ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ: ਸੋਨੀ

 

ਪੰਜਾਬ ਸਰਕਾਰ ਨੇ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਦਾ ਕੀਤਾ ਗਠਨ-ਸੋਨੀ

ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਖੱਤਰੀ ਅਰੋੜਾ ਵਿਕਾਸ ਬੋਰਡ ਨੇ ਮੰਤਰੀ ਸੋਨੀ ਨੂੂੰ ਕੀਤਾ ਸਨਮਾਨਤ


ਅੰਮਿ੍ਰਤਸਰ 12 ਜੂਨ:  

 ਪੰਜਾਬ ਸਰਕਾਰ ਵਲੋਂ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਗਠਨ ਕਰ ਦਿੱਤਾ ਗਿਆ ਹੈ। ਇਸ ਮੌਕੇ ਆਲ ਇੰਡੀਆ ਖੱਤਰੀ ਮਹਾਂਸਭਾ ਵਲੋਂ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਦਾ ਉਨਾਂ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਵਿਸ਼ੇਸ਼ ਤੌਰ ਤੇ ਉਨਾਂ ਦਾ ਸਨਮਾਨ ਕੀਤਾ ਗਿਆ। 

 ਇਸ ਮੌਕੇ ਸ੍ਰੀ ਸੋਨੀ ਨੇ ਦੱਸਿਆ ਕਿ ਖੱਤਰੀ ਅਰੋੜਾ ਵੈਲਫੇਅਰ ਸਭਾ ਵਲੋਂ ਕਾਫ਼ੀ ਚਿਰ ਤੋਂ ਪੰਜਾਬ ਵਿੱਚ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਦੇ ਗਠਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਉਨਾਂ ਵਲੋਂ ਇਹ ਮੰਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦੀ ਗਈ। ਜਿਸ ਤੇ ਅਮਲ ਕਰਦਿਆਂ ਹੋਇਆ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਵਿੱਚ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਦਾ ਗਠਨ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸਾਰੇ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਆਲ ਇੰਡੀਆ ਖੱਤਰੀ ਸਭਾ ਵਲੋਂ ਬੋਰਡ ਵਿੱਚ ਆਪਣੇ ਮੈਂਬਰ ਲੈਣ ਲਈ ਇਕ ਮੈਮੋਰੰਡਮ ਵੀ ਦਿੱਤਾ ਗਿਆ। ਜਿਸ ਤੇ ਸ੍ਰੀ ਸੋਨੀ ਨੇ ਕਿਹਾ ਕਿ ਇਸ ਤੇ ਤੁਰੰਤ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਆਲ ਇੰਡੀਆ ਖੱਤਰੀ ਮਹਾਂਸਭਾ ਵਲੋਂ ਸ੍ਰੀ ਸੋਨੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਨਾਂ ਦੇ ਯਤਨਾਂ ਸਦਕਾ ਹੀ ਸਾਡੀ ਇਹ ਮੰਗ ਪੂਰੀ ਹੋਈ ਹੈ ਅਤੇ ਸਾਡੀ ਇਹ ਸੰਸਥਾ ਵਿਸ਼ੇਸ਼ ਤੋਰ ਤੇ ਸ੍ਰੀ ਸੋਨੀ ਦੇ ਆਭਾਰੀ ਰਹੇਗੀ। ਇਸ ਮੌਕੇ ਸ੍ਰੀ ਸੋਨੀ ਵਲੋਂ ਖੱਤਰੀ ਅਰੋੜਾ ਵੈਲਫੇਅਰ ਵਿਕਾਸ ਬੋਰਡ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। 

 ਇਸ ਮੌਕੇ ਸ੍ਰੀ ਅਰੁਣ ਖੰਨਾ, ਸ੍ਰੀ ਸੁਨੀਲ ਖੰਨਾ, ਸ੍ਰੀ ਦੀਪਕ ਮਹਿਰਾ, ਸ੍ਰੀ ਪਿਆਰੇ ਲਾਲ ਸੇਠ, ਸ੍ਰੀ ਜਗਦੀਸ਼ ਅਰੋੜਾ, ਸ੍ਰੀ ਦਿਲਜੀਤ ਜਖਮੀ, ਸ੍ਰੀ ਦਿਨੇਸ਼ ਖੰਨਾ ਅਤੇ ਸ੍ਰੀ ਦੀਪਕ ਮਹਿਰਾ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends