ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੋਮਵਾਰ ਨੂੰ 8ਵੀਂ ਤੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।
ਸਰਕਾਰੀ ਸਕੂਲਾਂ ਦਾ ਦਸਵੀਂ ਜਮਾਤ ਦਾ ਨਤੀਜਾ ਪਾ੍ਇਵੇਟ ਸਕੂਲਾਂ ਨਾਲੋਂ ਰਿਹਾ ਸ਼ਾਨਦਾਰ।ਦਸਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜਾ 99.96% ਅੱਤੇ ਪਾ੍ਇਵੇਟ ਸਕੂਲਾਂ ਦਾ ਨਤੀਜਾ 99.89% ਰਿਹਾ।
ਬੋਰਡ ਦੇ ਮੁੱਖ ਦਫ਼ਤਰ ਮੋਹਾਲੀ ਤੋਂ ਪੱਤਰਕਾਰਾਂ ਨਾਲ ਜ਼ੂਮ ਐਪ ਰਾਹੀਂ ਆਨਲਾਈਨ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਨੇ ਦੱਸਿਆ ਕਿ10ਵੀਂ ਦੀ ਪ੍ਰੀਖਿਆ ਵਿਚ ਸੂਬੇ ਦੇ ਕੁੱਲ 7592 ਸਕੂਲਾਂ ਦੇ ਕੁੱਲ 321384 ਵਿਦਿਆਰਥੀਆਂ ਨੇ ਹਿੱਸਾ ਲਿਆ , ਜਿੰਨਾ ਵਿਚੋਂ 321163 ਵਿਦਿਆਰਥੀ ਪਾਸ ਹੋਏ। ਦਸਵੀਂ ਵਿਚੋਂ ਲੜਕੀਆਂ ਦੀ ਪਾਸ ਪ੍ਰਤੀਸ਼ਤ 99.94 ਫ਼ੀਸਦੀ ਬਣਦੀ ਹੈ, ਜੋ ਕਿ ਲੜਕਿਆਂ ਦੀ ਪਾਸ ਫ਼ੀਸਦੀ ਤੋਂ ਵੱਧ ਹੈ।