ਮਿਤੀ 28-05-2021 ਨੂੰ ਮਾਸਟਰ/ਸਿਸਟ੍ਰੈਸ਼ ਤੋਂ ਬਤੌਰ ਲੈਕਚਰਾਰ ਪਦਉੱਨਤ ਹੋਏ ਅਤੇ ਮਿਤੀ 04-06-2021 ਨੂੰ ਹਿਸਟਰੀ, ਪੋਲ ਸਾਇੰਸ, ਅੰਗਰੇਜੀ (ਦੂਜੇ ਰਾਉਂਡ) ਅਤੇ ਪੰਜਾਬੀ (ਦੂਸਰਾ ਰਾਉਂਡ) ਵਿੱਚ ਪਦ-ਉਨਤ ਹੋਏ ਕਰਮਚਾਰੀਆਂ ਨੂੰ ਪਹਿਲੀ ਵਾਰ ਸਟੇਸ਼ਨ ਚੋਣ ਦਾ ਸੱਦਾ ਦਿੱਤਾ ਜਾਂਦਾ ਹੈ ।
ਇਨ੍ਹਾਂ ਕਰਮਚਾਰੀਆਂ ਵੱਲੋਂ ਮਿਤੀ 16-6-2021 ਤੋਂ 18-6-2021 ਤੱਕ ਆਪਣੀ ਈ-ਪੰਜਾਬ ਦੀ ਸਟਾਫ ਲੋਗ
ਇੰਨ ਆਈ.ਡੀ ਵਿੱਚ ਵਿਭਾਗ ਵਲੋਂ ਤਿਆਰ ਕੀਤੇ ਸਾਫਟਵੇਅਰ ਰਾਹੀਂ ਸਟੇਸ਼ਨ ਦੀ ਚੋਣ ਕੀਤੀ ਜਾਵੇਗੀ।
ਸਟੇਸ਼ਨ ਚੋਣ ਕਰਨ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ:-
ਪਦ ਉਨੰਤ ਕਰਮਚਾਰੀ ਆਪਣੀ Staff Login ID ਵਿੱਚ ਲਾਗਿਨ ਕਰਨ ਉਪਰੰਤ ਉਹ ਸਟੇਸ਼ਨ ਚੋਣ
(Station Choice) ਦੇ ਲਿੰਕ ਤੇ ਕਲਿਕ ਕਰਣਗੇ।
ਸਟੇਸ਼ਨ ਚੋਣ (Station Choice) ਦੇ ਲਿੰਕ ਤੇ ਕਲਿਕ ਕਰਨ ਤੇ ਖਾਲੀ ਸਟੇਸ਼ਨਾਂ ਦੀ ਲਿਸਟ ਦਿਖਾਈ ਦੇਵੇਗੀ।
ਸਾਰੇ ਕਰਮਚਾਰੀਆਂ ਨੂੰ ਆਪਣੇ ਵਿਸ਼ੇ ਨਾਲ ਸਬੰਧਤ ਆਪਣੀ ਪ੍ਰਾਥਮਿਕਤਾ ਅਨੁਸਾਰ ਵੱਧ ਤੋਂ ਵੱਧ ਸਟੇਸ਼ਨ ਚੋਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਕਿਸੇ ਕਰਮਚਾਰੀ ਵਲੋਂ ਪ੍ਰਾਥਮਿਕਤਾ ਅਨੁਸਾਰ ਚੋਣ ਕੀਤੇ ਗਏ ਸਾਰੇ ਸਟੇਸ਼ਨਾਂ ਦੀ ਕਿਸੇ ਨਾ ਕਿਸੇ ਹੋਰ ਸੀਨੀਅਰ ਕਰਮਚਾਰੀਆਂ ਵੱਲੋਂ ਚੋਣ ਕਰ ਲਈ ਜਾਂਦੀਹੈ ਤਾਂ ਉਸ ਸਥਿਤੀ ਵਿੱਚ ਵਿਭਾਗ ਵੱਲੋਂ ਕਰਮਚਾਰੀ ਨੂੰ ਆਪਣੇ ਪੱਧਰ ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ।
DOWNLOAD LIST OF ALL PROMOTED LECTURER HERE