ਸਿੱਖਿਆ ਵਿਭਾਗ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮੈਡੀਕਲ ਛੁੱਟੀ ਲੈਣ ਸੰਬੰਧੀ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਜਾਇਜ਼ ਕੇਸਾਂ ਨੂੰ ਦੇਖਦੇ ਹੋਏ ਲੋੜਵੰਦ ਕਰਮਚਾਰੀਆਂ ਨੂੰ ਬਿਮਾਰੀ ਦੀ ਸੂਰਤ ਵਿੱਚ ਛੁੱਟੀ ਦਿੱਤੀ ਜਾ ਸਕਦੀ ਹੈ।
ਡਾਇਰੈਕਟੋਰੇਟ ਸਿੱਖਿਆ ਵਿਭਾਗ ਨੇ ਆਪਣੇ ਪੱਤਰ 15/86-2015ਕੋ ਸੈੱਲ (1)ਮਿਤੀ 30-1-19 (READ HERE) ਅਨੁਸਾਰ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕਰਮਚਾਰੀ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕੀਤਾ ਜਾਵੇ ਬਲਕਿ ਸੰਬੰਧਤ ਮੁਖੀਆਂ ਨੂੰ ਮੈਡੀਕਲ ਆਧਾਰ ਤੇ ਛੁੱਟੀਆਂ ਮਨਜ਼ੂਰ ਕਰਨ ਸੰਬੰਧੀ ਪੰਜਾਬ ਸਿਵਲ ਸੇਵਾਵਾਂ ਵਿੱਚ ਦਰਜ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਵੇ ਪੱਤਰ ਰਾਹੀਂ ਇਹ ਵੀ ਸਪਸ਼ਟ ਕੀਤਾ ਹੈ ਕਿ ਬਿਨਾਂ ਕਿਸੇ ਜਾਂਚ ਦੇ ਆਧਾਰ ਤੇ ਕਰਮਚਾਰੀਆਂ ਨੂੰ ਪ੍ਰਾਈਵੇਟ ਡਾਕਟਰਾਂ ਵੱਲੋਂ ਜਾਰੀ ਮੈਡੀਕਲ ਸਰਟੀਫਿਕੇਟ ਪੇਸ਼ ਕਰਨ ਤੇ ਅਜਿਹੀਆਂ ਛੁੱਟੀਆਂ ਪ੍ਰਾਪਤ ਕਰਨ ਤੋਂ ਰੋਕਿਆ ਜਾਵੇ।
ਸਿੱਖਿਆ ਵਿਭਾਗ ਵੱਲੋਂ ਜੇਕਰ ਛੁੱਟੀ ਮਨਜ਼ੂਰ ਕਰਨ ਵਾਲੀ ਅਥਾਰਟੀ ਦੀ ਇਹ ਤਸੱਲੀ ਹੋ ਜਾਵੇ ਕਿ ਸਬੰਧਤ ਕਰਮਚਾਰੀ ਨੂੰ ਆਪਣੀ ਬਿਮਾਰੀ ਦੀ ਸੂਰਤ ਵਿੱਚ ਉਸ ਵੱਲੋਂ ਕੇਵਲ ਤਿੰਨ ਦਿਨਾਂ ਦੀ ਛੁੱਟੀ ਅਪਲਾਈ ਕੀਤੀ ਹੈ ਤਾਂ ਸਬੰਧਤ ਅਧਿਕਾਰੀ/ਸਕੂਲ ਮੁਖੀ ਵਲੋਂ ਅਜਿਹੀ ਛੁੱਟੀ ਬਿਨਾਂ ਮੈਡੀਕਲ ਸਰਟੀਫਿਕੇਟ ਵੀ ਮਨਜ਼ੂਰ ਕੀਤੀ ਜਾ ਸਕਦੀ ਹੈ ਪ੍ਰੰਤੂ ਅਜਿਹੀ ਛੁੱਟੀ ਨੂੰ ਮੈਡੀਕਲ ਆਧਾਰ ਤੇ ਪ੍ਰਾਪਤ ਕੀਤੀ ਗਈ ਛੁੱਟੀ ਨਾ ਮੰਨਿਆ ਜਾਵੇ ਕਿਉਂਕਿ ਇਹ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ -1ਭਾਗ -1ਦੇ ਨਿਯਮ 8.16(2)ਵਿੱਚ ਸਪਸ਼ਟ ਕੀਤਾ ਹੋਇਆ ਹੈ ਸਰਕਾਰੀ ਹਸਪਤਾਲਾਂ ਦੇ ਮੈਡੀਕਲ ਅਫ਼ਸਰਾਂ ਵੱਲੋਂ ਦਿੱਤਾ ਮੈਡੀਕਲ ਸਰਟੀਫਿਕੇਟ ਜਾਇਜ਼ ਮੰਨਿਆ ਜਾਵੇ। READ OFFICIAL LETTER HERE
ਇਹ ਵੀ ਪੜ੍ਹੋ: ਸਰਕਾਰੀ ਕਰਮਚਾਰੀਆਂ/ ਅਧਿਆਪਕਾਂ ਲਈ ਛੁੱਟੀਆਂ ਸਬੰਧੀ ਜ਼ਰੂਰੀ ਪੱਤਰ
ਜੇਕਰ ਕਿਸੇ ਸਰਕਾਰੀ ਕਰਮਚਾਰੀ ਜਾਂ ਉਸਦੇ ਪਰਿਵਾਰ ਦੇ ਮੈਂਬਰਾਂ ਦਾ ਕੋਈ ਆਪ੍ਰੇਸ਼ਨ ਆਦਿ ਦੀ ਸਬੰਧਤ ਹਸਪਤਾਲ ਵੱਲੋਂ ਪਹਿਲਾਂ ਹੀ ਤਾਰੀਖ ਮੁਕੱਰਰ ਕੀਤੀ ਜਾ ਚੁੱਕੀ ਹੋਵੇ ਤਾਂ ਅਜਿਹੀ ਸੂਰਤ ਵਿਚ ਸਬੰਧਤ ਡਾਕਟਰ ਦੀ ਸਿਫ਼ਾਰਸ਼ ਦੇ ਆਧਾਰ ਤੇ ਮੈਡੀਕਲ ਛੁੱਟੀ ਸੰਬਧਤ ਦਫ਼ਤਰ ਦੇ ਮੁਖੀ ਵੱਲੋਂ ਮਨਜ਼ੂਰ ਕੀਤੀ ਜਾਵੇ।
ਪੰਜਾਬ ਸਰਕਾਰ ਵੱਲੋਂ GIS/ GPF ਵਿਆਜ਼ ਦਰਾਂ ਦੀ ਜਾਣਕਾਰੀ, ਪੜ੍ਹੋ ਇਥੇ
ਕਿਸੇ ਵੀ ਕਰਮਚਾਰੀ ਨੂੰ ਕੇਵਲ ਜਾਇਜ਼ ਕੇਸਾਂ ਵਿੱਚ ਹੀ ਮੈਡੀਕਲ ਆਧਾਰ ਤੇ ਕੇਵਲ 10 ਦਿਨਾਂ ਦੀ ਛੁੱਟੀ ਲਈ ਸਬੰਧਤ ਸਕੂਲ ਮੁਖੀ ਵੱਲੋਂ ਪ੍ਰਦਾਨ ਕੀਤੀ ਜਾਵੇ ਅਤੇ ਇਸ ਤੋਂ ਵੱਧ ਸਮੇਂ ਲਈ ਛੁੱਟੀ ਸਮਰੱਥ ਵੱਲੋਂ ਦਿੱਤੇ ਗਏ ਸਰਟੀਫਿਕੇਟ ਦੇ ਆਧਾਰ ਵਿੱਚ ਡੀਪੀਆਈ ਦੀ ਬਜਾਏ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਪੱਧਰ ਤੇ ਮਨਜ਼ੂਰ ਕੀਤੀ ਜਾਵੇ ।
ੳੁਨ੍ਹਾਂ ਵਿਸ਼ੇਸ਼ ਤੌਰ ਤੇ ਇਹ ਵੀ ਆਪਣੇ ਪੱਤਰ ਵਿਚ ਸਪੱਸ਼ਟ ਕੀਤਾ ਹੈ ਕਿ ਮੈਡੀਕਲ ਆਧਾਰ ਤੇ ਛੁੱਟੀ ਵੀ ਆਨਲਾਈਨ ਅਪਲਾਈ ਕੀਤੀ ਜਾਵੇਗੀ ਅਤੇ ਆਫਲਾਈਨ ਤੇ ਕੋਈ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ ਜੇਕਰ ਕੋਈ ਕਰਮਚਾਰੀ ਗੰਭੀਰ ਬੀਮਾਰੀ ਤੋਂ ਪੀਡ਼ਤ ਹੈ ਜਿਵੇਂ ਕਿ ਕੈਂਸਰ ਦਿਲ ਦਾ ਮਰੀਜ਼ ਦੁਰਘਟਨਾ ਦੇ ਕੇਸ ਜਾਂ ਹਸਪਤਾਲ ਵਿੱਚ ਦਾਖ਼ਲ ਹੋਵੇ ਤਾਂ ਉਨ੍ਹਾਂ ਲਈ ਇਹ ਹਦਾਇਤਾਂ ਲਾਗੂ ਨਹੀਂ ਹੋਣਗੀਆਂ। READ OFFICIAL LETTER HERE