ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
21 ਮਈ:- ਪੰਜਾਬ ਦੀਆਂ ਸਮੂਹ ਫੈਡਰੇਸ਼ਨਾਂ ਦੇ ਸੱਦੇ ਤੇ, ਸਾਂਝੇ ਮੁਲਾਜਮ ਮੋਰਚੇ ਵੱਲੋਂ ਅੱਜ ਸਿੱਧਵਾਂ ਬੇਟ ਵਿਖੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜਗਦੀਪ ਸਿੰਘ ਜੌਹਲ ਨੇ ਦੱਸਿਆ ਕਿ ਸਬ ਤਹਿਸੀਲ ਸਿੱਧਵਾਂ ਬੇਟ ਦੇ ਮੁਲਾਜ਼ਮਾਂ, C.D.P.O ਦਫਤਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਸਿੱਧਵਾਂ ਬੇਟ-1 ਦੇ ਮੁਲਾਜ਼ਮਾਂ ਨੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਦੇ ਖਿਲਾਫ ਲਾਮਬੰਦ ਹੁੰਦੇ ਹੋਏ ਅੱਜ ਫੈਡਰੇਸ਼ਨ ਦੇ ਸੱਦੇ ਤੇ ਕਾਲੇ ਬਿੱਲ ਲਾ ਕੇ ਰੋਸ ਪ੍ਰਗਟ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਅੱਗੇ ਦੱਸਿਆ ਕਿ ਸਾਡੀਆਂ ਮੰਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਕਰਨਾ, ਡੀ.ਏ ਦੀਆਂ ਰੁਕੀਆਂ ਕਿਸ਼ਤਾਂ ਬਹਾਲ ਕਰਵਾਉਣਾ, ਪੇਅ ਕਮਿਸ਼ਨ ਦੀ ਰਿਪੋਰਟ 2011 ਨੂੰ ਅਧਾਰ ਬਣਾ ਕੇ 01-01-2016 ਤੋਂ ਲਾਗੂ ਕਰਵਾਉਣਾ ਅਤੇ ਬਣਦੇ ਲਾਭ ਵੀ 01-01-2016 ਤੋਂ ਨਗਦ ਹੀ ਦਿੱਤੇ ਜਾਣਾ ਸ਼ਾਮਲ ਹੈ। ਸੈਕੰਡਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਦਾਖਲੇ ਬੰਦ ਕੀਤੇ ਜਾਣ। ਮਿਡਲ ਸਕੂਲਾਂ ਦੀਆਂ A.C.T. ਅਤੇ P.T.I. ਕੇਡਰ ਦੀਆਂ ਪੋਸਟਾਂ ਵਾਪਸ ਕੀਤੀਆਂ ਜਾਣ, ਵਿਭਾਗਾਂ ਵਿੱਚੋਂ ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ। ਕੋਵਿਡ ਲੀਵ ਬਿਨਾਂ ਭੇਦ-ਭਾਵ ਦੇ ਸਾਰੇ ਮੁਲਾਜ਼ਮਾਂ ਨੂੰ ਦਿੱਤੀ ਜਾਵੇ ਅਤੇ ਕੋਵਿਡ ਡਿਊਟੀਆਂ ਕਾਰਨ ਮਾਰੇ ਗਏ ਮੁਲਾਜ਼ਮਾਂ ਨੂੰ 50 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਵੇ। ਸਿੱਖਿਆ ਵਿਭਾਗ ਵਿੱਚ ਕੰਪਿਊਟਰ ਰਾਹੀਂ ਕੀਤੀ ਗਈ ਅਣ-ਐਲਾਨੀ ਰੈਸ਼ਨੇਲਾਈਜੇਸ਼ਨ ਰੱਦ ਕੀਤੀ ਜਾਵੇ। ਪ੍ਰਾਇਮਰੀ ਸਕੂਲਾਂ ਵਿੱਚ ਕੀਤੀਆਂ ਗਈਆਂ ਬਦਲੀਆਂ ਤੁਰੰਤ ਲਾਗੂ ਕੀਤੀਆਂ ਜਾਣ। ਨਿਗੁਣੀਆਂ ਤਨਖਾਹਾਂ ਦੇ ਕੰਮ ਕਰਦੇ ਵਲੰਟੀਅਰ ਅਧਿਆਪਕਾਂ ਅਤੇ ਹੋਰ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੁੱਗਣੀਆਂ ਕੀਤੀਆਂ ਜਾਣ। ਇਸ ਸਮੇਂ ਜਗਦੀਪ ਸਿੰਘ ਜੌਹਲ ਜਿਲ੍ਹਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਲੁਧਿਆਣਾ, ਸੀ.ਡੀ.ਪੀ.ਓ. ਮੈਡਮ ਕੁਲਵਿੰਦਰ ਜੋਸ਼ੀ, ਸੁਖਵਿੰਦਰ ਸਿੰਘ ਪ੍ਰਧਾਨ ਪਟਵਾਰੀ ਯੂਨੀਅਨ, ਮਾਸਟਰ ਲਵਪ੍ਰੀਤ ਸਿੰਘ ਗਿੱਲ, ਨਵਦੀਪ ਕੁਮਾਰ, ਬਲਜੀਤ ਸਿੰਘ, ਦਲਜੀਤ ਸਿੰਘ, ਜਸਵੀਰ ਸਿੰਘ, ਹਰਨਾਮ ਸਿੰਘ, ਸੁਖਦੇਵ ਸਿੰਘ ਜੱਟਪੁਰੀ, ਗੁਰਮੀਤ ਸਿੰਘ, ਪਟਵਾਰੀ ਉਸ਼ਵਿੰਦਰ ਸਿੰਘ, ਕਪਿਲ ਕੁਮਾਰ, ਕੰਨਗੋ ਦਲੀਪ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ ਅਤੇ ਮੈਡਮ ਮਨਿੰਦਰ ਕੌਰ ਆਦਿ ਹਾਜ਼ਰ ਸਨ।