ਪੰਜਾਬ ਦੇ 18 ਤੋਂ 28 ਸਾਲ ਦੇ
ਨੌਜਵਾਨਾਂ ਲਈ ਖੁਸ਼ਖਬਰੀ ਹੈ।ਪੰਜਾਬ ਪੁਲਿਸ ਜਲਦੀ ਹੀ ਕਾਂਸਟੇਬਲ ਦੀ ਭਰਤੀ ਕਰਨ ਜਾ ਰਹੀ ਹੈ। ਜਿਸ ਵਿਚ ਨੌਜਵਾਨ ਮੁੰਡੇ-ਕੁੜੀਆਂ ਭਾਗ ਲੈ ਸਕਣਗੇ। ਜਿਸ ਬਾਰੇ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਉੰਟ ਰਾਹੀਂ ਜਾਣਕਾਰੀ ਦਿੱਤੀ ਹੈ।
ਹਾਲਾਂਕਿ ਭਰਤੀ ਕਦੋਂ ਸ਼ੁਰੂ ਹੋਵੇਗੀ
ਇਸ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ. ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਰਤੀ ਬਾਰੇ ਹੋਰ ਜਾਣਕਾਰੀ
ਲਈ ਪੰਜਾਬ ਪੁਲਿਸ ਅਧਿਕਾਰਿਤ
ਵੈੱਬਸਾਈਟ www.punjabpolice.gov.in
ਆਪਣੇ ਆਪ ਜਾਣਕਾਰੀ ਲੈਣ।
ਇਹ ਹੋਵੇਗੀ ਬਿਨੈ-ਪੱਤਰ ਲਈ ਯੋਗਤਾ ;
ਪੁਲਿਸ ਦੇ ਅਨੁਸਾਰ ਜ਼ਿਲ੍ਹਾ ਪੱਧਰ 'ਤੇ ਹੋ ਰਹੀ ਭਰਤੀ ਵਿਚ
12ਵੀਂ ਪਾਸ ਨੌਜਵਾਨ ਹਿੱਸਾ ਲੈਣ
ਦੇ ਯੋਗ ਹੋਣਗੇ, ਪਰ ਉਸ ਨੇ 10 ਵੀਂ ਵਿੱਚ
ਪੰਜਾਬੀ ਵਿਸ਼ਾ ਲਾਜ਼ਮੀ ਪੜਿਆ ਹੋਵੇ।
ਕਾਂਸਟੇਬਲ ਭਰਤੀ ਵਿਚ
18 ਤੋਂ 28 ਸਾਲ ਦੀ ਉਮਰ ਦੇ ਨੌਜਵਾਨ ਭਾਗ ਲੈ ਸਕਦੇ ਹਨ।
ਉਮਰ ਵਿੱਚ ਵੀ
ਸਰਕਾਰੀ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ।
ਪਹਿਲਾਂ ਲਿਖਤੀ ਪ੍ਰੀਖਿਆ ਹੋਵੇਗੀ. ਜਿਸ ਵਿਚ ਗਣਿਤ
ਅਤੇ ਭਾਸ਼ਾ ਦੇ ਹੁਨਰ ਦੇ ਨਾਲ ਆਮ ਗਿਆਨ,
ਵਰਤਮਾਨ ਮਾਮਲਿਆਂ ਵਾਲਾ ਭਾਰਤੀ ਸੰਵਿਧਾਨ ਅਤੇ
ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਬਾਰੇ
ਪ੍ਰਸ਼ਨ ਹੋਣਗੇ।
ਲਿਖਿਤੀ ਪ੍ਰੀਖਿਆ ਪਾਸ ਕਰਨ ਵਾਲੇ ਮੁੰਡੇ-ਕੁੜੀਆਂ ਦੇ ਸ਼ਰੀਰਕ ਟੈਸਟ ਹੋਣਗੇ।
ਸ਼ਰੀਰਿਕ ਟੈਸਟ:
ਮੁੰਡਿਆਂਂ ਲਈ 6 ਮਿੰਟ 30 ਸਕਿੰਟਾ ਵਿੱਚ 1600 ਮੀਟਰ ਦੌੜ , 3.80 ਮੀਟਰ ਲਾੰਗ ਜੰਪ 1.10 ਮੀਟਰ ਹਾਈ ਜੰਪ ਪਾਸ ਕਰਨਾ ਜ਼ਰੂਰੀ ਹੈ।
ਕੁੜਿਆਂ ਲਈ 4 ਮਿੰਟ 30 ਸਕਿੰਟਾ ਵਿੱਚ 800 ਮੀਟਰ ਦੌੜ , 3. ਮੀਟਰ ਲਾੰਗ ਜੰਪ 0.95 ਮੀਟਰ ਹਾਈ ਜੰਪ ਪਾਸ ਕਰਨਾ ਜ਼ਰੂਰੀ ਹੈ।
ਦੌੜ ਲਈ 1 ਤੇ ਲਾੰਗ ਜੰਪ ਅਤੇ ਹਾਈ ਜੰਪ ਲਈ 3-3 ਮੌਕੇ ਦਿੱਤੇ ਜਾਣਗੇ।ਵਧੇਰੀ ਜਾਣਕਾਰੀ ਲਈ ppconstable2021@gmail
.com ਤੇ ਸੰਪਰਕ ਕੀਤਾ ਜਾ ਸਕਦਾ ਹੈ।