ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਆਸ਼ਾ ਵਰਕਰਾਂ ਵੱਲੋਂ ਕੋਵਿਡ ਸਰਵੇਖਣ ਦਾ ਕੰਮ ਸ਼ੁਰੂ
ਘਰ ਘਰ ਜਾ ਕੇ ਇਕੱਠੀ ਕੀਤੀ ਜਾ ਰਹੀ ਹੈ ਜਾਣਕਾਰੀ
ਫਾਜ਼ਿਲਕਾ 23 ਮਈ
ਪੇਂਡੂ ਇਲਾਕਿਆਂ ਵਿੱਚ ਕੋਵਿਡ ਦੇ ਵੱਧਦੇ ਕੇਸਾ ਦੇ ਚੱਲਦੇ ਸਰਵੇਖਣ ਦਾ ਕੰਮ ਸ਼ੁਰੂ ਹੋ ਚੁਕਿਆ ਹੈ ਜਿਸ ਵਿੱਚ ਆਸ਼ਾ ਵਰਕਰ ਘਰ ਘਰ ਜਾ ਕੇ ਕਰੋਨਾ ਨਾਲ ਜੁੜੇ ਲੱਛਣਾਂ ਦਾ ਡਾਟਾ ਇਕੱਠੇ ਕਰ ਰਹੀ ਹੈ ਅਤੇ ਵਿਭਾਗ ਦੀ ਕੋਸ਼ਿਸ਼ ਹੈ ਕਿ ਅੱਗੇ ਟੈਸਟ ਵੀ 5 ਕਿ.ਮੀ ਦੇ ਦਾਇਰੇ ਵਿੱਚ ਬਣੇ ਸਬ ਸੈਂਟਰ ਵਿੱਚ ਹੀ ਹੋ ਜਾਵੇ ਜਿਸ ਵਿੱਚ ਐਂਟੀਜਨ ਟੈਸਟ ਦੀ ਵਿਵਸਥਾ ਕੀਤੀ ਗਈ ਹੈ ਤਾਂ ਜ਼ੋ ਮਰੀਜ ਨੂੰ ਰਿਪੋਰਟ ਨਾਲ ਦੇ ਨਾਲ ਮਿਲ ਜਾਵੇ।
ਡਬਵਾਲਾ ਕਲਾਂ ਦੇ ਐਸਐਮਓ ਡਾ. ਪੰਕਜ ਚੌਹਾਨ ਨੇ ਦੱਸਿਆ ਕਿ ਪੇਂਡੂ ਇਲਾਕਿਆਂ ਵਿੱਚ ਹਰ ਪਿੰਡ ਵਿੱਚ ਵਿਭਾਗ ਵੱਲੋਂ ਆਸ਼ਾ ਵਰਕਰ ਕੰਮ ਰਹੀ ਹੈ ਜੋ ਕਿ ਘਰ ਘਰ ਜਾ ਕੇ ਮਰੀਜਾਂ ਦਾ ਡਾਟਾ ਇਕੱਠਾ ਕਰ ਰਹੀ ਹੈ
ਬਲਾਕ ਮਾਸ ਮੀਡੀਆਂ ਇੰਚਾਰਜ ਦਿਵੇਸ਼ ਕੁਮਰ ਨੇ ਦੱਸਿਆ ਕਿ ਆਸ਼ਾ ਵਰਕਰ ਪਿੰਡਾਂ ਦੇ ਜਮੀਨੀ ਹਾਲਾਤਾਂ ਨਾਲ ਜੁੜੀ ਹੋਈ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਹਿਮ ਭੁਮਿਕਾ ਨਿਭਾ ਰਹੀ ਹੈ।ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰ ਵੱਲੋਂ ਤਿਆਰ ਡਾਟਾ ਅਤੇ ਕੋਵਿਡ ਲੱਛਣ ਨਾਲ ਮਿਲੇ ਜੁਲੇ ਲੋਕਾਂ ਦਾ ਸੈਂਪਲ ਆਦਿ ਰੱਖਣ ਵਿੱਚ ਮਦਦ ਮਿਲ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਆਸ਼ਾ ਵਰਕਰ, ਆਸ਼ਾ ਫਸੀਲੀਟੇਟਰ ਕੰਮ ਕਰ ਰਹੀ ਹੈ।
ਐਸਐਮਓ ਡਾ ਪੰਕਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਸ਼ਾ ਵਰਕਰ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਜ਼ੋ ਕਰੋਨਾ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ।