ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਦੇ ਨਤੀਜੇ ਐਲਾਨੇ
ਮੁਹਾਲੀ, 17 ਮਈ, 2021: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੋਮਵਾਰ ਨੂੰ 8ਵੀਂ ਤੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਹ ਨਤੀਜੇ ਵੀਡੀਓਕਾਨਫਰੰਸਿੰਗ ਦੇ ਰਾਹੀਂ ਐਲਾਨੇ ਗਏ ਹਨ।
ਬੋਰਡ ਦੇ ਚੇਅਰਮੈਨ ਡਾ. ਯੋਗ ਰਾਜ ਸ਼ਰਮਾ ਨੇ ਦੋਵਾਂ ਕਲਾਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ।
ਉਹਨਾਂ ਦੱਸਿਆ ਕਿ ਨਤੀਜੇ ਪਿਛਲੇ ਸਾਲ ਅਪਣਾਏ ਗਏ ਤਰੀਕੇ ਯਾਨੀ ਇੰਟਰਨਲ ਅਸੈਸਮੈਂਟ ਦੇ ਆਧਾਰ ’ਤੇ ਐਲਾਨ ਗਏ ਹਨ।
10ਵੀਂ ਦਾ ਨਤੀਜਾ 99.93 ਫੀਸਦੀ ਰਿਹਾ ਹੈ ਜਦਕਿ ਲੜਕੀਆਂ ਦਾ ਨਤੀਜਾ 99 ਫੀਸਦੀ ਤੋਂ ਉਪਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੇ ਨਤੀਜੇ ਕੱਲ੍ਹ ਸਵੇਰੇ 8 ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ।