Saturday, 22 May 2021

BREAKING:ਲੁਧਿਆਣਾ ਦੇ ਨਿੱਜੀ ਹਸਪਤਾਲਾਂ 'ਚ ਅੱਜ ਤੋਂ ਮੁੜ ਟੀਕਾਕਰਨ ਸ਼ੁਰੂ

 

ਨਿੱਜੀ ਹਸਪਤਾਲਾਂ 'ਚ ਅੱਜ ਤੋਂ ਮੁੜ ਟੀਕਾਕਰਨ ਸ਼ੁਰੂ


-ਮੋਹਨ ਦੇਈ ਹਸਪਤਾਲ ਵਿਖੇ ਅੱਜ 2 ਹਜ਼ਾਰ ਖੁਰਾਕ ਵਾਲੀ ਕੋਵਿਸ਼ੀਲਡ ਵੈਕਸੀਨ ਦੀ ਪਹਿਲੀ ਖੇਪ ਪੁੱਜੀ


1.12 ਲੱਖ ਖੁਰਾਕਾਂ 28 ਮਈ ਤੱਕ ਪਹੁੰਚ ਜਾਣਗੀਆਂ ਲੁਧਿਆਣਾ - ਡੀ.ਸੀ. ਵਰਿੰਦਰ ਕੁਮਾਰ ਸ਼ਰਮਾ


ਲੁਧਿਆਣਾ, 22 ਮਈ (000) - ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਲਈ ਖੁਸ਼ਖਬਰੀ ਇਹ ਹੈ ਕਿ ਅੱਜ ਤੋਂ ਕੋਵਿਡ-19 ਟੀਕਾਕਰਣ ਜ਼ਿਲ੍ਹੇ ਵਿੱਚ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਹੈ। ਕੋਵਿਸ਼ੀਲਡ ਵੈਕਸੀਨ ਦੀ 2 ਹਜ਼ਾਰ ਖੁਰਾਕ ਦੀ ਪਹਿਲੀ ਖੇਪ 'ਸੀਰਮ ਇੰਸਟੀਚਿਊਟ ਆਫ ਇੰਡੀਆਂ ਤੋਂ ਮੋਹਨ ਦੇਈ ਓਸਵਾਲ ਹਸਪਤਾਲ ਵਿਖੇ ਪਹੁੰਚ ਚੁੱਕੀ ਹੈ ਜਦਕਿ 1.12 ਲੱਖ ਖੁਰਾਕ ਦੀ ਦੂਸਰੀ ਖੇਪ 6 ਨਿੱਜੀ ਹਸਪਤਾਲਾਂ ਵਿੱਚ 28 ਮਈ, 2021 ਤੱਕ ਪਹੁੰਚ ਜਾਵੇਗੀ।ਮੋਹਨ ਦੇਈ ਓਸਵਾਲ ਹਸਪਤਾਲ ਵਿਖੇ ਟੀਕਾਕਰਨ ਮੁਹਿੰਮ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ-ਚੜ੍ਹ ਕੇ ਵੈਕਸੀਨੇਸ਼ਨ ਕਰਾਉਣ ਲਈ ਅੱਗੇ ਆਉਣ ਤਾਂ ਜੋ ਇਸ ਮਹਾਂਮਾਰੀ ਦਾ ਜੜ੍ਹ ਤੋਂ ਖਾਤਮਾ ਕੀਤਾ ਜਾ ਸਕੇ।


ਉਨ੍ਹਾਂ ਦੱਸਿਆ ਕਿ 28 ਮਈ, 2021 ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 50,000 ਖੁਰਾਕ, ਐਸ.ਪੀ.ਐਸ. ਹਸਪਤਾਲ ਵਿੱਚ 25,000, ਫੋਰਟਿਸ ਹਸਪਤਾਲ ਵਿੱਚ 10,000, ਮੋਹਨ ਦੇਈ ਓਸਵਾਲ ਹਸਪਤਾਲ ਵਿੱਚ 10,000, ਦੀਪ ਹਸਪਤਾਲ ਵਿੱਚ 15,000 ਅਤੇ ਵਰਮਾ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ 2,000 ਖੁਰਾਕ ਪਹੁੰਚੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿੱਜੀ ਹਸਪਤਾਲਾਂ ਵਿੱਚ ਵਸਨੀਕ ਨਾਮਾਤਰ ਖਰਚਾ ਅਦਾ ਕਰਕੇ ਆਪਣੇ ਆਪ ਨੂੰ ਟੀਕਾ ਲਗਵਾ ਸਕਦੇ ਹਨ, ਜਦੋਂਕਿ ਇਹ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫਤ ਹੈ। ਉਨ੍ਹਾਂ ਦੱਸਿਆ ਕਿ ਮੋਹਨ ਦੇਈ ਓਸਵਾਲ ਹਸਪਤਾਲ ਵਿੱਚ ਹਰੇਕ ਟੀਕੇ ਦੀ ਕੀਮਤ 850 ਰੁਪਏ ਹੈ, ਜਦੋਂ ਕਿ ਇਹ ਦੂਜੇ ਹਸਪਤਾਲਾਂ ਵਿੱਚ ਵੱਖਰੀ ਹੋ ਸਕਦੀ ਹੈ।


ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿੱਜੀ ਹਸਪਤਾਲਾਂ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨਾਲ ਸਿੱਧੇ ਤੌਰ 'ਤੇ ਸੰਪਰਕ ਕਰਕੇ ਇਸ ਵੈਕਸੀਨ ਨੂੰ ਮੰਗਵਾਇਆ ਹੈ। ਉਨ੍ਹਾਂ ਸਮੂਹ ਨਿੱਜੀ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਵੀ ਵੈਕਸੀਨ ਦਾ ਪ੍ਰਬੰਧ ਕਰਨ ਅਤੇ ਜੇ ਕੋਈ ਹਸਪਤਾਲ ਵੈਕਸੀਨ ਬੁੱਕ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ੍ਰੀ ਸੰਦੀਪ ਕੁਮਾਰ ਨਾਲ ਸੰਪਰਕ ਕਰ ਸਕਦੇ ਹਨ।

ਕਰੋਨਾ : ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

 

ਉਨ੍ਹਾਂ ਇੱਥੋਂ ਤੱਕ ਦੱਸਿਆ ਕਿ ਸ਼ਹਿਰ ਦੇ ਉਦਯੋਗ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਰਾਹੀਂ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ 1 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਕੋਵਿਡ ਵੈਕਸੀਨ ਬੁੱਕ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਵੀ ਜਲਦ ਹੀ ਜ਼ਿਲ੍ਹੇ ਵਿੱਚ ਪਹੁੰਚ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਫੈਕਟਰੀਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿਥੇ ਉਨ੍ਹਾਂ ਦੇ ਫੈਕਟਰੀ ਕਾਮਿਆਂ ਦਾ ਟੀਕਾਕਰਨ ਕੀਤਾ ਜਾਵੇਗਾ।


ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਯੋਜਨਾ ਹੈ ਕਿ ਹਰ ਯੋਗ ਵਿਅਕਤੀ ਦਾ 15 ਜੂਨ, 2021 ਤੱਕ ਹਰ ਹੀਲੇ ਟੀਕਾਕਰਨ ਕੀਤਾ ਜਾਵੇ।

RECENT UPDATES

Today's Highlight

8393 PRE PRIMARY TEACHER RECRUITMENT: ONLINE LINK AVAILABLE NOW , APPLY ONLINE

 ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇ...