ਕੋਵਿਡ-19 ਮਹਾਂਮਾਰੀ ਤੋਂ ਬਚਾਅ 13 ਜੂੂਨ ਨੂੰ ਲਗਾਇਆ ਜਾਵੇਗਾ ਵੈਕਸੀਨੇਸ਼ਨ ਕੈਂਪ
24 ਘੰਟਿਆਂ `ਚ 109 ਹੋਏ ਠੀਕ, 38 ਆਏ ਨਵੇ ਕੇਸ
ਫਾਜ਼ਿਲਕਾ 12 ਜੂਨ
ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਿਵਲ ਸਰਜਨ ਫਾਜ਼ਿਲਕਾ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੇਕੈਂਡਰੀ ਸਕੂਲ ਖੂਈ ਖੇੜਾ ਵਿਖੇ ਐਤਵਾਰ ਮਿਤੀ 13 ਜੂਨ 2021 ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 2 ਵਜੇ ਤੱਕ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।
ਸਿਵਲ ਸਰਜ਼ਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਪਹਿਲੀ ਡੋਜ਼ 18 ਤੋਂ 44 ਸਾਲ ਅਤੇ 45 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਹੀ ਲਗਾਈ ਜਾਵੇਗੀ। ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗੇ ਨੂੰ 84 ਦਿਨ ਹੋ ਚੁੱਕੇ ਹਨ ਉਹਨਾਂ ਨੂੰ ਦੂਜੀ ਡੋਜ਼ ਲੱਗ ਜਾਵੇਗੀ। ਉਨ੍ਹਾ ਦੱਸਿਆ ਕਿ ਵੈਕਸੀਨੇਸ਼ਨ ਲਈ ਆਪ ਜੀ ਕੋਲ ਤੁਹਾਡਾ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਨਾਲ ਹੋਣਾ ਜ਼ਰੂਰੀ ਹੈ ਜੀ।
24 ਘੰਟਿਆਂ `ਚ 109 ਹੋਏ ਠੀਕ, 38 ਆਏ ਨਵੇ ਕੇਸ
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕਰੋਨਾ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਬੀਤੇ 24 ਘੰਟਿਆਂ `ਚ 109 ਜਣੇ ਠੀਕ ਹੋਏ ਹਨ ਅਤੇ 38 ਨਵੇਂ ਪਾਜੀਟਿਵ ਕੇਸ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲੇ੍ਹ ਅੰਦਰ ਕੁੱਲ 19540 ਜਣੇ ਪਾਜੀਟਿਵ ਆਏ ਹਨ ਅਤੇ 18368 ਜਣੇ ਸਿਹਤਯਾਬ ਹੋ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲੇ੍ਹ ਅੰਦਰ ਐਕਟਿਵ ਕੇਸਾਂ ਦੀ ਗਿਣਤੀ 678 ਅਤੇ ਮੌਤਾਂ ਦੀ ਗਿਣਤੀ 494 ਹੋ ਗਈ ਹੈ।ਉਨ੍ਹਾਂ ਕਿਹਾ ਕਿ ਛੋਟਾਂ ਮਿਲਣ ਦੇ ਬਾਵਜੂਦ ਵੀ ਜ਼ਿਲ੍ਹਾ ਵਾਸੀ ਸਾਵਧਾਨੀਆਂ ਦੀ ਪਾਲਣਾ ਹਰ ਹੀਲੇ ਯਕੀਨੀ ਬਣਾਉਣ।