ਬਾਰਡਰ ਏਰੀਏ ਵਿੱਚ ਵੱਖ ਵੱਖ ਵਿਸ਼ਿਆਂ ਦੀ ਭਰਤੀ ਲਿਖਤੀ ਪ੍ਰੀਖਿਆ ਦਾ ਕੰਮ ਮੁਕੰਮਲ

 ਬਾਰਡਰ ਏਰੀਏ ਵਿੱਚ ਵੱਖ ਵੱਖ ਵਿਸ਼ਿਆਂ ਦੀ ਭਰਤੀ ਲਿਖਤੀ ਪ੍ਰੀਖਿਆ ਦਾ ਕੰਮ ਮੁਕੰਮਲ

ਸਿੱਖਿਆ ਸਕੱਤਰ ਿਸ਼ਨ ਕੁਮਾਰ ਵੱਲੋਂ ਵੱਖ ਵੱਖ ਕੇਂਦਰਾਂ ਦਾ ਦੌਰਾ

 ਚੰਡੀਗੜ, 20 ਜੂਨ (ਚਾਨੀ)

 ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਹੇਠ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਬਾਰਡਰ ਏਰੀਏ ਵਿੱਚ ਮਾਸਟਰ ਕੇਡਰ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਅਸਾਮੀਆਂ ਦਾ ਬੈਕਲਾਗ ਪੁਰ ਕਰਨ ਲਈ ਅੱਜ ਲਿਖਤੀ ਟੈਸਟ ਕਰਵਾ ਕੇ ਭਰਤੀ ਪ੍ਰਕਿਰਿਆ ਦਾ ਇੱਕ ਹੋਰ ਪੜਾ ਮੁਕੰਮਲ ਕਰ ਲਿਆ ਹੈ।



ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਅੰਮਿ੍ਰਤਸਰ, ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਵਿੱਚ ਬਣਾਏ 18 ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਇਹ ਪ੍ਰੀਖਿਆ ਕਰਵਾਈ ਗਈ। ਇਸ ਵਿੱਚ ਅੰਗ੍ਰੇਜ਼ੀ ਵਿਸ਼ੇ  ਲਈ ਕੁੱਲ 3977 ਵਿੱਚੋਂ 3616 ਉਮੀਦਵਾਰ (90.923 ਫ਼ੀਸਦੀ) ਹਾਜ਼ਰ ਹੋਏ। ਸਾਇੰਸ ਵਿਸ਼ੇ ਦੀ ਮਾਸਟਰ ਕਾਡਰ ਦੀ ਭਰਤੀ ਲਈ ਕੁੱਲ 831 ਵਿੱਚੋਂ 743 ਉਮੀਦਵਾਰ (89.41 ਫ਼ੀਸਦੀ) ਲਿਖਤੀ ਟੈਸਟ ਦਿੱਤਾ।

ਸਿੱਖਿਆ ਭਰਤੀ ਡਾਇਰੈਕਟੋਰੇਟ ਦੇ ਸਹਾਇਕ ਡਾਇਰੈਕਟਰ ਡਾ: ਜਰਨੈਲ ਸਿੰਘ ਕਾਲੇਕਾ ਨੇ ਦੱਸਿਆ ਕਿ ਬਾਰਡਰ ਏਰੀਏ ਵਿੱਚ ਬੈਕਲਾਗ ਦੀਆਂ ਅੰਗਰੇਜ਼ੀ ਵਿਸ਼ੇ ਦੀਆਂ 380, ਮੈਥ ਦੀਆਂ 595 , ਸਾਇੰਸ ਦੀਆਂ 518 ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਦੀਆਂ ਵਿਕਲਾਂਗ ਸ਼੍ਰੇਣੀ ਦੀਆਂ 136 ਬੈਕਲਾਗ ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਤੋਂ ਇਲਾਵਾ ਬਾਰਡਰ ਏਰੀਏ ਦੀ ਮਾਸਟਰ ਕਾਡਰ ਅੰਗਰੇਜ਼ੀ ਵਿਸ਼ੇ ਲਈ ਨਵੀਂ ਭਰਤੀ ਦੀਆਂ 899 ਅਸਾਮੀਆਂ ਵੀ ਭਰੀਆਂ ਜਾਣੀਆਂ ਹਨ। ਵਿਭਾਗ ਵੱਲੋਂ ਇਸ ਪ੍ਰੀਖਿਆ ਲਈ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਸਨ। ਵਿਭਾਗ ਦੇ ਉੱਚ ਅਧਿਕਾਰੀਆਂ ਦੀ ਉੱਡਣ ਦਸਤਿਆਂ ਵਜੋਂ ਡਿਊਟੀ ਲਗਾਈ ਗਈ ਸੀ।

ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਨੇ ਬਠਿੰਡਾ ਵਿਖੇ ਪ੍ਰੀਖਿਆ ਕੇਂਦਰਾਂ ਦਾ ਆਪ ਜਾ ਕੇ ਨਿਰੀਖਣ ਕੀਤਾ ਗਿਆ। ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਵੱਲੋਂ ਪਹਿਲਾਂ ਹੀ ਸੁਚੇਤ ਕੀਤਾ ਗਿਆ ਸੀ ਕਿ ਜੇਕਰ ਭਰਤੀ ਪ੍ਰੀਖਿਆ ਦੌਰਾਨ ਕੋਈ ਵੀ ਉਮੀਦਵਾਰ ਇਤਰਾਜ਼ਯੋਗ ਸਮੱਗਰੀ ਸਮੇਤ ਨਕਲ ਕਰਦੇ ਰੰਗੇ ਹੱਥੀਂ ਫੜਿਆ ਜਾਂਦਾ ਹੈ ਤਾਂ ਉਸਨੂੰ ਬਲੈਕਲਿਸਟ ਕੀਤਾ ਜਾਵੇਗਾ।

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends