ਸਿੱਖਿਆ ਮੰਤਰੀ ਸਿੰਗਲਾ ਨੇ ਸਾਰੇ ਦੇਸ ‘ਚੋਂ ਅੱਵਲ ਸਥਾਨ ਪ੍ਰਾਪਤ ਕਰਨ ‘ਤੇ ਅਧਿਆਪਕਾਂ ਦੀ ਸਖਤ ਮਿਹਨਤ ਅਤੇ ਯੋਗਦਾਨ ਦੀ ਵੀ ਕੀਤੀ ਸਲਾਘਾ

 ਕਾਂਗਰਸ ਸਰਕਾਰ ਦੇ ਨਿਰੰਤਰ ਤੇ ਕੇਂਦਰਿਤ ਯਤਨਾਂ ਸਦਕਾ ਪਰਫਾਰਮੈਂਸ ਗਰੇਡਿੰਗ ਇੰਡੈਕਸ ‘ਚ ਮੋਹਰੀ ਰਿਹਾ ਪੰਜਾਬ: ਵਿਜੈ ਇੰਦਰ ਸਿੰਗਲਾ


ਸਿੱਖਿਆ ਮੰਤਰੀ ਸਿੰਗਲਾ ਨੇ ਸਾਰੇ ਦੇਸ ‘ਚੋਂ ਅੱਵਲ ਸਥਾਨ ਪ੍ਰਾਪਤ ਕਰਨ ‘ਤੇ ਅਧਿਆਪਕਾਂ ਦੀ ਸਖਤ ਮਿਹਨਤ ਅਤੇ ਯੋਗਦਾਨ ਦੀ ਵੀ ਕੀਤੀ ਸਲਾਘਾ


ਚੰਡੀਗੜ, 6 ਜੂਨ:


                ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਕਿਹਾ ਕਿ ਇਹ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਨਿਰੰਤਰ ਅਤੇ ਕੇਂਦਿ੍ਰਤ ਯਤਨਾਂ ਦਾ ਹੀ ਨਤੀਜਾ ਹੈ ਕਿ ਪੰਜਾਬ ਨੇ ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸ ਲਈ ਕਾਰਗੁਜਾਰੀ ਗਰੇਡਿੰਗ ਇੰਡੈਕਸ (ਪੀ.ਜੀ.ਆਈ) 2019-20 ਵਿੱਚ ਸਿਰਮੌਰ ਖਿਤਾਬ ਹਾਸਲ ਕੀਤਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਅਧਿਆਪਕਾਂ, ਅਧਿਕਾਰੀਆਂ ਅਤੇ ਸਿੱਖਿਆ ਵਿਭਾਗ ਦੇ ਹੋਰ ਕਰਮਚਾਰੀਆਂ ਨੂੰ ਵੀ ਪੰਜਾਬ ਨੂੰ ਪੀ.ਜੀ.ਆਈ ਦੇ ਸਿਖਰ ‘ਤੇ ਲਿਆਉਣ ਲਈ ਸਖਤ ਮਿਹਨਤ ਕਰਨ ਲਈ ਵਧਾਈ ਦਿੱਤੀ ਜੋ ਕਿ ਸਕੂਲ ਸਿੱਖਿਆ ਦੇ ਖੇਤਰ ਵਿਚ ਤਬਦੀਲੀ ਲਿਆਉਣ ਲਈ ਕੇਂਦਰ ਸਰਕਾਰ ਦੁਆਰਾ 70 ਮਾਪਦੰਡਾਂ ਦੇ ਅਧਾਰ ‘ਤੇ ਜਾਰੀ ਕੀਤੀ ਗਈ ਹੈ।

Punjab Educational News : Read here 

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸਾਲ 2017 ਵਿੱਚ ਸਰਕਾਰ ਸੰਭਾਲਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ ਨਵੀਆਂ ਪਹਿਲਕਦਮੀਆਂ ਸੁਰੂ ਕੀਤੀਆਂ ਬਲਕਿ ਹੋਰ ਵੀ ਕਈ ਸੁਧਾਰਾਂ ਦੀ ਸੁਰੂਆਤ ਕੀਤੀ ਹੈ ਜੋ ਹਰ ਪੱਧਰ ‘ਤੇ ਲੋੜੀਂਦੇ ਅਤੇ ਅਨੁਕੂਲ ਵਿਦਿਅਕ ਨਤੀਜੇ ਲਿਆਉਣ ਵਿੱਚ ਸਹਾਈ ਹੋਏ ਹਨ। ਉਨਾਂ ਅੱਗੇ ਕਿਹਾ ਕਿ ਸਮਾਰਟ ਸਕੂਲ ਨੀਤੀ, ਆਨਲਾਈਨ ਅਧਿਆਪਕ ਤਬਾਦਲਾ ਨੀਤੀ, ਪ੍ਰਬੰਧਕ ਪੱਧਰ ਦੀਆਂ ਅਸਾਮੀਆਂ ਦੀ ਪੀ.ਪੀ.ਐਸ.ਸੀ. ਰਾਹੀਂ ਸਿੱਧੀ ਭਰਤੀ, ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸੁਰੂਆਤ, ਆਨ ਲਾਈਨ ਸਿੱਖਿਆ ਅਤੇ ਪੰਜਾਬ ਸਮਾਰਟ ਕਨੈਕਟ ਸਕੀਮ ਤਹਿਤ ਮੁਫਤ ਸਮਾਰਟਫੋਨ ਦੀ ਵੰਡ ਤਹਿਤ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਦਾ ਅਧਾਰ ਬਣ ਗਈ ਹੈ।

ਸ਼੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲਿਆਂਦੇ ਗਏ ਸੁਧਾਰਾਂ ਅਤੇ ਨਵੇਂ ਉਪਰਾਲਿਆਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਆਪਕਾਂ ਤੇ ਅਫ਼ਸਰਾਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਨੇ ਵੀ ਪੰਜਾਬ ਨੂੰ ਸਕੂਲ ਸਿੱਖਿਆ ਦੇ ਖੇਤਰ ਵਿੱਚ ਅੱਵਲ ਦਰਜੇ ’ਤੇ ਲੈ ਕੇ ਆਉਣ ਲਈ ਅਹਿਮ ਯੋਗਦਾਨ ਪਾਇਆ ਹੈ। ਉਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਨਾ ਸਿਰਫ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਆਨਲਾਇਨ ਮਾਧਿਅਮਾਂ ਰਾਹੀਂ ਮੁਹੱਈਆ ਕਰਵਾਈ ਸਗੋਂ ਕਿਤਾਬਾਂ, ਵਰਦੀਆਂ ਤੇ ਇੱਥੋਂ ਤੱਕ ਕਿ ਮਿਡ ਡੇਅ ਮੀਲ ਦਾ ਰਾਸਨ ਵੀ ਉਨਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਹੈ।      

Featured post

WhatsApp ਸਕੈਨਰ : ਹੁਣ ਡਾਕੂਮੈਂਟ ਸਕੈਨ ਕਰੋ ਵਾਟਸ ਅਪ ਸਕੈਨਰ ਨਾਲ

WhatsApp ਡੌਕਯੂਮੈਂਟ ਸਕੈਨਰ: ਡੌਕਯੂਮੈਂਟ ਸਕੈਨ ਕਰਨ ਦਾ ਪੂਰਾ ਗਾਈਡ WhatsApp ਡੌਕਯੂਮੈਂਟ ਸਕੈਨਰ: ਡੌਕਯੂ...

RECENT UPDATES

Trends