ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਵਿੱਚ 4362 ਕਾਂਸਟੇਬਲਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਪੁਲਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਪੁਲਸ ਤੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਖਾਲੀ ਪਏ ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ।
ਕੁਲ ਅਸਾਮੀਆਂ ਦਾ ਵੇਰਵਾ
ਮੁੱਖ ਮੰਤਰੀ ਨੇ ਕਿਹਾ ਕਿ
4362 ਕਾਂਸਟੇਬਲਾਂ ਵਿਚੋਂ 2016 ਕਾਂਸਟੇਬਲ ਜ਼ਿਲ੍ਹਿਆਂ
ਵਿੱਚ ਅਤੇ 2346 ਕਾਂਸਟੇਬਲ ਆਰਮੀ ਕੇਡਰ ਵਿੱਚ
ਭਰਤੀ ਕੀਤੇ ਜਾਣਗੇ।
ਕਦੋਂ ਸ਼ੁਰੂ ਹੋਵੇਗੀ ਭਰਤੀ:
ਉਨ੍ਹਾਂ ਕਿਹਾ ਕਿ ਜੁਲਾਈ ਦੇ ਅੱਧ ’ਚ ਪੁਲਸ ਵਿੱਚ ਭਰਤੀ
ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
ਚੰਗੀ ਖਬਰ ਪੰਜਾਬ ਪੁਲਸ 'ਚ ਹੋਣ ਵਾਲੀ ਭਰਤੀ ਵਿਚ 33 ਫੀਸਦੀ ਅਹੁਦੇ ਜਨਾਨੀਆਂ ਲਈ ਰਾਖਵੇਂ ਰੱਖੇ ਜਾਣਗੇ।
ਸਾਰੇ ਜ਼ਿਲਿਆਂ
ਵਿੱਚ ਇੱਛੁਕ ਉਮੀਦਵਾਰਾਂ ਲਈ ਪੁਲਸ ਲਾਈਨ,
ਕਾਲਜਾਂ ਤੇ ਸਕੂਲਾਂ ਦੇ ਸਟੇਡੀਅਮ ਤੇ ਮੈਦਾਨ ਖੋਲ੍ਹ ਦਿੱਤੇ
ਜਾਣਗੇ ਤਾਂ ਜੋ ਪੁਲਸ 'ਚ ਭਰਤੀ ਹੋਣ ਤੋਂ ਪਹਿਲਾਂ
ਨੌਜਵਾਨ ਆਪਣੀਆਂ ਤਿਆਰੀਆਂ ਪੂਰੀਆਂ ਕਰ ਸਕਣ।
Fees structure