ਸਿੱਖਿਆ ਵਿਭਾਗ ਵੱਲੋਂ 8 ਜੂਨ ਤੱਕ ਬਦਲੀਆਂ ਨਾ ਕੀਤੀਆਂ ਤਾਂ ਅਧਿਆਪਕ 9 ਜੂਨ ਨੂੰ ਫੂਕਣਗੇ ‘ਜਾਰੀ ਕੀਤੇ ਪੱਤਰ'

 ਸਿੱਖਿਆ ਵਿਭਾਗ ਵੱਲੋਂ 8 ਜੂਨ ਤੱਕ ਬਦਲੀਆਂ ਨਾ ਕੀਤੀਆਂ ਤਾਂ ਅਧਿਆਪਕ 9 ਜੂਨ ਨੂੰ ਫੂਕਣਗੇ ‘ਜਾਰੀ ਕੀਤੇ ਪੱਤਰ


ਪੇਅ ਕਮਿਸ਼ਨ ਅੱਗੇ ਪਾਉਣ ਤੇ ਰੋਸ ਵਿੱਚ ਅਧਿਆਪਕ ਵਰਗ

ਫ਼ਿਰੋਜ਼ਪੁਰ 7 ਜੂਨ : ਈ.ਟੀ.ਟੀ. ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਗੁਰਜੀਤ ਸਿੰਘ ਸੋਢੀ ਨੇ ਉਚੇਚੇ ਤੌਰ ਤੇ ਦੱਸਿਆ ਕਿ ਸਿੱਖਿਆ ਵਿਭਾਗ ਦੀਆ ਬਦਲੀਆਂ ਦੀ ਰਸਮ ਮਾਣਯੋਗ ਮੁੱਖ ਮੰਤਰੀ ਪੰਜਾਬ ਤੋਂ ਬਟਨ ਦਬਾ ਕੇ ਕੀਤੀ ਗਈ ਸੀ। ਪਰ ਅੱਜ ਸਿੱਖਿਆ ਵਿਭਾਗ ਮੁੱਖ ਮੰਤਰੀ ਦੇ ਕੀਤੇ ਕਾਰਜ਼ ਨੂੰ ਛਿੱਕੇ ਟੰਗ ਕੇ ਹਫ਼ਤਾ-ਹਫ਼ਤਾ ਬਦਲੀਆਂ ਅੱਗੇ ਕਰ ਰਿਹਾ ਹੈ। ਜਿਸ ਕਾਰਣ ਪੂਰੇ ਪੰਜਾਬ ਦੇ ਪ੍ਰਾਇਮਰੀ ਅਧਿਆਪਕ ਵਰਗ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਨੂੰ ਇੰਨ ਬਿੰਨ ਲਾਗੂ ਕਰਦੇ ਹੋਏ, ਜੇਕਰ ਬਦਲੀਆਂ 8 ਜੂਨ ਤੱਕ ਲਾਗੂ ਨਾ ਕੀਤੀਆਂ ਤਾਂ 9 ਜੂਨ ਨੂੰ ਪੂਰੇ ਪੰਜਾਬ ਵਿੱਚ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਜਾ ਰਹੇ ਬਦਲੀ ਅੱਗੇ ਵਧਾਉਣ ਵਾਲੇ ਪੱਤਰ ਫੂਕੇ ਜਾਣਗੇ। 


For All Union Related News Send to 9464496353 (Only WhatsApp)  

ਗ੍ਰੈਜੁਏਸ਼ਨ ਪਾਸ ਲਈ  ਨੌਕਰੀ ਦਾ ਮੌਕਾ : ਪੰਜਾਬ ਸਰਕਾਰ ਨੇ 4400 ਤੌਂ ਵੱਧ  ਅਸਾਮੀਆਂ ਤੇ ਭਰਤੀ ਲਈ  ਕੀਤੀ ਅਰਜ਼ੀਆਂ ਦੀ ਮੰਗ  

ਪੰਜਾਬ ਸਰਕਾਰ ਵਲੋਂ ਸਕੂਲਾਂ  ਵਿੱਚ 8000 ਅਸਾਮੀਆਂ ਦੀ ਭਰਤੀ , ਜਲਦੀ ਕਰੋ ਅਪਲਾਈ 

ਪ੍ਰਧਾਨ ਸੋਢੀ ਨੇ ਇਹ ਵੀ ਦੱਸਿਆ ਕੇ 2004 ਤੋਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬੰਦ ਕੀਤੀ ਹੋਈ ਹੈ। ਜਦੋਂ ਕਿ ਇੱਕ ਵਾਰ ਵਿਧਾਇਕ ਬਣ ਜਾਣ ਤੇ ਵਿਧਾਇਕ ਨੂੰ ਜ਼ਿਦੰਗੀ ਭਰ ਦੀ ਪੈਨਸ਼ਨ ਲਗਾ ਦਿੱਤੀ ਜਾਂਦੀ ਹੈ। ਇਸ ਸਮਾਜ ਵਿੱਚ ਕਾਨੂੰਨ ਤੇ ਅਧਿਕਾਰੀ ਸੱਭ ਲਈ ਬਰਾਬਰਤਾ ਰੱਖਦੇ ਹਨ, ਫਿਰ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਿਉਂ ਅਤੇ ਵਿਧਾਇਕ ਅਤੇ ਅਧਿਆਪਕ ਲਈ ਦੋ ਤਰ੍ਹਾਂ ਦੇ ਕਾਨੂੰਨ ਕਿਉਂ? ਉਨਾਂ ਕਿਹਾ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਗਈ ਅਤੇ ਪੇਅ ਕਮਿਸ਼ਨ, ਮਹਿੰਗਾਈ ਭੱਤਾ ਜੋ ਪਿਛਲੇ ਕਈ ਸਾਲਾਂ ਤੋਂ ਰੋਕਿਆ ਹੋਇਆ ਜਾਰੀ ਨਾ ਕੀਤਾ ਗਿਆ ਤਾਂ ਜੱਥੇਬੰਦੀ ਸੰਘਰਸ਼ ਨੂੰ ਤਿੱਖਾ ਰੂਪ ਦੇ ਕੇ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਸ਼ੁਰੂ ਕਰੇਗੀ। ਇਸ ਮੌਕੇ ਜ਼ੂਮ ਮੀਟਿੰਗ 'ਚ ਸੰਪੂਰਨ ਵਿਰਕ, ਵਿਪਨ ਲੋਟਾ, ਜਗਰੂਪ ਸਿੰਘ ਢਿਲੋਂ, ਕਵਲਬੀਰ ਸਿੰਘ, ਦਰਸ਼ਨ ਸਿੰਘ ਭੁੱਲਰ, ਤਲਵਿੰਦਰ ਸਿੰਘ, ਸੁਖਪ੍ਰੀਤ ਸਿੰਘ ਰਾਜੂ ਬਰਾੜ, ਰਾਕੇਸ਼ ਸ਼ਰਮਾ, ਸ਼ਮਸ਼ੇਰ ਸਿੰਘ, ਸੁਨੀਲ ਕੁਮਾਰ, ਗੁਰਪ੍ਰੀਤ ਸਿੰਘ, ਜਗਮੀਤ ਸਿੰਘ ਚੁੱਘਾ, ਭੁਪਿੰਦਰ ਸਿੰਘ ਸ਼ਹਿਜ਼ਾਦਾ, ਸੁਰਜੀਤ ਸਿੰਘ ਡਿੱਬਵਾਲਾ ਹਾਜ਼ਿਰ ਸਨ।

Featured post

TEHSILDAR/ PCS/ ETO/ BDPO RECRUITMENT 2025 : ਪੰਜਾਬ ਸਰਕਾਰ ਵੱਲੋਂ 322 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

TEHSILDAR/ PCS/ ETO/ BDPO RECRUITMENT 2025 : ਪੰਜਾਬ ਸਰਕਾਰ ਵੱਲੋਂ 322 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ Comprehensive Guide t...

RECENT UPDATES

Trends