ਮਿਸ਼ਨ ਫਤਹਿ-2 ਤਹਿਤ ਪੇਂਡੂ ਖੇਤਰਾਂ ਅੰਦਰ ਟੈਸਟਿੰਗ ਜ਼ੋਰਾਂ ’ਤੇ
ਹਰ ਘਰ ਜਾ ਰਹੀਆਂ ਨੇ ਸਿਹਤ ਵਿਭਾਗ ਦੀਆਂ ਟੀਮਾਂ
ਕਪੂਰਥਲਾ, 25 ਮਈ
ਕਪੂਰਥਲਾ ਜਿਲ੍ਹੇ ਅੰਦਰ ਕੋਵਿਡ ਵਿਰੁੱਧ ਲੜਾਈ ਲਈ ਪੇਂਡੂ ਖੇਤਰਾਂ ਵਾਸਤੇ ਸ਼ੁਰੂ ਕੀਤੀ ਗਈ ਮਿਸ਼ਨ ਫਤਹਿ-2 ਮੁਹਿੰਮ ਤਹਿਤ ਗਤੀਵਿਧੀਆਂ ਜ਼ੋਰਾਂ ’ਤੇ ਹਨ, ਜਿਸ ਤਹਿਤ ਸਿਹਤ ਵਿਭਾਗ, ਆਸ਼ਾ ਵਰਕਰ, ਏ.ਐਨ.ਐਮਜ਼ ਘਰ-ਘ੍ਰਰ ਜਾ ਕੇ ਲੋਕਾਂ ਨੂੰ ਕੋਵਿਡ ਵਿਰੁੱਧ ਜਾਗਰੂਕ ਕਰ ਰਹੀਆਂ ਹਨ।
ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਅੱਜ ਕੁੱਲ 12292 ਘਰਾਂ ਦਾ ਸਰਵੇ ਕਰਕੇ 44074 ਆਬਾਦੀ ਨੂੰ ਕਵਰ ਕੀਤਾ ਗਿਆ। ਅੱਜ ਪੇਂਡੂ ਖੇਤਰਾਂ ਅੰਦਰ ਵਿਸ਼ੇਸ਼ ਟੀਮਾਂ ਵਲੋਂ 931 ਸੈਂਪਲ ਇਕੱਤਰ ਕੀਤੇ ਗਏ, ਜਿਸ ਵਿਚੋਂ 4 ਪਾਜੀਟਿਵ ਆਏ ਹਨ। ਬਾਕੀ 927 ਸੈਂਪਲ ਨੈਗੇਟਿਵ ਰਹੇ ਹਨ।
ਜਿਲ੍ਹੇ ਅੰਦਰ ਪੇਂਡੂ ਖੇਤਰਾਂ ਅੰਦਰ ਟੈਸਟਿੰਗ ਲਈ ਵਿਸ਼ੇਸ਼ ਟੀਮਾਂ ਭੇਜਣ ਦੇ ਵੀ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਕਰਕੇ ਰੋਜ਼ਾਨਾ ਦੀ ਸੈਂਪਲਿੰਗ 3500 ਤੋਂ ਵੀ ਪਾਰ ਕਰ ਗਈ ਹੈ। ਅੱਜ ਮਿਤੀ 25 ਮਈ ਨੂੰ 3553 ਸੈਂਪਲ ਇਕੱਤਰ ਕੀਤੇ ਗਏ।
ਕਪੂਰਥਲਾ ਜਿਲ੍ਹੇ ਅੰਦਰ ਹੁਣ ਤੱਕ ਕੁੱਲ 368677 ਸੈਂਪਲ ਲਏ ਗਏ ਹਨ, ਜਿਸ ਵਿਚੋਂ 17463 ਪਾਜੀਟਿਵ ਕੇਸ ਆਏ ਹਨ। ਇਨ੍ਹਾਂ ਵਿਚੋਂ ਕਪੂਰਥਲਾ ਜਿਲ੍ਹੇ ਨਾਲ ਸਬੰਧਿਤ 16066 ਹਨ, ਜਿਸ ਵਿਚੋਂ 14578 ਵਿਅਕਤੀ ਠੀਕ ਹੋਏ ਹਨ, ਜਦਕਿ 1036 ਐਕਟਿਵ ਕੇਸ ਹਨ।
ਕੈਪਸ਼ਨ-ਕਪੂਰਥਲਾ ਜਿਲ੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਵਿਖੇ ਸੈਂਪਲ ਇਕੱਤਰ ਕਰਦੀ ਸਿਹਤ ਵਿਭਾਗ ਦੀ ਟੀਮ।
ਕੈਪਸ਼ਨ-ਪਿੰਡ ਬੂਟ ਵਿਖੇ ਕੋਵਿਡ ਟੈਸਟ ਲਈ ਸੈਂਪਲ ਇਕੱਤਰ ਕਰਦੀ ਸਿਹਤ ਵਿਭਾਗ ਦੀ ਟੀਮ।