Thursday, May 27, 2021

ਐਸ ਏ ਐਸ ਨਗਰ: ਸਫਾਈ ਕਰਮਚਾਰੀਆਂ ਅਤੇ ਸਿਵਰਮੈੱਨਾਂ ਦੀਆਂ ਮੰਗਾਂ ਬਾਰੇ ਕੈਬਨਿਟ ਮੰਤਰੀ ਨਾਲ ਹੋਈ ਮੀਟਿੰਗ

 ਸਫਾਈ ਕਰਮਚਾਰੀਆਂ ਦਾ ਕੱਟਿਆ ਜਾਂਦਾ ਵਿਕਾਸ ਟੈਕਸ ਬੰਦ ਹੋਵੇ: ਗੇਜਾ ਰਾਮ


ਸਫਾਈ ਕਰਮਚਾਰੀਆਂ ਅਤੇ ਸਿਵਰਮੈੱਨਾਂ ਦੀਆਂ ਮੰਗਾਂ ਬਾਰੇ ਕੈਬਨਿਟ ਮੰਤਰੀ ਨਾਲ ਮੀਟਿੰਗ


ਐਸ ਏ ਐਸ ਨਗਰ, 27 ਮਈ


ਪੰਜਾਬ ਵਿੱਚ ਸਫਾਈ ਕਰਮਚਾਰੀਆਂ ਅਤੇ ਸਿਵਰਮੈੱਨ ਦੀ ਚੱਲ ਰਹੀ ਹੜਤਾਲ ਦੇ ਸਬੰਧ ਵਿੱਚ ਕਰਮਚਾਰੀਆਂ ਅਤੇ ਸਿਵਰਮੈੱਨ ਦੇ ਸਮੂਹ ਪ੍ਰਧਾਨ ਅਤੇ ਜੱਥੇਬੰਦੀਆਂ ਨੇ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਨਾਲ ਸਫਾਈ ਕਰਮਚਾਰੀਆਂ ਅਤੇ ਸਿਵਰਮੈੱਨਾਂ ਦੀਆਂ ਮੰਗਾਂ ਬਾਰੇ ਵਿਚਾਰ ਕੀਤਾ। ਇਸ ਮੌਕੇ ਸ਼੍ਰੀ ਗੇਜਾ ਰਾਮ ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ

ਪੰਜਾਬ ਵੀ ਹਾਜ਼ਰ ਸਨ।


ਮੀਟਿੰਗ ਉਪਰੰਤ ਚੇਅਰਮੈਨ ਸ਼੍ਰੀ ਗੇਜਾ ਰਾਮ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਕਈ ਮੰਗਾ ਬਾਰੇ ਸਪੱਸ਼ਟ ਕੀਤਾ ਗਿਆ, ਜਿਵੇਂ ਕਿ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚੋਂ ਕੱਟਿਆ ਜਾਂਦਾ ਵਿਕਾਸ ਟੈਕਸ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਹੈ ਅਤੇ ਸਾਲ 2008 ਤੋਂ ਪੂਰੇ ਸੂਬੇ ਵਿੱਚ ਮੁਹੱਲਾ ਸੁਧਾਰ ਕਮੇਟੀਆਂ ਨੂੰ ਭੰਗ ਕਰ ਦਿੱਤਾ ਗਿਆ ਸੀ, ਪਰ ਕਈ ਨਗਰ ਕੌਂਸਲਾਂ ਵਿੱਚ ਅਜੇ ਵੀ ਇਹ ਕਮੇਟੀਆਂ ਚੱਲ ਰਹੀਆਂ ਹਨ, ਇਨ੍ਹਾਂ ਮੁਹੱਲਾ ਸੁਧਾਰ ਕਮੇਟੀਆਂ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਗਿਆ। 


ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਇਸ ਬਾਰੇ ਮੁੱਖ ਮੰਤਰੀ, ਪੰਜਾਬ, ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਤਿੰਨ ਦਿਨਾਂ ਦੇ ਅੰਦਰ ਦੁਬਾਰਾ ਮੀਟਿੰਗ ਕਰਨ ਲਈ ਕਿਹਾ ਹੈ ਤਾਂ ਜੋ ਠੇਕੇਦਾਰੀ ਸਿਸਟਮ/ਆਊਟ ਸੋਰਸ ਪ੍ਰਣਾਲੀ ਰਾਹੀਂ ਸੇਵਾ ਕਰ ਰਹੇ ਸਫਾਈ ਕਰਮਚਾਰੀਆਂ ਦੀ ਗਿਣਤੀ ਅਤੇ ਸਬੰਧਤ ਵੇਰਵੇ ਬਾਰੇ ਸਪੱਸ਼ਟੀਕਰਨ ਕੀਤਾ ਜਾ ਸਕੇ।


ਕਰੋਨਾ ਅਪਡੇਟ ਪੰਜਾਬ ਦੇਖੋ ਹਰ ਜ਼ਿਲ੍ਹੇ ਦੀ ਅਪਡੇਟ ਇਥੇ


ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਦੇਖੋ ਕਿਥੇ ਹੋ ਰਹੀ ਸਰਕਾਰੀ ਭਰਤੀ

ਇਸ ਮੌਕੇ ਸ਼੍ਰੀ ਅਜੋਏ ਕੁਮਾਰ ਸਿਨਹਾ, ਵਧੀਕ ਸਕੱਤਰ ਸਥਾਨਕ ਸਰਕਾਰਾਂ, ਸ਼੍ਰੀ ਪਿਯੂਸ਼ ਗੋਇਲ, ਡਾਇਰੈਕਟਰ ਸਥਾਨਕ ਸਰਕਾਰ ਪੰਜਾਬ, ਸ਼੍ਰੀ ਰਾਕੇਸ਼ ਗਰਗ, ਸੰਯੁਕਤ ਸਕੱਤਰ, ਸਥਾਨਕ ਸਰਕਾਰ, ਪੰਜਾਬ ਵੀ ਹਾਜ਼ਰ ਸਨ

JOIN US ON TELEGRAM

JOIN US ON TELEGRAM
PUNJAB NEWS ONLINE

Today's Highlight