਿਆਰਪੁਰ, ਜਗਰੂਪ ਸਿੰਘ ਫਿਰੋਜ਼ਪੁਰ, ਕੁਲਦੀਪ ਸੱਭਰਵਾਲ ਫਾਜ਼ਿਲਕਾ, ਲਵਦੀਪ ਸ਼ਰਮਾਂ ਸੰਗਰੂਰ, ਸਤਨਾਮ ਸਿੰਘ ਗੁਰਦਾਸਪੁਰ, ਸਮਸ਼ੇਰ ਸਿੰਘ ਬਾਜਵਾ ਆਦਿ ਹਾਜ਼ਰ ਸਨ।
JOIN TELEGRAM GROUP FOR LATEST UPDATES FROM JOBSOFTODAY