MC ELECTION 2024: ਚੋਣਾਂ ਦਾ ਐਲਾਨ
ਚੰਡੀਗੜ੍ਹ , 8 ਦਸੰਬਰ 2024 ( ਜਾਬਸ ਆਫ ਟੁਡੇ) :
ਪੰਜਾਬ ’ਚ 5 ਨਗਰ ਨਿਗਮ ਤੇ 43 ਨਗਰ ਕੌਂਸਲ ਚੋਣਾਂ ਦਾ ਹੋਇਆ ਐਲਾਨ। ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ। 21 ਦਸੰਬਰ ਦਿਨ ਸ਼ਨੀਵਾਰ ਨੂੰ ਵੋਟਾਂ ਪੈਣਗੀਆਂ । ਸੂਬਾ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਐਲਾਨ ਕੀਤਾ ਗਿਆ ਹੈ। 9 ਦਸੰਬਰ ਤੋਂ ਨੋਮੀਨੇਸ਼ਨ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਹ ਪ੍ਰਰਕਿਰਿਆ 13 ਦਸੰਬਰ ਤੱਕ ਚੱਲੇਗੀ । 14 ਦਸੰਬਰ ਨੂੰ ਨੋਮੀਨੇਸ਼ਨ ਵਾਪਸ ਲਏ ਜਾ ਸਕਦੇ ਹਨ।
ਸੂਬਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਇਲੈਕਟਰੋਨਿਕ ਵੋਟਿੰਗ ਮਸ਼ੀਨ (ਈਬੀਐਮ ) ਰਾਹੀਂ ਇਹ ਚੋਣਾਂ ਕਰਵਾਈਆਂ ਜਾਣਗੀਆਂ। ਮਿਤੀ 21 ਦਸੰਬਰ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਉਸੇ ਹੀ ਦਿਨ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਰਾਜ ਚੋਣ ਕਮਿਸ਼ਨ ਦੇ ਮੁਤਾਬਕ 43 ਨਗਰ ਕੌਂਸਲਾਂ ਅਤੇ 5 ਨਗਰ ਨਿਗਮਾਂ ਲਈ ਚੋਣਾਂ ਹੋਣ ਜਾ ਰਹੀਆਂ ਹਨ।
PUNJAB ETT ADMISSION 2024, ALL DETAILS
ਸੂਬਾ ਚੋਣ ਕਮਿਸ਼ਨਰ ਵੱਲੋਂ ਲਾਈਵ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦਾ ਹੋਵੇਗਾ। ਉਹਨਾਂ ਕਿਹਾ ਕਿ ਵੋਟਿੰਗ ਦੇ ਸਮੇਂ ਵਿੱਚ ਇੱਕ ਘੰਟਾ ਵਾਧਾ ਕੀਤਾ ਗਿਆ ਹੈ।।
- Punjab Government Holidays List 2025 Soon, Tentative list : ਪੰਜਾਬ ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ 2025