ਅਧਿਆਪਕ ਵਰਗ ਚ ਇਕ ਵੱਡਾ ਨਾਮ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ ਜਸਵਿੰਦਰ ਸਿੰਘ ਸਿੱਧੂ ਆਪਣੀ ਸਰਕਾਰੀ ਨੌਕਰੀ ਛੱਡ ਅੱਜ ਆਮ ਆਦਮੀ ਪਾਰਟੀ ਚ ਸ਼ਾਮਿਲ

 *ਅਧਿਆਪਕ ਵਰਗ ਚ ਇਕ ਵੱਡਾ ਨਾਮ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ ਜਸਵਿੰਦਰ ਸਿੰਘ ਸਿੱਧੂ ਆਪਣੀ ਸਰਕਾਰੀ ਨੌਕਰੀ ਛੱਡ ਅੱਜ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ।


ਅਧਿਆਪਕ ਵਰਗ ਚ ਇਕ ਵੱਡਾ ਨਾਮ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ ਜਸਵਿੰਦਰ ਸਿੰਘ ਸਿੱਧੂ ਆਪਣੀ ਸਰਕਾਰੀ ਨੌਕਰੀ ਛੱਡ ਅੱਜ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ।ਅਧਿਆਪਕ ਵਰਗ ਖਾਸ ਕਰਕੇ ਮੁਲਾਜ਼ਮ ਵਰਗ ਨੂੰ ਉਹਨਾਂ ਤੋ ਬਹੁਤ ਵੱਡੀ ਆਸ ਹੈ।ਕਿਉਂ ਕਿ 2001 ਤੋਂ 2006 ਦੇ ਕਾਰਜਕਾਲ ਸਮੇਂ ਜਦ ਪੰਜਾਬ ਦੇ ਸਰਕਾਰੀ ਸਕੂਲ ਕੈਪਟਨ ਸਰਕਾਰ AIRTEL ਵਰਗੀਆਂ ਪ੍ਰਾਈਵੇਟ ਕੰਪਨੀਆ ਨੂੰ ਵੇਚਣ ਜਾ ਰਹੀ ਸੀ, ਤਾਂ ਇਸ ਯੋਧੇ ਨੇ ਉਸ ਸਮੇ ਕੈਪਟਨ ਸਰਕਾਰ ਨੂੰ ਵੰਗਾਰਿਆ ਸੀ ਤੇ ਸਕੂਲ ਬਚਾਏ ਸਨ।




 ਬੇਰੁਜ਼ਗਾਰ ਟੀਚਰਾਂ ਦੀ ਅਗਵਾਈ ਕਰਕੇ ਜੇਲਾਂ ਕੱਟੀਆਂ ਅਤੇ ਕੈਪਟਨ ਸਰਕਾਰ ਨੂੰ ਰੈਗੂਲਰ ਭਰਤੀ ਲਈ ਮਜਬੂਰ ਕਰ ਦਿੱਤਾ। ਬੇਰੁਜਗਾਰ ਅਧਿਆਪਕਾਂ ਦੇ ਓਸ ਸਮੇਂ ਲੜੇ ਸੰਘਰਸ਼ ਦੌਰਾਨ ਜਸਿਵੰਦਰ ਸਿੰਘ ਸਿੱਧੂ ਆਪਣੀ ਪਤਨੀ ਅਤੇ ਸਾਥੀਆਂ ਸਮੇਤ ਤਿੰਨ ਮਹੀਨੇ ਦੀ ਬੱਚੀ ਘਰ ਛੱਡ ਕੇ ਜੇਲ ਵਿੱਚ ਰਹੇ ਸਨ। ਕੈਪਟਨ ਸਰਕਾਰ ਵੱਲੋਂ ਜਿਲ੍ਹਾ ਪ੍ਰੀਸ਼ਦਾਂ ਨੂੰ ਦਿੱਤੇ 5752 ਸਕੂਲ ਸਿੱਖਿਆ ਵਿਭਾਗ ਚ ਲਿਆਉਣ ਲਈ ਬਾਦਲ ਸਰਕਾਰ ਵਿਰੁੱਧ ਲੜੇ ਸੰਘਰਸ਼ ਵਿੱਚ ਆਪਣੇ ਆਪ ਨੂੰ ਦਾਅ ਤੇ ਲਾਕੇ 42 ਦਿਨ ਮਰਨ ਵਰਤ ਰੱਖਿਆ ,ਜਿਸ ਨੂੰ ਕੁੱਲ ਦੁਨੀਆ ਕਹਿੰਦੀ ਸੀ ਇਹ ਨਹੀਂ ਹੋ ਸਕਦਾ ,ਸੰਵਿਧਾਨ ਦਾ ਮਸਲਾ ।ਸਿੱਧੂ ਨੇ ਸੰਵਿਧਾਨ ਦੀ 73 ਵੀ ਧਾਰਾ ਨੂੰ ਪੁੱਠਾ ਗੇੜਾ ਦੇ ਕੇ ਸਾਰੇ ਸਕੂਲ ਸਿੱਖਿਆ ਵਿਭਾਗ ਚ ਮਰਜ ਕਰਨ ਲਈ ਬਾਦਲ ਸਰਕਾਰ ਨੂੰ ਮਜਬੂਰ ਕਰ ਦਿੱਤਾ ਸੀ। ਕੱਚੇ ਅਧਿਆਪਕ ਜਿਨਾ ਦੀ ਕੋਈ ਬਾਂਹ ਨਹੀ ਫੜਦਾ ਸੀ, ਉਹਨਾਂ ਨੂੰ ਸਿੱਖਿਆ ਵਿਭਾਗ ਚ ਪੱਕਾ ਕਰਨ ਦਾ ਰਾਹ ਪੱਧਰ ਕੀਤਾ। ਅੱਜ ਵੀ ਉਹਨਾਂ ਨਾਲ ਡਟਕੇ ਖੜੇ ਹਨ। ਸਿੱਧੂ ਦੇ ਆਮ ਆਦਮੀ ਪਾਰਟੀ ਚ ਜਾਣ ਨੂੰ ਸਾਰਾ ਮੁਲਾਜ਼ਮ ਵਰਗ ਸਰਾਹਨਾ ਕਰ ਰਿਹਾ ਹੈ। ਲੋਕਾਂ ਨੂੰ ਆਸ ਬੱਝੀ ਹੈ ਕਿ ਸਿੱਧੂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ,ਕੱਚੇ ਮੁਲਾਜ਼ਮ ਨੂੰ ਪੱਕੇ ਕਰਵਾਉਣ ਲਈ ,ਲੀਹੋ ਲੱਥ ਚੁੱਕੀ ਸਿੱਖਿਆ ਦੀ ਗੱਡੀ ਨੂੰ ਲੀਹ ਤੇ ਲਿਆਉਣ ਲਈ ਵੱਡੇ ਮੀਲ ਪੱਥਰ ਸਿਆਸੀ ਜੀਵਨ ਚ ਵੀ ਗੱਡਣਗੇ ।ਕਿਉਂਕਿ ਅਧਿਆਪਕ ਲਹਿਰ ਚ ਉਹਨਾ ਦੇ ਕੀਤੇ ਕੰਮ ਇਸਦੀ ਗਵਾਹੀ ਭਰਦੇ ਹਨ।*

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends