ਬਾਰੂਵੀਂ ਸੂਈ (ਸਾਲਾਨਾ) ਦੇ ਪ੍ਰੀ-ਬੋਰਡ ਪ੍ਰੀਖਿਆ ਦੇ (ਲਿਖਤੀ) ਅੱਕ ਬੋਰਡ ਪੋਰਟਲ ਤੇ ਆਪਣੇ ਸਕੂਲ ਲਾਗ ਇਨ ਆਈ.ਡੀ. ਵਿੱਚ ਮਿਤੀ 15/05/2021 ਤੱਕ ਅਪਲੋਡ ਕੀਤੇ ਜਾਣ ਲਈ ਸਮਾਂ ਦਿੱਤਾ ਗਿਆ ਸੀ । ਪ੍ਰੰਤੂ ਜਿਆਦਤਰ ਸਕੂਲਾਂ ਵੱਲੋਂ ਪ੍ਰੀ-ਬੋਰਡ ਪ੍ਰੀਖਿਆ ਦੇ (ਲਿਖਤੀ) ਅੰਕ ਪੋਰਟਲ ਤੇ ਅੱਪਲੋਡ ਨਹੀਂ ਕੀਤੇ ਗਏ।
ਇਸ ਲਈ ਮਿਤੀ 15/05/2021 ਤੱਕ ਜਿਹੜੇ ਸਕੂਲ ਪੀ-ਬੋਰਡ ਪ੍ਰੀਖਿਆ ਦੇ ਅੰਕ ਅਪਲੋਡ ਕਰਨ ਤੋਂ ਰਹਿ ਗਏ ਹਨ । ਇਹਨਾਂ ਸਕੂਲ ਮੁਖੀਆਂ ਨੂੰ ਮੁੜ ਹਦਾਇਤ ਕੀਤੀ ਗਈ ਹੈ ਕਿ ਬੋਰਡ ਪ੍ਰੀਖਿਆ ਦੇ (ਲਿਖਤੀ) ਅੰਕ ਮਿਤੀ 25/ 05/2021 ਤੱਕ ਅਪਲੋਡ ਕਰਨ ਲਈ ਹੇਠ ਦਰਜ ਪ੍ਰਕ੍ਰਿਆ ਅਪਨਾਈ ਜਾਵੇ।
ਬੋਰਡ ਪ੍ਰੀਖਿਆ ਦੇ (ਲਿਖਤੀ) ਦੇ ਅੰਕ ਅਪਲੋਡ ਕਰਨ ਤੋਂ ਪਹਿਲਾਂ ਸਕੂਲ ਪੱਧਰ ਤੇ ਇੱਕ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇ। ਜਿਸ ਦੇ ਮੈਂਬਰ ਹੇਠ ਦਰਜ਼ ਅਨੁਸਾਰ ਹੋਣਗੇ।
ਪ੍ਰਿੰਸੀਪਲ
ਕਲਾਸ ਇੰਚਾਰਜ
ਸਬੰਧਤ ਵਿਸ਼ਾ ਅਧਿਆਪਕ
ਸਾਇੰਸ ਜਾਂ ਅੰਗਰੇਜੀ ਵਿਸ਼ੇ ਦਾ ਅਧਿਆਪਕ
ਆਪਣੇ ਸਭ ਤੋਂ ਨੇੜਲੇ (ਸਰਕਾਰੀ, ਅਰਧ ਸਰਕਾਰੀ ਐਫੀਲੀਏਟਿਡ ਅਤੇ ਐਸੋਸੀਏਟਿਡ ਆਦਿ )ਸਕੂਲ ਦੇ ਬਾਰ੍ਹਵੀਂ ਸ਼੍ਰੇਣੀ ਦਾ ਕਲਾਸ ਇੰਚਾਰਜ ਜਾਂ ਪੰਜਾਬੀ ਜਾਂ ਅੰਗਰੇਜੀ ਵਿਸੇ ਦਾ ਅਧਿਆਪਕ