NPS ਕਰਮਚਾਰੀ ਜਿਹੜਾ ਰੈਗੁਲਰ ਤੌਰ ਤੇ ਕੰਮ ਕਰ ਰਿਹਾ ਸੀ, ਉਸਦੀ ਮੌਤ ਹੋ ਗਈ ਹੈ। ਕੀ ਉਸਦੀ ਪਤਨੀ ਜਾਂ ਵਾਰਸਾਂ ਨੂੰ ਨੌਕਰੀ ਮਿਲੇਗੀ ਜਾਂ ਨਹੀਂ ?
NPS ( ਨਿਊ ਪੈਨਸ਼ਨ ਸਕੀਮ ) ਸਕੀਮ ਅਧੀਨ ਕੰਮ ਕਰ ਰਹੇ ਕਰਮਚਾਰੀਆਂ
ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੀ ਕੋਈ
ਵਿਵਸਥਾ ਨਹੀਂ ਹੈ। ਪਰ ਪਿਛਲੇ ਸਮੇਂ ਵਿੱਚ ਪੰਜਾਬ
ਸਰਕਾਰ ਵੱਲੋਂ ਕੁਝ NPS ਕਰਮਚਾਰੀਆਂ ਦੇ ਵਾਰਸਾਂ
ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ ਹੈ। ਜੇਕਰ ਨਿਊ ਪੈਨਸ਼ਨ ਸਕੀਮ ਅਧੀਨ ਕੰਮ ਕਰਦੇ ਕਿਸੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਮੁਲਾਜ਼ਮ ਦੇ ਵਾਰਸਾਂ ਨੂੰ ਇਸ ਦਾ ਲਾਭ ਲੈਣ ਲਈ ਛੇ ਮਹੀਨੇ ਦੇ ਸਮੇਂ
ਅੰਦਰ ਅਪਲਾਈ ਕਰ ਦੇਣਾ ਚਾਹੀਦਾ ਹੈ।