ਜਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਕੱਚੇ ਅਧਿਆਪਕਾਂ ਦੇ ਹੱਕ ਚ ਅਰਥੀ ਫੂਕ ਮੁਜਾਹਰਾ

 ਜਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਕੱਚੇ ਅਧਿਆਪਕਾਂ ਦੇ ਹੱਕ ਚ ਅਰਥੀ ਫੂਕ ਮੁਜਾਹਰਾ


ਅੱਜ ਜਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਬੈਨਰ ਹੇਠ ਜਿਲ੍ਹੇ ਦੇ ਅਧਿਆਪਕਾਂ ਨੇ ਮੋਹਾਲੀ ਵਿਖੇ ਚੱਲ ਰਹੇ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੋਰਦਾਰ ਨਾਹਰੇਬਾਜੀ ਕੀਤੀ ਗਈ ਇਸ ਮੌਕੇ ਜਿਲ੍ਹੇ ਦੀਆਂ ਵੱਖ ਵੱਖ ਅਧਿਆਪਕ ਜਥੇਬੰਦੀਅਾਂ ਦੇ ਆਗੂਆਂ ਕੁਲਦੀਪ ਸੱਭਰਵਾਲ ਈ.ਟੀ.ਟੀ.ਯੂਨੀਅਨ ਦਪਿੰਦਰ ਢਿੱਲੋਂ ਬੀ ਐਡ ਅਧਿਆਪਕ ਫਰੰਟ ਕਲਦੀਪ ਗਰੋਵਰ ਲੈਕਚਰਾਰ ਯੂਨੀਅਨ ਰਮਨਦੀਪ ਮਾਨ ਈ.ਪੀ ਯੂਨੀਅਨ ਦਲਜੀਤ ਸਭਰਵਾਲ ਐਸ ਐਸ ਏ ਰਮਸਾ ਯੂਨੀਅਨ ਪਰਮਜੀਤ ਸ਼ੋਰੇਵਾਲਾ ਜੀ.ਟੀ.ਯੂ ਮਹਿੰਦਰ ਕੌੜਿਅਆਂਵਾਲੀ ਡੀ.ਟੀ.ਐਫ ਇਨਕਲਾਬ ਗਿੱਲ ਈ.ਟੀ.ਟੀ.ਟੈਟ ਪਾਸ ਅਧਿਆਪਕ ਯੂਨੀਅਨ 6505 ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੀਹ ਵੀਹ ਸਾਲਾਂ ਤੋਂ ਨਿਗੂਨੀਆਂ ਤਨਖਾਹਾਂ ਤੇ ਕੰਮ ਕਰ ਰਹੇ ਅਧਿਆਪਕਾਂ ਦਾ ਸ਼ੋਸ਼ਣ ਕਰ ਰਹੀ ਹੈ ਜਿਹਨਾਂ ਨੂੰ ਵਾਰ ਵਾਰ ਮੀਟਿੰਗਾਂ ਦ‍ ਸਮਾਂ ਦੇ ਕੇ ਟਾਲਿਆ ਜਾ ਰਿਹਾ ਹੈ ਜਿਸ ਕਾਰਨ ਇਹਨਾਂ ਅਧਿਆਪਕਾਂ ਨੇ ਬੀਤੇ ਦਿਨ ਸਰਕਾਰ ਦੀਆਂ ਨੀਤੀਆ ਤੋਂ ਤੰਗ ਆ ਕੇ ਸਿੱਖਿਆ ਬੋਰਡ ਦੇ ਦਫਤਰ ਦਾ ਘਿਰਾਓ ਕੀਤਾ ਅਤੇ ਕੁੱਝ ਅਧਿਆਪਕਾਂ ਨੇ ਅਾਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਰੋਸ ਵਜੋਂ ਜਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਸੱਦੇ ਤੇ ਫਾਜ਼ਿਲਕਾ ਜਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਸਵਾਮੀ ਵਿਵੇਕਾਨੰਦ ਪਾਰਕ ਤੋਂ ਰੋਸ ਮਾਰਚ ਕਰਨ ਉਪਰੰਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸਰਕਾਰ ਪੁਤਲਾ ਫੂਕਿਆ ਹੈ ਅਤੇ ਸਰਕਾਰ ਤੋਂ ਇਹਨਾਂ ਸਾਰੇ ਈ.ਜੀ.ਐਸ ਈ.ਪੀ. ਐਸ.ਟੀ.ਆਰ ਏ.ਆਈ.ਈ ਆਈ.ਈ.ਵੀ ਸਮੇਤ ਸਾਰੇ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਵਿਭਾਗ ਵਿੱਚ ਪੱਕੇ ਕਰਨ ਦੀ ਮੰਗ ਕੀਤੀ ਗਈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਇਹ ਮੰਗ ਪੂਰੀ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਸਮੇਂ ਹੋਰਾਂ ਤੋਂ ਇਲਾਵਾ ਪ੍ਰੇਮ ਕੰਬੋਜ ਰਕੇਸ਼ ਸਿੰਘ ਭਗਵੰਤ ਭਟੇਜਾ ਅਮਨਦੀਪ ਸਿੰਘ ਪਰਮਜੀਤ ਸਿੰਘ ਵਿਕਰਮ ਰਜਿੰਦਰ ਕੌਰ ਸੁਮਨ ਬਾਲਾ ਜੋਤੀ ਬਲਦੇਵ ਕੰਬੋਜ ਰਾਜਨ ਸਚਦੇਵਾ ਮਮਤਾ ਰਾਣੀ ਅਨੀਤਾ ਪੂਜਾ ਰਾਣੀ ਕ੍ਰਿਸ਼ਨ ਕੁਮਾਰ ਗੁਰਵਿੰਦਰ ਸਿੰਘ ਰਮੇਸ਼ ਕੰਬੋਜ ਸੰਜਮ ਸਚਦੇਵਾ ਕਰਨ ਕੁਮਾਰ ਜਤਿੰਦਰ ਕਸ਼ਿਅਪ ਸੁਨੀਲ ਗਾਂਧੀ ਬਲਜੀਤ ਸਿੰਘ ਸੁਰਿੰਦਰ ਕੁਮਾਰ ਅਸ਼ਵਨੀ ਕਟਾਰੀਆ ਅਨਿਲ ਛਾਬੜਾ ਵਰਿੰਦਰ ਸਿੰਘ ਹਰਵਿੰਦਰ ਸਿੰਘ

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends