ਕੋਰੋਨਾ ਤੋਂ ਮੁਕਤ ਹੋਏ 164 ਵਿਅਕਤੀ ਪਰਤੇ ਆਪਣੇ ਘਰਾਂ ਨੂੰ
--- ਅੱਜ 115 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ
----ਜਿਲਾ ਅੰਮਿ੍ਰਤਸਰ ਵਿੱਚ ਕੁਲ ਐਕਟਿਵ ਕੇਸ 1805
ਅੰਮਿ੍ਰਤਸਰ, 10 ਜੂਨ --- ਜਿਲਾ ਅੰਮਿ੍ਰਤਸਰ ਵਿੱਚ ਅੱਜ 115 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 164 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 42565 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 1805 ਐਕਟਿਵ ਕੇਸ ਹਨ। ਉਨਾ ਦੱਸਿਆ ਕਿ ਹੁਣ ਤੱਕ 1520 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 6 ਵਿਅਕਤੀ ਦੀ ਮੌਤ ਹੋਈ ਹੈ।