ਅੰਤਰ ਜ਼ਿਲ੍ਹਾ ਬਦਲੀਆਂ ਲਾਗੂ ਕਰਵਾਉਣ ਲਈ ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਵੱਲੋਂ 27 ਜੂਨ ਨੂੰ ਸੰਗਰੂਰ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

 ਅੰਤਰ ਜ਼ਿਲ੍ਹਾ ਬਦਲੀਆਂ ਲਾਗੂ ਕਰਵਾਉਣ ਲਈ ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਵੱਲੋਂ 27 ਜੂਨ ਨੂੰ ਕੀਤਾ ਜਾਵੇਗਾ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ




ਸਿੰਗਲ ਟੀਚਰ ਦੀ ਹੋਈ ਬਦਲੀ ਅਤੇ 2019 ਦੀਆਂ ਬਦਲੀਆਂ ਲਾਗੂ ਨਾ ਕਰਨਾ ਅਤਿ ਮੰਦਭਾਗਾ-ਅਮਰਜੀਤ ਕੰਬੋਜ


  24 ਜੂਨ () ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਵਲੋਂ ਅੰਤਰ ਜ਼ਿਲ੍ਹਾ ਬਦਲੀਆਂ ਲਾਗੂ ਕਰਵਾਉਣ ਲਈ, ਸਿੰਗਲ ਟੀਚਰ ਦੇ ਮਸਲੇ ਦਾ ਹੱਲ ਅਤੇ 2019 ਵਿੱਚ ਹੋਈਆਂ ਬਦਲੀਆਂ ਨੂੰ ਲਾਗੂ ਕਰਵਾਉਣ ਲਈ ਮਿਤੀ 27 ਜੂਨ ਦਿਨ ਐਤਵਾਰ ਨੂੰ ਅਧਿਆਪਕ ਸਾਹਿਬਾਨ ਦਾ ਵੱਡਾ ਕਾਫਲਾ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕਰਨਗੇ ,ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਕੰਬੋਜ ਨੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਵਿਭਾਗ ਵੱਲੋਂ ਸੈਸ਼ਨ 2020-21 ਦੀ ਬਦਲੀ ਪ੍ਰਕਿਰਿਆ ਤਹਿਤ ਕੀਤੀਆਂ ਬਦਲੀਆਂ ਲਾਗੂ ਕਰਨ ਦੀ ਮਿਤੀ ਵਾਰ-ਵਾਰ ਅੱਗੇ ਪਾਉਣਾ ਸਿੱਧ ਕਰਦਾ ਹੈ ਕਿ ਸਿੱਖਿਆ ਵਿਭਾਗ ਅਧਿਆਪਕਾਂ ਦੀਆਂ ਬਦਲੀਆਂ ਪ੍ਰਤੀ ਸੁਹਿਰਦ ਨਹੀਂ ਸਨ ।

.



 ਆਗੂਆਂ ਨੇ ਦੱਸਿਆ ਕਿ ਸਾਲ 2020 ਦੇ ਸ਼ੁਰੂ ਵਿੱਚ ਲਾਗੂ ਕਰਨੀ ਬਣਦੀ ਬਦਲੀ ਪ੍ਰਕਿਰਿਆ ਨੂੰ ਕਈ ਮਹੀਨੇ ਲਟਕਾਉਣ ਤੋਂ ਬਾਅਦ ਜੇ ਕੁਝ ਅਧਿਆਪਕਾਂ ਦੀ ਬਦਲੀ ਹੋਈ ਹੈ ਤਾਂ ਹੁਣ ਵਿਭਾਗ ਵਲੋਂ ਲਾਗੂ ਕਰਨ ਤੋਂ ਟਾਲਾ ਵੱਟਿਆ ਗਿਆ । ਇਨ੍ਹਾਂ ਬਦਲੀਆਂ ‘ਤੇ ਅਨੇਕਾਂ ਅਜਿਹੀਆਂ ਸ਼ਰਤਾਂ ਲਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ ਸਗੋਂ ਸਰਕਾਰ ਦੀ ਨਲਾਇਕੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ‘ਚ ਸਟਾਫ਼ ਦੀ ਘਾਟ ਹੈ ਕਿਉਂਕਿ ਮੌਜੂਦਾ ਸਰਕਾਰ ਵਲੋਂ ਪਿਛਲੇ ਸਮੇਂ ਪ੍ਰਾਇਮਰੀ ਵਿਭਾਗ ਵਿੱਚ ਕੋਈ ਵੀ ਨਵੀ ਭਰਤੀ ਨੇਪਰੇ ਨਹੀਂ ਚਾੜ੍ਹੀ ਗਈ ਹੈ ਅਤੇ ਵਿਭਾਗ ਵੱਲੋਂ ਕੰਮ ਕਰਦੇ ਅਧਿਆਪਕਾਂ ਨੂੰ ਸਮੇਂ ਬੱਧ ਢੰਗ ਨਾਲ ਤਰੱਕੀਆਂ ਨਹੀਂ ਦਿੱਤੀਆਂ ਗਈਆਂ ਹਨ। ਪੰਜਾਬ ਭਰ ਵਿੱਚ ਬੀਪੀਈਓ ਦੀਆਂ 70 ਫੀਸਦੀ ਅਸਾਮੀਆਂ ਦਾ ਖਾਲੀ ਹੋਣਾ, ਸਰਕਾਰ ਅਤੇ ਵਿਭਾਗ ਦੀ ਘੋਰ ਨਲਾਇਕੀ ਹੈ ਅਤੇ ਪ੍ਰਾਇਮਰੀ ਸਿੱਖਿਆ ਨੂੰ ਅਣਗੌਲਿਆਂ ਕਰਨ ਦਾ ਵੱਡਾ ਸਬੂਤ ਹੈ। ਵਿਭਾਗ ਵੱਲੋਂ ਬਦਲੀਆਂ ਲਾਗੂ ਕਰਨ ਲਈ ਲਗਭਗ 10-15 ਵਾਰ ਲਾਗੂ ਕਰਨ ਦੇ ਲਾਰੇ ਨੂੰ ਅਗਾਂਹ ਵਧਾਇਆ ਗਿਆ ਅਤੇ ਅੰਤ ਯੂਨੀਅਨ ਵਲੋਂ ਕੀਤੇ ਉਪਰਾਲਿਆਂ ਨਾਲ ਜ਼ਿਲੇ ਦੇ ਅੰਦਰ ਦੀਆਂ ਬਦਲੀਆਂ ਹੀ ਲਾਗੂ ਕੀਤੀਆ ਗਈਆਂ, ਬਦਲੀਆਂ ਦਾ ਤੀਜਾ ਰਾਉਂਡ ਵੀ ਨਹੀਂ ਸ਼ੁਰੂ ਕੀਤਾ ਗਿਆ।ਉਹਨਾਂ ਕਿਹਾ ਅਧਿਆਪਕ ਆਪਣੇ ਘਰਾਂ ਤੋਂ 150-250 ਕਿਲੋਮੀਟਰ ਦੀ ਦੂਰੀ ਪਿਛਲੇ 4-5 ਸਾਲ ਤੋਂ ਡਿਊਟੀ ਨਿਭਾ ਰਹੇ ਹਨ ਅਤੇ ਤਰਨਤਾਰਨ ਤੋਂ ਬਦਲੀ ਹੋਏ ਅਧਿਆਪਕ ਜੋ ਕਿ ਬਦਲੀ ਹੋਣ ਦੇ ਬਾਵਜੂਦ ਫਾਰਗ ਨਹੀਂ ਕੀਤੇ ਗਏ ਸਨ, ਨੂੰ ਆਪਣੇ ਘਰਾਂ ਦੇ ਨੇੜੇ ਜਾਣ ਦੀ ਉਮੀਦ ਹੋਈ ਪਰ ਸਿਖਿਆ ਵਿਭਾਗ ਵਲੋਂ ਪ੍ਰਾਇਮਰੀ ਅਧਿਆਪਕਾਂ ਦੀ ਖੱਜਲ ਖਰਾਬੀ ਕੀਤੀ ਜਾ ਰਹੀ ਹੈ, ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਭਰਾਤਰੀ ਜਥੇਬੰਦੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ, |ਇਸ ਮੌਕੇ ਦੀਪਕ ਫਾਜਿਲਕਾ, ,ਜਸਵਿੰਦਰ ਸ਼ੇਖੜਾ,ਕੁਲਵਿੰਦਰ ਪਟਿਆਲਾ, ਸਰਬਜੀਤ ਸਿੰਘ ਭਾਵੜਾ, ਹਰਜਿੰਦਰ ਭਾਦਸੋਂ ,ਪਰਮਜੀਤ, ਮਾਛੀਵਾੜਾ,ਇੰਨਕਲਾਬ ਫਾਜਿਲਕਾ, ਸਤਨਾਮ ਮੋਹਾਲੀ ,ਅਮਨ ਛਾਬੜਾ, ਦੀਪ ਥਿੰਦ,ਗੁਰਪੀਤ ਮਰਿੰਡਾ, ਇੰਦਰਜੀਤ ਅਨੰਦਪੁਰ, ਅਮਨ ਬਰਨਾਲਾ, ਜਗਮੋਹਨ ਅੰਮਿਤਸਰ, ਗੁਰਦੀਪ ਡੋਡ ਮਾਨਸਾ, ਜਗਦੇਵ ਅੰਮਿਤਸਰ, ਦਵਿੰਦਰ ਬਠਿੰਡਾ, ਗੁਰਜੋਤ ਬਠਿੰਡਾ,ਡਿੰਪਲ ਬਠਿੰਡਾ, ਜਗਮੀਤ ਢਾਬਾ,ਮਨਦੀਪ ਜੋਗੀ, ਸੁਖਵਿੰਦਰ ਬੁਢਲਾਡਾ,ਰਾਮ ਔਲਖ ਆਦਿ ਸਾਥੀ ਮੌਜੂਦ ਸਨ

JOIN TELEGRAM GROUP FOR LATEST UPDATES FROM JOBSOFTODAY

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends