ਚੌਥੀ ਮਯੰਕ ਸ਼ਰਮਾ ਯਾਦਗਾਰੀ ਸਾਲਾਨਾ ਆਨਲਾਈਨ ਪੇਂਟਿੰਗ ਪ੍ਰਤੀਯੋਗਤਾ ਦੇ ਨਤੀਜੇ ਘੋਸ਼ਿਤ
ਲੁਧਿਆਣਾ, ਫ਼ਿਰੋਜ਼ਪੁਰ ,ਅੰਮ੍ਰਿਤਸਰ, ਚੰਡੀਗੜ੍ਹ ਅਤੇ ਅੰਬਾਲਾ ਦੇ ਪ੍ਰਤੀਭਾਗੀ ਰਹੇ ਸਭ ਤੋਂ ਅੱਗੇ
ਫ਼ਿਰੋਜ਼ਪੁਰ (15 ਜੂਨ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੌਥੀ ਮਯੰਕ ਸ਼ਰਮਾ ਆਨਲਾਈਨ ਪੇਂਟਿੰਗ ਪ੍ਰਤੀਯੋਗਤਾ ਸਫਲਤਾਪੂਰਵਕ ਰਾਜ ਦੀ ਪ੍ਰਮੁੱਖ ਸਮਾਜਿਕ ਸੰਸਥਾ ਮਯੰਕ ਫਾਉਂਡੇਸ਼ਨ ਦੁਆਰਾ ਆਯੋਜਿਤ ਕੀਤੀ ਗਈ, ਜਿਸ ਵਿੱਚ ਫਿਰੋਜ਼ਪੁਰ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਅਤੇ ਅੰਬਾਲਾ ਦੇ ਪ੍ਰਤੀਭਾਗੀਆਂ ਨੇ ਵੱਧ ਤੋਂ ਵੱਧ ਇਨਾਮ ਜਿੱਤੇ । ਮੁਕਾਬਲੇ ਦਾ ਚੌਥਾ ਐਡੀਸ਼ਨ
ਇਹ ਸੰਸਥਾ ਦੇ ਪ੍ਰਧਾਨ ਅਨਿਰੁੱਧ ਗੁਪਤਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ।
ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਕਨਵੀਨਰ ਡਾ. ਗ਼ਜ਼ਲਪ੍ਰੀਤ ਅਰਨੇਜਾ ਨੇ ਦੱਸਿਆ ਕਿ 2020 ਅਤੇ ਇਸ ਸਾਲ 2021 ਵਿਚ ਕੋਵਿਡ ਦੇ ਮਾੜੇ ਹਾਲਾਤਾਂ ਦੇ ਬਾਵਜੂਦ ਇਸ ਮੁਕਾਬਲੇ ਨੂੰ ਆਨਲਾਈਨ ਮਾਧਿਅਮ 'ਤੇ ਲਿਆਂਦਾ ਗਿਆ ਜਿਸ ਦਾ ਜ਼ਬਰਦਸਤ ਸਮਰਥਨ ਮਿਲਿਆ । ਹੁਣ ਇਹ ਮੁਕਾਬਲਾ ਜ਼ਿਲ੍ਹਾ ਪੱਧਰ 'ਤੇ ਹੀ ਨਹੀਂ ਬਲਕਿ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਪਹੁੰਚ ਗਿਆ ਹੈ । ਸੰਸਥਾ ਦੇ ਬਾਨੀ ਮੈਂਬਰ ਦੀਪਕ ਸ਼ਰਮਾ ਨੇ ਦੱਸਿਆ ਕਿ ਪੇਂਟਿੰਗ ਆਨਲਾਈਨ ਮਾਧਿਅਮ ਟੈਲੀਗ੍ਰਾਮ ਐਪ 'ਤੇ ਸ਼੍ਰੇਣੀ ਅਨੁਸਾਰ ਸਮੂਹ ਬਣਾ ਕੇ ਪ੍ਰਾਪਤ ਕੀਤੀ ਗਈ ਸੀ ਅਤੇ ਫਾਊਂਡੇਸ਼ਨ ਦੇ ਮੈਂਬਰਾਂ ਦੀ ਸਹਾਇਤਾ ਨਾਲ 20 ਮੈਂਬਰੀ ਜਿਊਰੀ ਨੇ ਪੂਰਾ ਮੁਕਾਬਲਾ ਯੋਜਨਾਬੱਧ ਤਰੀਕੇ ਨਾਲ ਮੁਕੰਮਲ ਕੀਤਾ ।
ਅਹਿਮ ਖਬਰ: 12 ਵੀਂ ਪਾਸ ਮੁੰਡੇ ਕੁੜੀਆਂ ਲਈ ਪੰਜਾਬ ਪੁਲਿਸ ਵੱਲੋਂ ਬੰਪਰ ਭਰਤੀ,ਕਰੋ ਤਿਆਰੀ
ਮੁਕਾਬਲੇ ਦੇ ਨਤੀਜੇ ਸਿੱਧੇ ਤੌਰ 'ਤੇ ਪਾਰਦਰਸ਼ੀ ਢੰਗ ਨਾਲ ਵੱਡੇ ਪਰਦੇ 'ਤੇ ਜੇਤੂਆਂ ਦੀਆਂ ਪੇਂਟਿੰਗਾਂ ਨੂੰ ਪ੍ਰਦਰਸ਼ਿਤ ਕਰਦਿਆਂ ਫੇਸਬੁੱਕ 'ਤੇ ਲਾਈਵ ਐਲਾਨੇ ਗਏ । ਪੰਜ ਸ਼੍ਰੇਣੀਆਂ ਵਿਚੋਂ 50 ਜੇਤੂਆਂ ਅਤੇ 50 ਤਸੱਲੀ ਦੇ ਇਨਾਮ ਤਕਸੀਮ ਕੀਤੇ ਗਏ, ਕੁੱਲ 100 ਸਰਬੋਤਮ ਪੇਂਟਿੰਗਜ਼ ਕੱਢੀਆਂ ਗਈਆਂ । ਮੁੱਖ ਤੌਰ ਤੇ ਬੀ.ਸੀ.ਐੱਮ ਸਕੂਲ ਲੁਧਿਆਣਾ ਦੇ 7, ਆਰਮੀ ਪਬਲਿਕ ਸਕੂਲ ਅੰਬਾਲਾ ਕੇ 6, ਡੀ.ਸੀ.ਐਮ. ਪ੍ਰੈਜ਼ੀਡੈਂਸੀ ਸਕੂਲ ਲੁਧਿਆਣਾ ਤੋਂ 5, ਭਵਨ ਜੂਨੀਅਰ ਸਕੂਲ ਚੰਡੀਗੜ੍ਹ ਤੋਂ 4, ਸ਼ਿਵਾਲਿਕ ਪਬਲਿਕ ਸਕੂਲ ਪਟਿਆਲਾ ਤੋਂ 4, ਦਾਸ ਐਂਡ ਬ੍ਰਾਊਨ ਵਰਲਡ ਸਕੂਲ ਫਿਰੋਜ਼ਪੁਰ ਤੋਂ 3, ਦੇਵ ਸਮਾਜ ਕਾਲਜ ਫਿਰੋਜ਼ਪੁਰ ਤੋਂ 3 ਨੇ ਇਨਾਮ ਜਿੱਤੇ । ਪਹਿਲੀ ਸ਼੍ਰੇਣੀ ਵਿਚੋਂ 'ਮੇਰਾ ਮਨਪਸੰਦ ਕਾਰਟੂਨ ਚਰਿੱਤਰ', ਦੂਜੀ ਸ਼੍ਰੇਣੀ ਵਿਚੋਂ 'ਕਲੀਨ ਇੰਡੀਆ ਗ੍ਰੀਨ ਇੰਡੀਆ', ਤੀਜੀ ਸ਼੍ਰੇਣੀ ਵਿਚੋਂ 'ਲਵ ਫਾਰ ਨੇਚਰ', ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਚੌਥੀ ਸ਼੍ਰੇਣੀ ਵਿਚੋਂ 'ਇਤਿਹਾਸ ਅਤੇ ਵਿਰਾਸਤ' ਸ਼ਾਮਲ ਹਨ । , ਭਾਗੀਦਾਰਾਂ ਨੇ 'ਜੇ ਕਿਸਾਨ ਨਹੀਂ ਤਾਂ ਭੋਜਨ ਨਹੀਂ' ਅਤੇ 'ਜ਼ਿੰਦਗੀ ਦੇ ਰੰਗ' ਵਿਸ਼ੇ 'ਤੇ ਵੱਧ ਤੋਂ ਵੱਧ ਪੇਂਟਿੰਗਾਂ ਬਣਾਈਆਂ । ਦੱਖਣੀ ਭਾਰਤ ਦੇ ਪ੍ਰਤੀਭਾਗੀਆਂ ਨੇ ਗੂੜ੍ਹੇ ਰੰਗਾਂ ਨਾਲ ਆਪਣੀ ਵੱਖਰੀ ਸ਼ੈਲੀ ਵਿਚ ਪੇਂਟਿੰਗਾਂ ਬਣਾਈਆਂ ।
ਇਸ ਮੁਕਾਬਲੇ ਦਾ ਇਕ ਮੁੱਖ ਆਕਰਸ਼ਣ ਇਹ ਸੀ ਕਿ ਲੁਧਿਆਣਾ ਦੀ ਰਾਧਾ ਅਰੋੜਾ ਅਤੇ ਉਸ ਦੇ ਪਿਤਾ ਪ੍ਰੋਫੈਸਰ ਮਨੋਜ ਅਰੋੜਾ ਦੋਵੇਂ ਜੇਤੂ ਬਣੇ ।